ਨਚਾਰ ਮੰਡਲੀਆਂ ਅਤੇ ਇਹਨਾਂ ਦਾ ਭਵਿੱਖ

   (ਸਮਾਜ ਵੀਕਲੀ)  ਅੱਜ ਕੱਲ੍ਹ ਵਿਆਹ ਸਾਦੀਆਂ ਅਤੇ ਖੁਸ਼ੀ ਦੇ ਮੌਕਿਆਂ ਤੇ ਪੰਜਾਬੀ ਗਾਇਕਾਂ ਅਤੇ ਡੀ ਜੇ ਵਾਲੀਆਂ ਟੋਲੀਆਂ ਹੀ ਜਿਆਦਾਤਰ ਦੇਖਣ ਨੂੰ ਮਿਲਦੀਆਂ ਹਨ।ਜਦੋਂ ਡੀ ਜੇ ਦਾ  ਅਰੰਭ ਹੋਇਆ ਤਾਂ ਪੰਜਾਬੀ ਗਾਇਕਾਂ ਵਲੋਂ ਕੋਈ ਪ੍ਰਤੀਕਰਮ ਨਹੀਂ ਆਇਆ।ਪਰ ਜਿਉਂ-ਜਿਉਂ ਉਹਨਾਂ ਦੇ ਪ੍ਰੋਗਰਾਮਾਂ ਦੀ ਗਿਣਤੀ ਵੱਧਣ ਲੱਗੀ ਤਾਂ ਵਿਚੋਂ-ਵਿੱਚੋਂ ਗਾਇਕ ਬੁਰਾ ਵੀ ਮਨਾਉਣ ਲੱਗੇ।ਆਖਰਕਾਰ ਇੱਕ ਤਰ੍ਹਾਂ ਨਾਲ ਸ਼ਰੀਕ ਪੈਦਾ ਹੋਣੇ ਸੁਰੂ ਹੋ ਗਏ ਸਨ।ਕਾਪੀ ਰਾਈਟ ਦੀਆਂ ਗੱਲਾਂ ਹੰਦੀਆਂ।ਤੇ ਫੇਰ ਸਮੇਂ ਨਾਲ  ਇੱਕ ਦਿਨ ਇਹ ਗੱਲ ਆਈ-ਗਈ  ਹੋ ਗਈ।
                ਮੌਜੂਦਾ ਸਮੇਂ ‘ਚ ਮੰਨੋਰੰਜਨ ਦੇ ਸਾਧਨਾਂ ‘ਚ ਮਲਵਈ ਗਿੱਧੇ ਵਾਲੀਆਂ ਟੋਲੀਆਂ ਅਤੇ ਢਾਡੀ ਵੀ ਸੁਮਾਰ ਹੋਣ ਲੱਗੇ ਹਨ।ਇਸ ਦੇ ਬਹੁਤੇ ਕਾਰਣਾਂ ‘ਚੋਂ ਮੁੱਖ ਕਾਰਣ ਪੰਜਾਬੀ ਗਾਇਕਾਂ ਦੇ ਪ੍ਰੋਗਰਾਮ ਦੀ ਫੀਸ ਅਤੇ ਲੋਕ ਮਨਾਂ ‘ਚ ਆਈ ਤਬਦੀਲੀ ਹੈ।
                      ਪਰ ਜਦੋਂ ਅਸੀਂ ਮੰਨੋਰੰਜਨ ਦੇ ਸਾਧਨਾਂ ਦੀ ਪੈੜ ਨੱਪਦੇ ਅਤੀਤ ਵੱਲ ਜਾਂਦੇ ਹਾਂ ਤਾਂ ਸਾਨੂੰ ਨਚਾਰ ਮੰਡਲੀਆਂ ਦੀ ਦੱਸ ਵੀ ਪੈਂਦੀ ਹੈ।ਭਾਵੇਂ ਢਾਡੀ ਪਰੰਪਰਾ ਤਾਂ ਗੁਰੂ ਕਾਲ ਤੋਂ ਹੀ ਸਥਾਪਿਤ ਹੋ ਗਈ ਸੀ ਪਰ ਵਿਆਹ-ਸਾਦੀ ਤੇ ਖੁਸ਼ੀ ਦੇ ਮੌਕਿਆਂ ਤੇ ਲੋਕ ਬੀਨਵਾਜਾ ਤੇ ਨਚਾਰਾਂ ਦਾ ਹੀ ਜਿਆਦਾਤਰ ਸਹਾਰਾ ਲੈਂਦੇ ਸਨ।
               ਨਚਾਰ ਮੰਡਲੀਆਂ ਵਿੱਚ ਵੱਖ-ਵੱਖ ਸਾਜ਼ੀਆਂ ਨਾਲ ਇੱਕ ਤੋਂ ਲੈ ਕੇ ਤਿੰਨ-ਚਾਰ ਨਚਾਰ ਸਾਮਲ ਹੁੰਦੇ ਸਨ।ਨਚਾਰ ਮੁੰਡਿਆਂ ਨੂੰ ਹੀ ਜਨਾਨੀਆਂ ਵਾਲੇ ਕੱਪੜੇ ਪਵਾਏ ਜਾਂਦੇ ਹਨ ਅਤੇ ਲੋੜ੍ਹ ਅਨੁਸਾਰ ਮੇਕਅੱਪ ਵੀ ਕੀਤਾ ਜਾਂਦਾ ਹੈ।ਮੰਡਲੀ ਵਿੱਚੋਂ ਸੋਹਣੇ ਦਿੱਖ ,ਜਵਾਨ ਅਤੇ ਲਚਕਦਾਰ ਸਰੀਰ ਵਾਲੇ  ਜਵਾਨ ਉਮਰ ਦੇ ਮੁੰਡਿਆਂ ਦੀ ਚੋਣ ਨਚਾਰਾਂ ਵਜੋਂ ਕੀਤੀ ਜਾਂਦੀ ਹੈ।ਸਰੋਤਿਆਂ ਤੋਂ ਭਾਵੇਂ ਇਹ ਗੱਲ ਲੁਕੀ-ਛੁਪੀ ਨਹੀਂ ਹੁੰਦੀ ਕਿ ਜਨਾਨੀਆਂ ਦੇ ਭੇਸ ‘ਚ ਨੱਚਣ ਵਾਲੇ ਨਚਾਰ ਮਰਦ ਹੀ ਹਨ।ਪਰ ਉਹਨਾਂ ਦੀ ਦਿੱਖ,ਅਦਾਵਾਂ,ਮਨਮੋਹਕ ਨਜ਼ਰ ਅਤੇ ਅੰਗਾਂ ਦੀ ਥਿਰਕਣ ਉਹਨਾਂ ਦਾ ਖੂਬ ਮੰਨੋਰੰਜਨ  ਕਰਦੀ ਹੈ।ਮੁਢਲੇ ਦੌਰ ਵਿੱਚ ਆਮ ਕਰਕੇ ਇਹਨਾਂ ਦੇ ਅਖਾੜੇ ਮਰਦ ਦੀ ਦੇਖਦੇ ਸਨ।ਪਰ  ਜੰਝ ਦੀ ਆਮਦ ਤੇ ਜਾਂਝੀਆਂ ਦੇ ਅੱਗੇ-ਅੱਗੇ ਨਚਦੇ ਨਚਾਰਾਂ ਨੂੰ ਪਿੰਡਾਂ ਦੀਆਂ ਜਨਾਨੀਆਂ ਘਰਾਂ ਦੀਆਂ ਛੱਤਾਂ ਤੇ ਚੜ ਕੇ ਦੇਖਦੀਆਂ।ਪਰ ਅੱਜ ਇਸ ਤਰ੍ਹਾਂ ਨਹੀਂ ਹੈ।ਸਾਰੇ ਰਲ ਕੇ ਇਹਨਾਂ ਦਾ ਪ੍ਰੋਗਰਾਮ ਦੇਖਦੇ ਹਨ
                               ਇਹ ਨਚਾਰ ਮੰਡੀਆਂ ਵਲੋਂ ਰਵਾਇਤੀ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿੰਨ੍ਹਾਂ ਵਿੱਚ ਬੀਨਵਾਜਾ, ਢੋਲ,ਚਿਮਟਾ,ਡੱਗਾ ਆਦਿ ਆਉਂਦੇ ਹਨ। ਪਟਿਆਲਾ ਵਿਖੇ ਸਰਸ ਮੇਲੇ ਵਿੱਚ ਨੇੜਲੇ ਪਿੰਡ ਰਾਇਪੁਰ ਮੰਡਲਾਂ ਦੀ ਨਚਾਰ ਮੰਡਲੀ ਨੂੰ ਲੰਬੇ ਸਮੇਂ ਬਾਅਦ ਦੇਖਣ ਦਾ ਮੌਕਾ ਮਿਲਿਆ।ਮੰਡਲੀ ‘ਚ ਸਾਮਲ ਨਚਾਰ ਮੁੰਡਾ,ਸਾਜ਼ਾਂ ਦੀ ਸੁਰ ਤਾਲ ਅਤੇ ਮੰਡਲੀ ਦੀ ਦਿੱਖ ਖੂਬ ਰੰਗ ਬੰਨ ਰਹੀ ਸੀ।ਮੇਲੇ ਦੇਖਣ ਆਏ ਨੌਜਵਾਨ ਮੁੰਡੇ ਉਹਨਾਂ ਨਾਲ ਸੁਰ ਤਾਲ ਮਨਾਉਂਦੇ ਵੀ ਨਜ਼ਰ ਆਏ।
                  ਭਾਵੇਂ ਸਮੇਂ ਨਾਲ ਇਹ ਨਚਾਰ ਮੰਡਲੀਆਂ ਲੱਗਭਗ ਅਲੋਪ ਹੋਣ ਦੇ ਕਿਨਾਰੇ ਹਨ।ਪਰ ਇਸ ਮੰਡਲੀ ਨੂੰ ਮੇਲੇ ਵਿੱਚ ਦੇਖ ਕੇ ਇਸ ਆਸ ਜਰੂਰ ਬੱਝਦੀ ਹੈ ਕਿ ਇਹ ਕਲਾ ਭਾਵੇਂ ਅਗਲੀਆਂ ਪੀੜੀਆਂ ਵਲੋਂ ਅਪਨਾਉਣ ਦੀ ਆਸ ਨਾ ਮਾਤਰ ਹੀ ਹੈ ।ਪਰ ਟਾਵੀਆਂ-ਟਾਵੀਆਂ  ਇਹ ਨਚਾਰ  ਮੰਡਲੀਆਂ ਅੱਜ ਵੀ ਆਪਣੀ ਸ਼ਾਨ ਬਰਕਰਾਰ ਰੱਖ ਰਹੀਆਂ ਹਨ।
 ਫਲੇਲ ਸਿੰਘ ਸਿੱਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੋਹਾਲੀ ਵਿਜੀਲੈਸ ਜਾਂਚ ਅਧੀਨ ਚੱਲ ਰਿਹਾ ਅਮਰੂਦ ਘੁਟਾਲਾ ਮੁਲਜ਼ਮ ਸੁਖਦੇਵ ਸਿੰਘ ਨੇ ਦੋ ਕਰੋੜ 40 ਲੱਖ ਜਮਾਂ ਕਰਾਏ
Next articleਹਲ਼ਕਾ ਸੁਲਤਾਨਪੁਰ ਲੋਧੀ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਹੋਏ ਵਿਕਾਸ ਕਾਰਜਾਂ ਨੂੰ ਯਾਦ ਕਰ ਰਹੇ ਹਨ- ਨਵਤੇਜ ਚੀਮਾ