ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਇਲਾਕੇ ਦੀ ਉੱਘੀ ਸਮਾਜ-ਸੇਵੀ ਸੰਸਥਾ ਦਸ਼ਮੇਸ਼ ਯੂਥ ਕਲੱਬ ਦੀ ਮੀਟਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਹੋਈ। ਜਿਸ ਦੌਰਾਨ ਕੀਤੇ ਗਏ ਕੰਮਾਂ ਦੀ ਸਮੀਖਿਆ ਅਤੇ ਅਰੰਭੇ ਜਾਣ ਵਾਲੇ ਕਾਰਜਾਂ ਬਾਬਤ ਵਿਚਾਰ-ਚਰਚਾ ਕੀਤੀ ਗਈ। ਇਸ ਸਾਲ ‘ਹਰਿਆਵਲ ਲਹਿਰ’ ਤਹਿਤ ਪਹਿਲਾਂ ਨਾਲ਼ੋਂ ਵੱਧ ਬੂਟੇ ਲਗਾਉਣ ਅਤੇ ਖੂਨਦਾਨ/ਮੈਡੀਕਲ ਕੈਂਪਾਂ ਦੀ ਗਿਣਤੀ ਵੀ ਵਧਾਉਣ ਦਾ ਅਹਿਦ ਲਿਆ ਗਿਆ। ਪ੍ਰਧਾਨ ਸਾਹਬ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਮਾਜ ਸੇਵਾ ਲਈ ਅੱਗੇ ਆਉਣ, ਕਲੱਬ ਦਾ ਸਾਥ ਦੇਣ ਅਤੇ ਕਲੱਬ ਨਾਲ ਜੁੜਨ ਦੀ ਅਪੀਲ ਕੀਤੀ। ਨਵੇਂ ਜੁੜੇ ਮੈਂਬਰਾਂ ਦਾ ਕਲੱਬ ਦੀਆਂ ਟੀ-ਸ਼ਰਟਾਂ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬਲਪ੍ਰੀਤ ਸਿੰਘ, ਅਮਨੀਤ ਸਿੰਘ, ਪਰਮਜੀਤ ਸਿੰਘ, ਅਮਨਪ੍ਰੀਤ ਸਿੰਘ ਜੇਈ, ਸਰਬਜੀਤ ਸਿੰਘ ਭੱਲੜੀ, ਕਿਰਤਪ੍ਰੀਤਸਿੰਘ, ਜਗਪਾਲ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj