ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਮਿਤੀ 1ਮਾਰਚ ਤੋਂ 7ਮਾਰਚ 2025 ਤੱਕ ਪਿੰਡ ਤੇਹਿੰਗ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਕਾਸ਼ੀ ਦੀ ਯਾਤਰਾ ਕੀਤੀ ਗਈ। 1ਮਾਰਚ ਨੂੰ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਤੇਹਿੰਗ ਤੋ ਸੰਗਤ ਦੀ ਸੁਖ ਸ਼ਾਤੀ ਲਈ ਅਰਦਾਸ ਕਰਕੇ ਜੈਕਾਰਿਆਂ ਦੇ ਨਾਲ ਯਾਤਰਾ ਅਰੰਭ ਕੀਤੀ ਗਈ। ਜਿਸ ਵਿੱਚ ਲਗਭਗ 50 ਯਾਤਰੀਆਂ ਨੇ ਸ਼ਿਰਕਤ ਕੀਤੀ। 3 ਮਾਰਚ ਨੂੰ ਸੰਗਤ ਕਾਸ਼ੀ ਬਨਾਰਸ ਪਹੁੰਚੀ।ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕੀਤੇ ਅਮ੍ਰਿਤ ਬਾਣੀ ਦੇ ਪਾਠ ਸਰਵਣ ਕੀਤੇ।ਉਪਰੰਤ ਪ੍ਰਸਿੱਧ ਗਾਇਕ ਜਸਵਿੰਦਰ ਲੋਹਟੀਆ ਨੇ ਸੰਗਤ ਨੂੰ ਕੀਰਤਨ ਨਾਲ ਨਿਹਾਲ ਕੀਤਾ। ਦੂਜੇ ਦਿਨ ਸੰਗਤ ਨੇ ਬਨਾਰਸ ਦੇ ਹੋਰ ਗੁਰੂ ਘਰਾਂ ਦੇ ਦਰਸ਼ਨ ਕੀਤੇ। ਸੰਗਤਾ ਗੁਰੂ ਜਸ ਗਾਉਂਦੀਆਂ ਹੋਈਆਂ 7 ਮਾਰਚ ਨੂੰ ਵਾਪਿਸ ਤੇਹਿੰਗ ਪਹੁੰਚੀਆਂ। ਇਸ ਯਾਤਰਾ ਦੀ ਅਗਵਾਈ ਗਾਇਕ ਜਸਵਿੰਦਰ ਲੋਹਟੀਆ, ਰਛਪਾਲ ਸਿੰਘ ਪੰਚ ਅਤੇ ਮਹਿੰਦਰ ਪਾਲ ਤੇਹਿੰਗ ਨੇ ਕੀਤੀ। ਇਸ ਯਾਤਰਾ ਨੂੰ ਸਫਲ ਬਣਾਉਣ ਲਈ ਇੰਦਰਜੀਤ ਇਟਲੀ ,ਵੰਤ ਤੇ ਸੰਦੀਪ ਇਟਲੀ ,ਰਣਜੀਤ ਪੁਰਤਗਾਲ ਤੇ ਹੋਰ ਸੰਗਤਾ ਨੇ ਮਾਇਆ ਨਾਲ ਵੱਡਾ ਯੋਗਦਾਨ ਦੇ ਕੇ ਯਾਤਰਾ ਨੂੰ ਸਫਲ ਬਣਾਇਆ। ਗਾਇਕ ਜਸਵਿੰਦਰ ਲੋਹਟੀਆ ਨੇ ਸਭ ਦਾ ਧੰਨਵਾਦ ਕੀਤਾ।
https://play.google.com/store/apps/details?id=in.yourhost.samaj