(ਸਮਾਜ ਵੀਕਲੀ)
ਨਾ ਡਰੇ ਸੀ ਨਾ ਡਰਨੇ ਆ ਪੁੱਤ ਦਸ਼ਮੇਸ਼ ਪਿਤਾ ਦੇ ਦਿੱਲੀ ਦੀ ਹਿੱਕ ਤੇ ਜਾ ਚੜੇ ਹੋਏ ਨੇ
ਸਾਨੂੰ ਐਵੇਂ ਨਾ ਡਰਾ ਹਾਕਮਾ ਉਏ ਤੇਰੇ ਜਿਹੇ ਕਈ ਨਾਲ ਸਿੰਘਾਂ ਦੇ ਅੜਕੇ ਝੜੇ ਹੋਏ ਨੇ
ਵਾਰ ਕਰਕੇ ਪਿੱਠਾਂ ਤੇ ਕੁੱਝ ਲੋਕਾਂ ਨੇ ਵਹਿਮ ਪਾਲ ਲਏ ਕਿ ਸ਼ੇਰ ਅਸੀਂ ਢਾਅ ਲਏ ਆ
ਲੋਟੂ ਸਰਕਾਰੇ ਨੀ ਤੇਰੇ ਗੰਦੇ ਕਾਨੂੰਨਾਂ ਨੇ ਤਾਂ ਕਈ ਪੁੱਤ ਸਾਡੀਆਂ ਮਾਵਾਂ ਦੇ ਖਾ ਲਏ ਆ…..
ਤੇਰੇ ਬੁੱਚੜਾਂ ਨੇ ਜੋ ਕਹਿਰ ਨੇ ਢਾ ਰੱਖੇ ਸਮਾਂ ਆਉਣ ਤੇ ਨੀਲੀ ਛੱਤ ਵਾਲਾ ਲੇਖਾ ਲੈਜੂਗਾ
ਨਾ ਵਹਿਮ ਦਿਲਾਂ ਵਿੱਚ ਰੱਖ ਵੈਰੀਆ ਉਏ ਪਤਾ ਨਾ ਲੱਗੇ ਕਦੋਂ ਨਹਿਲੇ ਤੇ ਦਹਿਲਾ ਪੈਜੂਗਾ
ਅਲਫਾਜ਼-ਏ-ਨਿੱਝਰ ਨੂੰ ਵਿੱਚ ਮਹਿਫ਼ਲਾਂ ਭੰਡਣ ਦੇ ਕੁੱਝ ਲੰਡਰਾਂ ਮਨਸੂਬੇ ਬਣਾ ਲਏ ਆ
ਲੋਟੂ ਸਰਕਾਰੇ ਨੀ ਤੇਰੇ ਗੰਦੇ ਕਾਨੂੰਨਾਂ ਨੇ ਤਾਂ ਕਈ ਪੁੱਤ ਸਾਡੀਆਂ ਮਾਵਾਂ ਦੇ ਖਾ ਲਏ ਆ….
ਉਹਨਾ ਉੱਤੇ ਦੇਸ਼ ਅਤੇ ਕੌਮ ਨੂੰ ਮਾਨ ਬੜਾ ਜਿਹੜੇ ਸ਼ਹੀਦ ਸੁੱਤੇ ਵਿੱਚ ਨੇ ਕਫ਼ਨ ਪੲੇ
ਕਹਿਰਾਂ ਚੋਂ ਕਹਿਰ ਸੀ ਸਿਕੰਦਰ ਅਤੇ ਔਰੰਗਜੇਬੇ ਦਾ ਜੋ ਨੇ ਅੱਜ ਵਿੱਚ ਮਿੱਟੀ ਦੇ ਦਫ਼ਨ ਪਏ
ਤੂੰ ਕਿਹੜਾ ਰਹਿਣਾ ਅਮਰ ਭੋਲਿਆ ਉਏ ਅਬਦਾਲੀ ਵਰਗੇ ਵੀ ਨਰਕਾਂ ਨੂੰ ਜਾ ਲਏ ਆ
ਲੋਟੂ ਸਰਕਾਰੇ ਨੀ ਤੇਰੇ ਗੰਦੇ ਕਾਨੂੰਨਾਂ ਨੇ ਤਾਂ ਕਈ ਪੁੱਤ ਸਾਡੀਆਂ ਮਾਵਾਂ ਦੇ ਖਾ ਲਏ ਆ…..
ਦੇਸ਼ ਵਤਨ ਮੇਰਾ ਅਥਾਹ ਸੋਹਣਾ ਤੁਸੀਂ ਨਾਲ ਪਿਆਰ ਦੇ ਰਹਿਣਾ ਕਿਉਂ ਨਹੀਂ ਸਿੱਖਦੇ ਉਏ
ਭਰੇ ਹੋਏ ਢਿੱਡ ਫਿਰੋ ਹੋਰ ਭਰਦੇ ਧੱਕੇਸ਼ਾਹੀਆਂ ਲਈ ਤੁਹਾਨੂੰ ਗਰੀਬ ਹੀ ਕਿਉਂ ਦਿਖਦੇ ਉਏ
ਇਹ ਹੈ ਅੰਧੇਰ ਨਗਰੀ ਤੇ ਚੌਪਟ ਰਾਜਾ ਜਿੰਨਾਂ ਨਿੱਝਰਾ ਵਾਜੇ ਆਪਣੇ ਹੀ ਵਜਾ ਲਏ ਆ
ਲੋਟੂ ਸਰਕਾਰੇ ਨੀ ਤੇਰੇ ਗੰਦੇ ਕਾਨੂੰਨਾਂ ਨੇ ਤਾਂ ਕਈ ਪੁੱਤ ਸਾਡੀਆਂ ਮਾਵਾਂ ਦੇ ਖਾ ਲਏ ਆ…..

ਸੰਪਰਕ : 94173-86547
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly