…(ਦਾਸਤਾਨ -ਏ -ਫ਼ੁੱਲ)…

(ਸਮਾਜ ਵੀਕਲੀ)
ਚੋਖੀ ਮੇਹਨਤ ਕਰਕੇ ਮਾਲੀ
ਨੇ ਇੱਕ ਬਾਗ ਲਗਾਇਆ
ਭਾਂਤ ਭਾਂਤ ਦੇ ਫੁੱਲਾਂ ਵਾਲੇ,
ਬੂਟਿਆਂ ਨਾਲ ਸਜਾਇਆ
ਆਈ ਰੁੱਤ ਬਹਾਰ ਦੀ ਬੂਟਿਆਂ,
ਆਪਣਾ ਕੱਦ ਵਧਾਇਆ
ਕਰੂੰਬਲ਼ਾਂ ਫੁੱਟੀਆਂ ਕਲੀਆਂ ਖਿਲੀਆਂ,
ਫੁੱਲਾਂ ਮੂੰਹ ਦਿਖਲਾਇਆ
ਬਾਗ ਸਾਰਾ ਫਿਰ ਰੰਗ ਬਿਰੰਗੇ,
ਫੁੱਲਾਂ ਨਾਲ ਮਹਿਕਾਇਆ
ਹਰ ਇੱਕ ਫ਼ੁੱਲ ਦੀ ਕਿਸਮਤ ਆਪਣੀ,
ਧੁਰੋਂ ਲਿਖਾ ਕੇ ਆਇਆ
ਇਕਨਾ ਮੰਦਰ ਮਸਜਿਦ ਸ਼ੋਭੇ,
ਇਕਨਾ ਕਾਜ ਰਚਾਇਆ
ਇਕਨਾ ਲੀਡਰਾਂ ਨੇ ਗਲ਼ ਲਾ ਕੇ,
ਹੇਠ ਪੈਰੀਂ ਕੁਚਲਾਇਆ
ਇਕਨਾ ਨੇ ਮਹਿਬੂਬ ਲਈ ਹੱਥ ਵਿੱਚ
ਫੜ ਕੇ ਪਿਆਰ ਜਤਾਇਆ
ਇਕਨਾ ਅਰਥੀ ਉੱਤੇ ਸਜ ਕੇ,
ਆਪਣਾ ਆਪ ਮਿਟਾਇਆ
“ਖੁਸ਼ੀ ਮੁਹੰਮਦਾ” ਰੰਗ ਮੌਲਾ ਦੇ,
ਆਪਣਾ ਕਰਮ ਕਮਾਇਆ
ਜਿਸ ਰੰਗ ਰੱਖੇ ਖ਼ਸਮ ਖ਼ੁਦਾਇਆ,
ਉਹ ਰੰਗ ਸੱਭ ਤੋਂ ਭਾਇਆ..
“ਖੁਸ਼ੀ ਦੂਹੜਿਆਂ ਵਾਲਾ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article***ਬਿੰਦੀ ਅਤੇ ਬੋਲੀ***
Next article“ਲੀਡਰ”