ਦਾਣਾ ਮੰਡੀ ਵਿਖੇ ਕੀਤਾ ਚਾਰਦੀਵਾਰੀ ਅਤੇ ਨਵੇਂ ਬਣਾਏ ਪਾਰਕਿੰਗ ਏਰੀਏ ਦਾ ਉਦਘਾਟਨ

ਨਵਾਂਸ਼ਹਿਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ)
ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ ਸ. ਹਰਚੰਦ ਸਿੰਘ ਬਰਸਟ ਚੇਅਰਮੈਨ, ਪੰਜਾਬ ਮੰਡੀ ਬੋਰਡ ਮੋਹਾਲੀ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਦਾਣਾ ਮੰਡੀ ਬੰਗਾ ਅਤੇ ਨਵਾਂਸਹਿਰ ਵਿਖੇ ਪੌਦਾ ਲਗਾਇਆ ਗਿਆ ਅਤੇ ਨਵੀਂ ਅਨਾਜ ਮੰਡੀ ਬੰਗਾ ਵਿਖੇ ਵੱਖ-ਵੱਖ ਨਿਰਮਾਣ ਕਾਰਜਾਂ ਅਧੀਨ ਅੰਦਰੂਨੀ ਸੜਕ, ਚਾਰਦੀਵਾਰੀ ਅਤੇ ਨਵੇਂ ਬਣਾਏ ਗਏ ਪਾਰਕਿੰਗ ਏਰੀਏ ਦਾ ਉਦਘਾਟਨ ਕੀਤਾ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਵਣ ਅਧੀਨ ਰਕਬਾ ਘੱਟਣ ਕਾਰਨ ਗਲੋਬਲ ਵਾਰਮਿੰਗ ਵੱਧ ਰਹੀ ਹੈ ਅਤੇ ਗਲੇਸ਼ੀਅਰ ਪਿਘਲ ਰਹੇ ਹਨ।ਵਾਤਾਵਰਣ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਫਰਜ ਹੈ, ਹਰੇਕ ਵਿਅਕਤੀ ਨੂੰ ਘੱਟ ਤੋਂ ਘੱਟ 5 ਪੌਦੇ ਜਰੂਰ ਲਗਾਉਣੇ ਚਾਹੀਦੇ ਹਨ।ਸ. ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਵਲੋਂ ਸਰਕਾਰ ਦੀ ਇਸ ਮੁਹਿੰਮ ਤਹਿਤ ਮੌਕੇ ਤੇ ਹਾਜਰ ਹੋਏ ਅਧਿਕਾਰੀ, ਆੜਤੀ ਸਹਿਬਾਨ ਅਤੇ ਨਗਰ ਨਿਵਾਸੀਆਂ ਨੂੰ ਪੰਜਾਬ ਦੇ ਰਵਾਇਤੀ ਛਾਂਦਾਰ ਅਤੇ ਫਲਦਾਰ ਪੋਦੇ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੀ ਪੀੜੀ ਨੂੰ ਇੱਕ ਸਾਫ ਸੁਥਰਾ ਅਤੇ ਹਰਿਆ ਭਰਿਆ ਪੰਜਾਬ ਦਿੱਤਾ ਜਾ ਸਕੇ ।ਇਸ ਮੌਕੇ ਤੇ ਸਤਨਾਮ ਸਿੰਘ ਚੇਚੀ ਜਲਾਲਪੁਰ, ਚੇਅਰਮੈਨ ਜਿਲਾ ਯੋਜਨਾ ਬੋਰਡ, ਸ੍ਰੀ ਕੁਲਜੀਤ ਸਰਹਾਲ, ਵਾਇਸ ਪ੍ਰਧਾਨ, ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ, ਲਲਿਤ ਮੋਹਨ ਪਾਠਕ, ਵਾਇਸ ਚੇਅਰਮੈਨ, ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ, ਸ੍ਰੀ ਗੁਰਿੰਦਰ ਸਿੰਘ ਚੀਮਾ, ਮੁੱਖ ਇੰਜੀਨੀਅਰ ਪੰਜਾਬ ਮੰਡੀ ਬੋਰਡ, ਮੋਹਾਲੀ, ਗਗਨ ਅਗਨੀਹੋਤਰੀ ਚੇਅਰਮੈਨ ਮਾਰਕਿਟ ਕਮੇਟੀ ਨਵਾਂਸਹਿਰ, ਰੁਪਿੰਦਰ ਮਨਿਹਾਸ, ਜਿਲਾ ਮੰਡੀ ਅਫਸਰ, ਸ਼ਹੀਦ ਭਗਤ ਸਿੰਘ ਨਗਰ, ਗੋਰਵ ਭੱਟੀ, ਕਾਰਜਕਾਰੀ ਇੰਜੀਨੀਅਰ (ਸਿਵਲ), ਪੰਜਾਬ ਮੰਡੀ ਬੋਰਡ, ਸ਼ਹੀਦ ਭਗਤ ਸਿੰਘ ਨਗਰ, ਵਰਿੰਦਰ ਕੁਮਾਰ ਸਕੱਤਰ, ਮਾਰਕਿਟ ਕਮੇਟੀ, ਬੰਗਾ, ਇੰਦਰਜੀਤ ਸਿੰਘ, ਸਕੱਤਰ ਮਾਰਕਿਟ ਕਮੇਟੀ, ਨਵਾਂਸਹਿਰ, ਸੰਦੀਪ ਉਪ ਮੰਡਲ ਅਫਸਰ ਬੰਗਾ, ਰਾਕੇਸ ਕੁਮਾਰ, ਉਪ ਮੰਡਲ ਅਫਸਰ ਨਵਾਂਸਹਿਰ, ਗੁਰਚਰਨ ਸਿੰਘ, ਪ੍ਰਧਾਨ ਆੜਤੀਆ ਐਸੋਸੀਆ ਬੰਗਾ,
ਮਨਜਿੰਦਰ ਸਿੰਘ ਵਾਲੀਆ, ਪ੍ਰਧਾਨ ਆੜਤੀਆ ਅਸੋਸੀਏਸਨ ਨਵਾਂਸਹਿਰ, ਬਲਵੀਰ ਸਿੰਘ ਕਰਨਾਣਾ, ਵੀਨਿਤ ਰਾਣਾ, ਭੁਪਿੰਦਰ ਉੜਾਪੜ, ਕੁਲਦੀਪ ਉੜਾਪੜ, ਲੱਡੂ ਮਹਾਲੋਂ, ਬਲਵਿੰਦਰ ਕੁਮਾਰ, ਮਹਿੰਦਰ ਸਿੰਘ, ਡਾ. ਕਮਲਜੀਤ ਲਾਲ, ਚਮਨ ਸਿੰਘ ਭਾਨਮਾਜਰਾ, ਹਰਮੇਸ਼ ਬੀਕਾ ਅਤੇ ਮੰਡੀ ਵਿੱਚ ਕੰਮ ਕਰਦੇ ਆੜਤੀਆ ਸਹਿਬਾਨ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article19 ਅਗਸਤ ਨੂੰ ਰੱਖੜੀ ਦੇ ਤਿਉਹਾਰ ਵਾਲੇ ਦਿਨ ਜ਼ਿਲ੍ਹੇ ਦੇ ਸੇਵਾ ਕੇਂਦਰ ਸਵੇਰੇ 11 ਵਜੇ ਖੁੱਲਣਗੇ – ਡਿਪਟੀ ਕਮਿਸ਼ਨਰ
Next articleਪੰਜਾਬ ਦੇ ਸੱਭਿਆਚਾਰਕ ਵਿਰਸੇ ਦਾ ਅਨਿੱਖੜਵਾਂ ਅੰਗ ਹੈ ਤੀਆਂ ਦਾ ਤਿਉਹਾਰ – ਡਾ. ਗੁਰਪ੍ਰੀਤ ਕੌਰ