(ਸਮਾਜ ਵੀਕਲੀ)
ਕੀ ਹੋਇਆ ਕੱਲ੍ਹ ਗਣਤੰਤਰ ਦਿਵਸ
ਤੇ ਨਹੀਂ ਦਿਸੀ ਸੋਹਣੇ ਪੰਜਾਬ ਦੀ ਝਾਕੀ,
ਹਰ ਰੋਜ਼ ਦੇਖਦੇ ਹਾਂ ਸੋਹਣੇ ਗੁਲਾਬ ਦੀ ਝਾਕੀ,
ਗੁਰੂਆ, ਪੀਰਾਂ ਫ਼ਕੀਰਾਂ ਦੀ ਧਰਤੀ ਤੇ
ਪੰਜ ਆਬਾ ਦੀ ਬੱਗੀ ਤੇ ਸਵਾਰ ਭਗਤ ਸਿੰਘ,
ਰਾਜਗੁਰੂ, ਸੁਖਦੇਵ,ਅਤੇ ਬਾਬਾ ਸਾਹਿਬ ਦੀ ਝਾਕੀ,
ਰੋਜ਼ ਦੇਖਦੇ ਹਾਂ ਸੋਹਣੇ ਪੰਜਾਬ ਦੀ ਝਾਕੀ,
ਚੀਨ ਦੇ ਬਾਰਡਰ ਤੇ ਖੜੇ ਸਿਪਾਹੀ ਦੀ
ਦੋ ਹਜ਼ਾਰ ਬਾਈ ਦੀ, ਤਿਆਰ ਹੋ ਰਹੀ ਹੈ ਅਜੇ,
ਪੰਜਾਬੀਆਂ ਦੇ ਖੁਆਬ ਦੀ ਝਾਕੀ ,
ਰੋਜ਼ ਦੇਖਦੇ ਹਾਂ ਸੋਹਣੇ ਪੰਜਾਬ ਦੀ ਝਾਕੀ,
ਇੰਜ.ਕੁਲਦੀਪ ਸਿੰਘ ਰਾਮਨਗਰ
9417990040