ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਜਿਲ੍ਹਾ ਰੋਪੜ ਦੇ ਪ੍ਰਧਾਨ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਤੀ ਅਜਿਹੀ ਜਾਤੀ ਸੂਚਕ ਟਿੱਪਣੀ ਵਿਰਸਾ ਸਿੰਘ ਵਲਟੋਹਾ ਨੂੰ ਬਿਲਕੁਲ ਸੋਭਾ ਨਹੀਂ ਦਿੰਦੀ । ਪੰਥ ਵਿੱਚ ਜਾਤੀਵਾਦ ਨਹੀਂ ਹੁੰਦਾ ਇਹ ਗੁਰੂ ਸਹਿਬਾਨ ਦਾ ਫੁਰਮਾਨ ਸੀ। ਪਰੰਤੂ ਗੁਰੂ ਸਹਿਬਾਨ ਦੇ ਚਲੇ ਜਾਣ ਤੋਂ ਬਾਅਦ ਅਖੋਤੀ ਸਿੱਖ ਲੀਡਰਾਂ ਦੀਆਂ ਚਾਲਾ ਨੇ ਸਿੱਖਾਂ ਵਿੱਚ ਮੁੜ ਜਾਤੀਵਾਦ ਪੈਦਾ ਕਰ ਦਿੱਤਾ। ਜਿਸ ਦੀ ਉਦਾਹਰਣ ਪਿੰਡਾਂ ਵਿੱਚ ਜਾਤੀ ਅਧਾਰਿਤ ਬਣੇ ਗੁਰੂ ਘਰ ਹਨ। ਕਾਸ਼ ਦਲਿਤ ਸਮਾਜ ਨੂੰ ਪਤਾ ਹੁੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਵੀ ਦਲਿਤ ਹਨ ਤਾਂ ਅੱਜ ਪੂਰਾ ਪੰਜਾਬ ਸੜਕਾਂ ਤੇ ਹੋਣਾ ਸੀ।ਜਾਤੀ ਕਦੇ ਵੀ ਲਕਾਉਣੀ ਨਹੀਂ ਚਾਹੀਦੀ ਕਿਉਂ ਕਿ ਜਾਤੀਵਾਦ ਦਾ ਕੋਹੜ ਹਰ ਜਗ਼੍ਹਾ ਪੈਰ ਪਸਾਰ ਕੇ ਬੈਠਾ ਹੈ। ਪਰੰਤੂ ਸਿਰਮੌਰ ਸਖਸੀਅਤ ਪ੍ਰਤੀ ਜਾਤੀਸੂਚਕ ਸਬਦ ਬੋਲਣ ਵਾਲੇ ਵਲਟੋਹਾ ਤੇ ਤੁਰੰਤ ਐਸ ਸੀ ਐਕਟ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly