ਦਲਵਿੰਦਰ ਦਿਆਲਪੁਰੀ ਨੂੰ ਉਸਤਾਦ ਸੁਰਿੰਦਰ ਛਿੰਦਾ ਐਵਾਰਡ ਨਾਲ ਸਨਮਾਨਿਤ ਕੀਤਾ

ਕਨੇਡਾ/ ਵੈਨਕੂਵਰ (  ਕੁਲਦੀਪ ਚੁੰਬਰ)– ਸਰਬ ਕਲਾਂ ਮੰਚ ਫਿਲੋਰ ਵਲੋ ਕਰਤਾਰ ਪੈਲੇਸ ਨਕੋਦਰ ਵਿਖੇ ਗਿੱਧਾ, ਲੁੱਡੀ, ਭੰਗੜਾ, ਲੋਕਗੀਤ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬਹੁਤ ਸਾਰੀਆਂ ਟੀਮਾਂ ਨੇ ਭਾਗ ਲਿਆ। ਅਤੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੂੰ ਉਸਤਾਦ ਸੁਰਿੰਦਰ ਛਿੰਦਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਧਾਨ ਰਾਜਵੀਰ ਮੱਲੀ, ਕਰਮਪਾਲ ਸਿੰਘ ਢਿੱਲੋਂ, ਹਰੀਸ਼ ਕੁਮਾਰ, ਥਾਣਾ ਮੁਖੀ ਪੂਰਨ ਸਿੰਘ,ਪ੍ਰਿੰਸੀਪਲ ਪ੍ਰਬਲ ਜੋਸ਼ੀ, ਰਣਜੀਤ ਮਣੀ, ਹਰਦੇਵ ਮਾਹੀਨੰਗਲ, ਰਮੇਸ਼ ਨੂੱਸੀਵਾਲ, ਭਿੰਦਰ ਡੱਬਵਾਲੀ,ਸੂਰਜ ਹੂਸੈਨ ਪੁਰੀ,ਗੁਰਮੁਖ ਭੱਲਾ, ਕਰਮਜੀਤ ਕਾਕੂ ਆਦਿ ਪਤਵੰਤੇ ਸੱਜਣ ਹਾਜਰ ਸਨ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਏਨੀ ਕੁ ਗੱਲ*
Next articleਸ਼ਹੀਦਾਂ ਨੂੰ ਸਮਰਪਿਤ ਭੂੰਗਾ ਵਿਖੇ ਤਰਕਸ਼ੀਲ ਨਾਟਕ ਮੇਲਾ ਸੰਪੰਨ