ਦਸਮੇਸ਼ ਹਾਕੀ ਫ਼ੀਲਡ ਕਲੱਬ ਦੇ ਸਹਿਯੋਗ ਨਾਲ- ਸਰੀ ’ਚ ਕੌਮਾਂਤਰੀ ਪੱਧਰ ਦਾ ਹਾਕੀ ਟੂਰਨਾਮੈਂਟ 2 ਤੋਂ 4 ਅਗਸਤ ਤੀਕ ਹੋਵੇਗਾ

ਟੂਰਨਾਮੈਂਟ ਦਾ ਇਕ ਪੋਸਟਰ।

ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)-ਸਰੀ ਦੇ ਟਮੈਨਵਿਸ ਪਾਰਕ ’ਚ 2 ਤੋਂ 4 ਅਗਸਤ ਤੀਕ ‘ਦਸਮੇਸ਼ ਫ਼ੀਲਡ ਹਾਕੀ ਕਲੱਬ’ ਵੱਲੋਂ ਸਥਾਨਕ ਭਾਈਚਾਰੇ ਦੇ ਲੋਕਾਂ ਦੇ ਸਹਿਯੋਗ ਨਾਲ ਕੌਮਾਂਤਰੀ ਪੱਧਰ ਦਾ ਹਾਕੀ ਟੂਰਨਾਮੈਂਟ ਆਯੋਜਿਤ ਕਰਵਾਇਆ ਜਾ ਰਿਹਾ ਹੈ। ਅਮਰਪ੍ਰੀਤ ਸਿੰਘ ਗਿੱਲ ਨੇ ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ’ਚ ਪੂਰੇ ਬ੍ਰਿਟਿਸ਼ ਕੋਲੰਬੀਆ ਤੋਂ ਹਾਕੀ ਦੀਆਂ ਪ੍ਰਮੁੱਖ ਟੀਮਾਂ ਭਾਗ ਲੈਣਗੀਆਂ, ਜਿਨ੍ਹਾਂ ’ਚ ਪ੍ਰਮੁੱਖ ਤੌਰ ’ਤੇ ਸੁਰਿੰਦਰ ਲਾਈਨਜ਼, ਇੰਡੀਆ ਕਲੱਬ, ਸਰੀ ਰੇਜ਼ਰਜ਼ ਕਲੱਬ, ਪੈਥਰਜ਼ ਕਲੱਬ, ਦਸਮੇਸ਼ ਕਲੱਬ, ਵੈਸਟ ਕੋਸਟ ਕਿੰਗ, ਮਾਝਾ-ਮਾਲਵਾ ਕਲੱਬ, ਐੱਮ. ਵੀ. ਪੀ. ਐੱਲ. ਦੇ ਨਾਮ ਸ਼ਾਮਿਲ ਹਨ। ਅਖ਼ੀਰ ’ਚ ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਵੱਲ ਰੁਚਿਤ ਕਰਨ ਦੇ ਨਾਲ-ਨਾਲ ਇਕ ਚੰਗਾ ਨਾਗਰਿਕ ਬਣਾਉਣ ਸਬੰਧੀ ਲੋੜੀਂਦੀਆਂ ਗਤੀਵਿਧੀਆਂ ਪ੍ਰਤੀ ਰੁਚਿਤ ਕਰਨਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਐਂਗਲ ਮਿਊਜ਼ੀਕਲ ਪ੍ਰੋਡਕਸ਼ਨ’ ਵੱਲੋਂ ਸਮਰ ਬਾਸ ਕੈਰੀ ਬੀਨ ਬੌਲੀਵੁਡ ਫ਼ਿਊਜ਼ਨ 4 ਅਗਸਤ ਨੂੰ : ਕਈ ਕਲਾਕਾਰ ਲਾਉਣਗੇ ਰੌਣਕਾਂ
Next articleਬੰਗਾ ਹਲਕੇ ਦੇ ਪਿੰਡ ਚਾਹਲ ਕਲਾਂ ਦੇ 27ਸਾਲਾਂ ਦੇ ਨੋਜਵਾਨ ਲਖਵੀਰ ਚੂੰਬਰ CHB ਕਾਮਾ ਘਾਤਕ ਹਾਦਸੇ ਨਾਲ ਬੇਵਕਤੀ ਮੋਤ ਦਾ ਸ਼ਿਕਾਰ ਹੋ ਗਿਆ