ਦਸਮੇਸ਼ ਪਿਤਾ

(ਸਮਾਜ ਵੀਕਲੀ) 
ਦਸਮੇਸ਼ ਪਿਤਾ ਤੇਰੀ ਕੌਮ ਅੱਜਕਲ੍ਹ
ਤੇਰੀਆਂ ਸਿੱਖਿਆਵਾਂ ਤੋਂ ਕਤਰਾ ਰਹੀ ਏ
ਤੁਸਾਂ ਪਰਿਵਾਰ ਵਾਰਿਆ ਧਰਮ ਖਾਤਿਰ
ਢਾਲ ਵਰਤ ਕੇ ਲੁੱਟ ਮਚਾ ਰਹੀ ਏ
ਕਿਤੇ ਗਊ ਗਰੀਬ ਦੀ ਕਰਨੀ ਮੱਦਦ
ਬਰਛੇ ਚੁੱਕ ਜਿਨ੍ਹਾਂ ਨੂੰ ਸਤਾ ਰਹੀ ਏ
ਕੁਰਬਾਨੀਆਂ ਦੇਣਾ ਤਾਂ ਗੱਲ ਦੂਰ ਦੀ
ਫਿਰਕਾਪ੍ਰਸਤੀ ਕਰ ਜ਼ੁਰਮ ਕਮਾ ਰਹੀ ਏ
ਧਰਮ ਨੂੰ ਕੀ ਇਹਨ੍ਹਾਂ ਮਜਬੂਤ ਕਰਨਾ
ਧਰਮ ਦੇ ਨਾ ਤੇ ਦੁਕਾਨਾਂ ਚਲਾ ਰਹੀ ਏ
ਪਾ ਕੇ ਬਾਣਾ ਅੱਜ ਕੱਲ ਚੋਰ ਘੁੰਮਦੇ
ਪੰਥ ਨੂੰ ਲਾਹਨਤਾਂ ਦਿਲਾ ਰਹੀ ਏ
ਖ਼ੁਦਗਰਜੀ ਖਾਤਿਰ ਲੱਗਣ ਧਰਨੇ
ਪੰਜਾਬ ਕਰਜ਼ੇਈ ਬਣਾ ਰਹੀ ਏ
ਘੜਮ ਚੌਧਰੀਆਂ ਗੁਰੂਘਰਾਂ ਤੇ ਕੀਤਾ ਕਬਜ਼ਾ
ਖੌਫ਼ ਪੰਥ  ਦਾ ਦਿਖਾ ਧਮਕਾ ਰਹੀ ਏ
ਫੁਕਰਪੰਥੀ ਦੇ ਪੱਟੇ ਲੋਕੀਂ ਐਵੇਂ ਬਣ
ਬਗਲੇ ਗੁਰਸਿੱਖ ਅਖਵਾ ਰਹੀ ਏ
ਗੋਲਕ ਚੋਰੀ ਬਣ ਗਿਆ ਧੰਦਾ
ਧਰਮ ਨੂੰ ਖੂੰਜੇ ਲਾ ਰਹੀ ਏ
ਅਮਲ ਕੀ ਕਰਨਾ ਬੱਲੀ ਕਹੇ ਤੇ
ਗੁੰਡਾਗਰਦੀ ਫੈਲਾ ਰਹੀ ਏ
ਦਸਮ ਪਿਤਾ ਤੇਰੀ ਕੌਮ  ਅੱਜਕਲ੍ਹ
ਰਾਹਾਂ ਤੋਂ ਭਟਕਾ ਰਹੀ ਏ
 ਬੱਲੀ ਈਲਵਾਲ
Previous articleਡਾ . ਬੀ‌ .ਆਰ . ਅੰਬੇਡਕਰ ਸੋਸ਼ਲ ਵੈਲਫ਼ੇਅਰ ਸੁਸਾਇਟੀ ਐਨ. ਆਰ. ਆਈ . ਇਟਲੀ ਵਲੋਂ ਪਰਮਜੀਤ ਸਿੰਘ ਦੁਸਾਂਝ ਨੂੰ ਕੀਤਾ ਸਨਮਾਨਿਤ
Next articleਬੁੱਧ ਚਿੰਤਨ / ਮਸਲਾ-ਏ-ਸ਼ਬਦ ਗੁਰੂ