ਨਵਾਂ ਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਰਜਿ. ਨਵਾਂ ਸ਼ਹਿਰ ਵਲੋਂ ਦਾਣਾ ਮੰਡੀ ਨਵਾਂ ਸ਼ਹਿਰ ਜਿਲ੍ਹਾ ਸ਼. ਭ. ਸ. ਨਗਰ ਵਿਖੇ 19ਵਾਂ ਮਹਾਨ ਸੰਤ ਸੰਮੇਲਨ ਤੇ ਕੀਰਤਨ ਦਰਬਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ 108 ਸੰਤ ਨਿਰੰਜਨ ਦਾਸ ਜੀ ਗੱਦੀ ਨਸ਼ੀਨ ਡੇਰਾ ਸੰਤ ਸਰਵਣ ਦਾਸ ਜੀ ਸੱਚ ਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਸ ਮੌਕੇ ਤੇ ਸਤਿਗੁਰੂ ਰਵਿਦਾਸ ਅੰਮ੍ਰਿਤ ਬਾਣੀ ਭਵਨ ਇਬਰਾਹੀਮ ਬਸਤੀ ਦਾ ਉਦਘਾਟਨ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਡੇਰਾ ਸੱਚਖੰਡ ਬੱਲਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਕੀਰਤਨ ਦਰਬਾਰ ਵਿੱਚ ਮਿਸ਼ਨਰੀ ਗਾਇਕ ਐੱਸ. ਐੱਸ. ਆਜ਼ਾਦ ਅਤੇ ਭਾਈ ਗੁਰਦੀਪ ਸਿੰਘ ਸਕੋਹਪੁਰ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਇਤਿਹਾਸ ਨਾਲ ਜੋੜਿਆ। ਇਸ ਸੰਤ ਸੰਮੇਲਨ ਵਿੱਚ ਸਰਵ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਡੇਰਾ ਸੱਚਖੰਡ ਬੱਲਾਂ, ਸੰਤ ਪ੍ਰੀਤਮ ਦਾਸ ਜੀ ਡੇਰਾ ਸੰਗਤ ਪੁਰ, ਸੰਤ ਕ੍ਰਿਸ਼ਨ ਨਾਥ ਜੀ ਡੇਰਾ ਚਹੇੜੂ, ਸੰਤ
ਲੇਖ ਰਾਜ ਜੀ ਨੂਰਪੁਰ , ਸੰਤ ਹਰਵਿੰਦਰ ਦਾਸ ਜੀ ਡੇਰਾ ਈਸਪੁਰ, ਸੰਤ ਸੁਖਵਿੰਦਰ ਦਾਸ ਜੀ ਡੇਰਾ ਢੱਡੇ, ਸਾਈਂ ਬਾਬਾ ਪੱਪਲ ਸ਼ਾਹ ਜੀ ਭਰੋ ਮਜਾਰਾ ਆਦਿ ਮਹਾਂਪੁਰਖਾਂ ਨੇ ਆਪਣੇ ਪ੍ਰਵਚਨਾਂ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਵਿਚਾਰਧਾਰਾ ਨਾਲ ਜੋੜਿਆ ਅਤੇ ਜੀਵਨ ਸੇਧ ਪ੍ਰਦਾਨ ਕੀਤੀ। ਉਨ੍ਹਾਂ ਨੇ ਸੰਗਤਾਂ ਨੂੰ ਨਸ਼ਿਆਂ ਤੋਂ ਰਹਿਤ ਜੀਵਨ ਬਤੀਤ ਕਰਨ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਸਿਖਿਆ ਪ੍ਰਾਪਤ ਕਰਵਾਉਣ ਦਾ ਉਪਦੇਸ਼ ਦਿੱਤਾ। ਇਸ ਮੌਕੇ ਤੇ “ਹਰਿ ਦਾ ਜਾਪ” ਦਾ ਪੋਸਟਰ ਸੰਤਾਂ ਮਹਾਪੁਰਸ਼ਾਂ ਨੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ। ਇਸ ਜਾਪ ਨੂੰ ਨਾਮਵਰ ਗਾਇਕਾ ਅਨੂਰਾਧਾ ਪੌਡਵਾਲ ਨੇ ਗਾਇਆ ਹੈ ਤੇ ਇਸ ਦੇ ਲੇਖਕ ਹਨ ਸੱਤ ਪਾਲ ਸਾਹਲੋਂ, ਸੰਗੀਤਕਾਰ ਹਨ ਰੋਹਿਤ ਕੁਮਾਰ ਬੌਬੀ ਨੇ, ਵੀਡੀਓ ਡਾਇਰੈਕਟਰ ਹਨ ਬਾਬਾ ਕਮਲ ਅਤੇ ਇਸ ਨੂੰ ਰਿਲੀਜ਼ ਕੀਤਾ ਹੈ ਆਰ ਦੇ ਬੀਟਾ ਤੇ ਰਾਮ ਭੋਗਪੁਰੀਆ ਨੇ। ਇਸ ਮੌਕੇ ਤੇ ਸਰਵ ਸ੍ਰੀ ਸੱਤ ਪਾਲ ਸਾਹਲੋਂ, ਪਰਮਜੀਤ ਮਹਾਲੋਂ , ਜੋਗਿੰਦਰ ਸਿੰਘ ਮੈਂਗੜਾ, ਰਾਮ ਆਸਰਾ, ਹਰਮੇਸ਼ ਥਾਦੀਆਂ, ਜੋਗਾ ਸਿੰਘ ਜੀਂਦੋਵਾਲ, ਡਾ. ਗੁਰਨਾਮ ਸਿੰਘ, ਰਾਮ ਲੁਭਾਇਆ ਬਹਾਦਰ ਪੁਰ, ਅਮਨਦੀਪ ਸਿੰਘ ਸੱਲ੍ਹਣ, ਰਸ਼ਪਾਲ ਸਿੰਘ ਬਿੱਟੂ, ਰੇਸ਼ਮ ਸਿੰਘ ਐਡਵੋਕੇਟ, ਨਿਰਮਲ ਭੰਗਲਾਂ, ਝਲਮਣ ਹੰਸਰੋਂ, ਦਰਸ਼ਨ ਰਾਮ ਪੱਲੀ ਉੱਚੀ, ਮਾਸਟਰ ਗਿੰਦ ਰਾਮ, ਮਾਸਟਰ ਹਰਬਲਾਸ, ਪਰਮਜੀਤ ਮਹਿਰਮ ਪੁਰ, ਸੱਤ ਪਾਲ ਬੇਲੀ, ਹਰਮੇਸ਼ ਮੇਸ਼ੀ, ਬਿੱਟੂ ਮਿਸਤਰੀ ਨਵੀਂ ਆਬਾਦੀ ਆਦਿ ਮੈਂਬਰਾਂ ਨੇ ਭਾਗ ਲਿਆ ।ਇਸ ਮੌਕੇ ਸੰਗਤਾਂ ਲਈ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



