*ਮਹਿੰਦੀ ਦੀ ਰਸਮ, ਚਾਦਰ ਤੇ ਝੰਡਾ ਚੜਾਉਣ ਤੇ ਬੇੜਾ ਰੁਖਸਤ ਕਰਨ ਦੀਆਂ ਰਸਮਾਂ ਨਿਭਾਈਆਂ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਕਰੀਬੀ ਪਿੰਡ ਥਲਾ ਵਿਖੇ ਸਥਿਤ ਦਰਗਾਹ ਹਸਤ ਬਲੀ ਸ਼ਾਹ ਜੀ (ਕਾਦਰੀ) ਵਿਖੇ ਖ਼ਾਦਿਮੇ ਖਾਸ ਸ਼ੌਕਤ ਅਲੀ ਸਾਬਰੀ ਤੇ ਸ਼ਹਿਜ਼ਾਦਾ ਅਲੀਸ਼ਾਨ ਸਾਬਰੀ ਦੀ ਅਗਵਾਈ ਹੇਠ ਐੱਨ. ਆਰ. ਆਈ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖ਼ਾਦਿਮੇ ਖਾਸ ਸ਼ਾਂਈ ਸ਼ੌਕਤ ਅਲੀ ਸਾਬਰੀ ਨੇ ਦੱਸਿਆ ਕਿ ਮਿਤੀ 3 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 7 ਵਜੇ ਮਹਿੰਦੀ ਦੀ ਰਸਮ ਨਿਭਾਈ ਗਈ | ਅੱਜ ਮਿਤੀ 4 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਚਿਰਾਗ ਰੌਸ਼ਨ ਕਰਨ ਤੇ ਝੰਡੇ ਦੀ ਰਸਮ ਨਿਭਾਈ ਗਈ, ਦੁਪਿਹਰ 2 ਵਜੇ ਸਰਬੱਤ ਦੇ ਭਲੇ ਲਈ ਬੇੜਾ ਰੁਖਸਤ ਕੀਤਾ ਗਿਆ ਤੇ ਰਾਤ 8 ਵਜੇ ਪ੍ਰਸਿੱਧ ਕੱਵਾਲਾਂ ਤੇ ਨੱਕਾਲਾਂ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ | ਅੱਜ ਮਿਤੀ 5 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸੂਫ਼ੀ ਮਹਿਫ਼ਿਲ ਹੋਵੇਗੀ | ਇਸ ਮੌਕੇ ਰਾਹਤ ਅਲੀ ਮਤੋਈ (ਦਸਤਾਰ ਬੰਦ ਕੱਵਾਲ), ਸੂਫ਼ੀ ਗਾਇਕ ਕੁਲਵਿੰਦਰ ਕਿੰਦਾ, ਆਰ. ਕੇ ਮਹਿੰਦੀ, ਸੋਨੂੰ ਕੱਵਾਲ ਪਾਰਟੀ, ਈਸ਼ੂ ਨੱਕਾਲ ਪਾਰਟੀ, ਨੂਰ ਨੱਕਾਲ ਪਾਰਟੀ, ਜੱਸੀ ਨੱਕਾਲ ਪਾਰਟੀ ਤੇ ਬੰਗੜ ਭਗਤ ਨੱਕਾਲ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ | ਮੇਲੇ ਦੌਰਾਨ ਮੰਚ ਸੰਚਾਲਨ ਦੀ ਜਿੰਮੇਵਾਰੀ ਸੁੱਚਾ ਔਜਲਾ ਤੇ ਅਜੇ ਹਮਸਰ ਨੇ ਬਾਖੂਬੀ ਨਿਭਾਈ | ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਗਏ |



