ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਯੋਗਾ ਨਵਾਂ ਵਿਵਾਦ ਛਿੜਿਆ

ਬਲਬੀਰ ਸਿੰਘ ਬੱਬੀ 
 (ਸਮਾਜ ਵੀਕਲੀ) ਕੱਲ ਯੋਗਾ ਦਿਵਸ ਲੰਘ ਕੇ ਗਿਆ ਹੈ ਲੋਕਾਂ ਨੇ ਆਪੋ ਆਪਣੇ ਰੂਪ ਵਿੱਚ ਅਨੇਕਾਂ ਥਾਵਾਂ ਉੱਤੇ ਜਾ ਕੇ ਯੋਗਾ ਕੀਤਾ ਸਾਡੇ ਦੇਸ਼ ਦੀਆਂ ਹੀ ਨਹੀਂ ਦੁਨੀਆਂ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਯੋਗਾ ਦਿਨ ਨੂੰ ਵਿਸ਼ੇਸ਼ ਤੌਰ ਉਤੇ ਦੇਖਦਿਆਂ ਯੋਗਾ ਦਿਵਸ ਮਨਾਉਂਦਿਆਂ ਹੋਇਆਂ ਅਲੱਗ ਅਲੱਗ ਥਾਵਾਂ ਤੋਂ ਆਪੋ ਆਪਣੀਆਂ ਤਸਵੀਰਾਂ ਵੀ ਜਾਰੀ ਕੀਤੀਆਂ।
    ਪਰ ਇੱਕ ਤਸਵੀਰ ਸੋਸ਼ਲ ਮੀਡੀਆ ਉੱਪਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਔਰਤ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਯੋਗਾ ਕਰਦੀ ਹੈ ਉਹ ਪਹਿਲਾਂ ਤਾਂ ਸਿੱਧੇ ਰੂਪ ਵਿੱਚ ਆਸਣ ਲਗਾ ਕੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਯੋਗਾ ਕਰ ਰਹੀ ਹੈ ਤੇ ਉਸ ਤੋਂ ਬਾਅਦ ਫਿਰ ਸਿਰ ਥੱਲੇ ਤੇ ਲੱਤਾਂ ਉੱਪਰ ਕਰਕੇ ਯੋਗਾ ਆਸਣ ਕਰ ਰਹੀ ਹੈ ਇਹ ਤਸਵੀਰਾਂ ਉਸਨੇ ਖੁਦ ਹੀ ਸੋਸ਼ਲ ਮੀਡੀਆ ਉੱਪਰ ਪਾਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਦਾ ਨਾਮ ਅਰਚਨਾ ਹੈ ਤੇ ਇਹ ਕੋਈ ਫੈਸ਼ਨ ਡਿਜਾਇਨਰ ਦੱਸੀ ਜਾ ਰਹੀ ਹੈ ਜਿਸ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਜਾ ਕੇ ਯੋਗ ਕੀਤਾ। ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਅਕਸਰ ਹੀ ਬਰਛਿਆਂ ਵਾਲੇ ਤੇ ਹੋਰ ਸੇਵਾਦਾਰ ਮੌਜੂਦ ਰਹਿੰਦੇ ਹਨ। ਥਾਂ ਥਾਂ ਉੱਪਰ ਸੀਸੀ ਟੀਵੀ ਕੈਮਰੇ ਲੱਗੇ ਹੋਏ ਹਨ ਜੇਕਰ ਕੋਈ ਵਿਅਕਤੀ ਕਿਸੇ ਕਿਸਮ ਦੀ ਸ਼ਰਾਰਤ ਜਾਂ ਅਣਜਾਣਪਣੇ ਵਿੱਚ ਕੁਝ ਕਰਦਾ ਹੈ ਤਾਂ ਉਹ ਤੁਰੰਤ ਹੀ ਉਸ ਉੱਤੇ ਨਿਗਾ ਰੱਖ ਕੇ ਉਸਨੂੰ ਕਾਬੂ ਕਰ ਲੈਂਦੇ ਹਨ। ਇਹ ਜੋ ਯੋਗਾ ਦੀਆਂ ਤਸਵੀਰਾਂ ਦਰਬਾਰ ਸਾਹਿਬ ਵਿੱਚੋਂ ਸਾਹਮਣੇ ਆਈਆਂ ਹਨ ਇਸ ਉੱਤੇ ਆਮ ਲੋਕਾਂ ਨੇ ਇਹ ਇਤਰਾਜ ਜਤਾਇਆ ਹੈ ਕਿ ਦਰਬਾਰ ਸਾਹਿਬ ਵਿੱਚ ਮਾੜੀ ਮੋਟੀ ਗੱਲਬਾਤ ਹੋਣ ਉੱਤੇ ਲੋਕਾਂ ਨੂੰ ਕੁੱਟਣ ਵਾਲੀ ਟਾਸਕ ਫੋਰਸ ਜਾਂ ਹੋਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਇਸ ਵੇਲੇ ਕਿੱਥੇ ਸਨ ਜਦੋਂ ਇਹ ਵੀ ਪੁੱਠਾ ਸਿੱਧਾ ਹੋ ਕੇ ਯੋਗਾ ਕਰ ਰਹੀ ਸੀ। ਗੱਲ ਯੋਗਾ ਕਰਨ ਤੱਕ ਹੀ ਸੀਮਤ ਨਹੀਂ ਰਹੀ ਇਸ ਨੇ ਆਪਣੀਆਂ ਫੋਟੋਆਂ ਵੀ ਕਿਸੇ ਕੋਲੋਂ ਖਿਚਵਾਈਆਂ ਹੋਣਗੀਆਂ ਤੇ ਉਹ ਸੋਸ਼ਲ ਮੀਡੀਆ ਦੇ ਉੱਪਰ ਪਾਈਆਂ ਹਨ ਯੋਗਾ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਦਰਬਾਰ ਸਾਹਿਬ ਵਿੱਚ ਜਾ ਕੇ ਇਸ ਤਰ੍ਹਾਂ ਯੋਗਾ ਕਰਨਾ ਬਹੁਤ ਗਲਤ ਹੈ ਜਿਸ ਨਾਲ ਮਰਿਆਦਾ ਤਾਂ ਭੰਗ ਹੁੰਦੀ ਹੈ ਦਰਬਾਰ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਲੱਖਾਂ ਸੰਗਤਾਂ ਦੇ ਮਨ ਨੂੰ ਵੀ ਠੇਸ ਪੁੱਜੀ ਹੈ। ਕੁਝ ਧਾਰਮਿਕ ਸ਼ਖਸੀਅਤਾਂ ਨੇ ਕਿਹਾ ਹੈ ਕਿ ਇਸ ਬੀਬੀ ਨੂੰ ਲੱਭ ਕੇ ਇਸ ਉੱਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਨਾਲ ਹੀ ਲੋਕਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਵੀ ਕੋਸਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਆਗਿਆਕਾਰੀ ਪਿਤਾ ਹੋਣ ਦੇ ਫਾਇਦੇ
Next article*****ਕਾਵਿ ਵਿਅੰਗ*****