ਦਰਬਾਰ ਹਜ਼ਰਤ ਪੀਰ ਬਾਬਾ ਆਸਾ ਰੂੜਾ ਜੀ ਵਿਖੇ ਸਾਲਾਨਾ ਜੋੜ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਹਰ ਸਾਲ ਦੀ ਤਰਾਂ ਇਸ ਸਾਲ ਦਰਬਾਰ ਹਜ਼ਰਤ ਪੀਰ ਬਾਬਾ ਆਸਾ ਰੂੜਾ ਜੀ ਨੇੜੇ (ਭਾਈ ਮੇਹਰ ਚੰਦ ਚੌਂਕ) ਅੱਪਰਾ ਵਿਖੇ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਸਾਂਈ ਅੱਤਾਉਲਾ ਕਾਦਰੀ ਉਰਫ ਮੋਤੀ ਸਾਂਈ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ, ਐੱਨ. ਆਰ. ਆਈ ਵੀਰਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਸਾਂਈ ਅੱਤਾਉਲਾ ਕਾਦਰੀ ਉਰਫ ਮੋਤੀ ਸਾਂਈ ਨੇ ਦੱਸਿਆ ਕਿ 25 ਜੂਨ ਦਿਨ ਮੰਗਲਵਾਰ ਨੂੰ  ਸਵੇਰੇ 10-30 ਵਜੇ ਝੰਡੇ ਦੀ ਰਸਮ ਤੇ ਚਾਦਰ ਦੀ ਰਸਮ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਨਿਭਾਈ ਗਈ, ਉਪਰੰਤ 1 ਵਜੇ ਲੰਗਰ ਵਰਤਾਇਆ ਗਿਆ | ਸ਼ਾਮ 7 ਵਜੇ ਧਾਰਮਿਕ ਮਹਿਫ਼ਿਲ ਦਾ ਆਗਾਜ਼ ਕੀਤਾ ਗਿਆ, ਇਸ ਮੌਕੇ ਕੁਲਦੀਪ ਰੂਹਾਨੀ ਕੱਵਾਲ ਤੇ ਇਸ਼ੂ ਨੱਕਾਲ ਪਾਰਟੀ ਨੇ ਆਪਣਾ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਨੂੰ  ਕੀਲ ਕੇ ਰੱਖ ਦਿੱਤਾ | ਰਾਤ ਨੂੰ ਪੰਜਾਬੀ ਗਾਇਕ ਉਸਤਾਦ ਸੁੱਚਾ ਸਬਰੀ,ਜਮਨਾ ਰਸੀਲਾ ਤੇ ਪ੍ਰਸਿੱਧ ਪੰਜਾਬੀ ਗਾਇਕ ਸੰਗਰਾਮ ਹੰਜਰਾ ਨੇ ਆਪਣੇ  ਫ਼ਨ ਦਾ ਮੁਜ਼ਾਹਰਾ ਕੀਤਾ | ਇਸ ਮੌਕੇ ਬਾਬਾ ਦੌਲੀ ਸ਼ਾਹ ਮੁੱਖ ਸੇਵਾਦਾਰ ਦਰਬਾਰ ਮੋਹਕਮ ਦੀਨ ਬੜਾ ਪਿੰਡ, ਬਾਬਾ ਆਲਮ ਤਲਵਣ, ਰਿਤੂ ਮਹੰਤ, ਜੋਤੀ ਮਹੰਤ, ਰਮਨ ਮਹੰਤ, ਗੋਲਡੀ ਮਹੰਤ, ਬਾਬਾ ਜਸਵੀਰ ਸਾਬਰੀ ਖਾਨਖਾਨਾ, ਸਨੀ ਮਸਤ ਅੱਪਰਾ,ਬਾਬਾ ਸ਼ਿੰਗਾਰਾ, ਬਾਬਾ ਰਹਿਮਤ ਸ਼ਾਹ, ਬਾਬਾ ਬਾਣੀ ਸ਼ਾਹ ਜੰਡ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ, ਜਦਕਿ ਮੇਲੇ ਨੂੰ ਸਫਲ ਬਣਾਉਣ ਵਿੱਚ ਰਾਜਾ ਪ੍ਰਧਾਨ, ਸੰਜੀਵ ਕੁਮਾਰ ਬੌਬੀ ਮਨਿਆਰੀ ਵਾਲਾ, ਸਰਪੰਚ ਗਿਆਨ ਸਿੰਘ, ਹਰਬੰਸ ਲਾਲ ਮਣਸਾ ਪੰਚ, ਸੋਮ ਨਾਥ ਪੰਚ, ਪੰਮਾ ਅੱਪਰਾ, ਗੁਲਾਮ ਸਾਬਰੀ ਉਰਫ ਰਵੀ, ਗੋਲਡੀ ਧਾਂਦਰਾ, ਰਜੇਸ਼ ਕੁਮਾਰ (ਬਾਬਾ ਹਲਵਾਈ), ਮਨੀ ਅੱਪਰਾ, ਸੋਨੂੰ, ਬਿੰਦੀ ਕਲੇਰ, ਲਹਿੰਬਰ ਰਾਮ ਕਲੇਰ, ਬੱਬੂ ਹਲਵਾਈ, ਰਘੁਬੀਰ ਸਿੰਘ ਪੱਪਾ ਬੇਦੀ, ਪ੍ਰਭ, ਯਸ਼, ਮਾਸਟਰ ਜੋਗ ਰਾਜ, ਸੋਮਾ, ਬਲਵੀਰ ਚੰਦੜ, ਪਰਮਜੀਤ ਪੰਮਾ, ਦੀਪੂ, ਸਨੀ ਕਨੌਜੀਆ, ਮਨੋਜ ਕੁਮਾਰ, ਮਨੋਹਰ ਲਾਲ, ਗੋਰਾ ਪਹਿਲਵਾਨ, ਕਰਣ, ਗੁੱਡੂ, ਮੇਸ਼ਾ ਪੀਪਾਰੰਗੀ, ਹਰਪ੍ਰੀਤ, ਸੋਨੂੰ ਕਲੇਰ ਤੇ ਸਮੂਹ ਸੇਵਾਦਾਰਾਂ ਨੇ ਅਹਿਮ ਸੇਵਾ ਨਿਭਾਈ। ਇਸ ਮੌਕੇ ਸੰਜੀਵ ਕੁਮਾਰ ਬੌਬੀ ਮਨਿਆਰੀ ਵਾਲਾ, ਦੀਪੂ ਹੇਅਰ ਕੱਟ, ਮਨੋਜ ਕੁਮਾਰ ਤੇ ਮਨੋਹਰ ਲਾਲ ਵਲੋਂ ਠੰਡੇ ਮਿੱਠੇ ਜਲ ਦੀ ਸੇਵਾ ਤੇ ਇੰਦਾ ਇਟਲੀ ਵਲੋਂ ਪਕੌੜਿਆਂ ਦੇ ਲੰਗਰ ਦੀ ਸੇਵਾ ਨਿਭਾਈ ਗਈ। ਮੇਲੇ ਦੇ ਅਖੀਰ ‘ਚ ਮੁੱਖ ਸੇਵਾਦਾਰ ਸਾਂਈ ਅੱਤਾਉਲਾ ਕਾਦਰੀ ਉਰਫ ਮੋਤੀ ਸਾਂਈ ਦੀ ਅਗਵਾਈ ਹੇਠ ਪ੍ਰਬੰਧਕਾਂ ਵਲੋਂ ਆਏ ਹੋਏ ਗਾਇਕਾਂ, ਸੰਤਾਂ ਪਹਾਂਪੁਰਸ਼ਾਂ ਤੇ ਮੋਹਤਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦੀਪਾ ਮੀਓਂਵਾਲ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਠੰਢੇ ਮਿੱਠੇ ਜਲ ਦੀ ਛਬੀਲ ਤੇ ਅਤੁੱਟ ਲੰਗਰ ਵੀ ਵਰਤਾਏ ਗਏ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਭਿਆਚਾਰ “
Next articleਪਿਛਲੇ ਦੋ ਤਿੰਨ ਮਹੀਨਿਆਂ ਤੋਂ ਪਾਣੀ ਨਹੀ ਆ ਰਿਹਾ ਲੋਕ ਪ੍ਰੇਸ਼ਾਨ