“ਤੇਰਾ ਕੀ ਲੱਗਦਾ ਰਵਿਦਾਸ ਗੁਰੂ” ਸਿੰਗਲ ਟਰੈਕ ਨਾਲ ਦਲਬੀਰ ਹਰੀਪੁਰੀਆ ਹੋਇਆ ਹਾਜ਼ਰ

ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)- ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਮਿਸ਼ਨਰੀ ਗਾਇਕ ਦਲਬੀਰ ਹਰੀਪੁਰੀਆ ਆਪਣਾ ਸਿੰਗਲ ਟਰੈਕ “ਤੇਰਾ ਕੀ ਲੱਗਦਾ ਰਵਿਦਾਸ ਗੁਰੂ” ਨਾਲ ਸੰਗਤ ਦੇ ਰੂਬਰੂ ਹੋਇਆ ਹੈ । ਅਲੀਨ ਰਿਕਾਰਡਸ ਵੱਲੋਂ ਇਸ ਟਰੈਕ ਨੂੰ ਰਿਲੀਜ਼ ਕੀਤਾ ਗਿਆ ਹੈ। ਦਲਬੀਰ ਹਰੀਪੁਰੀਆ ਸਮੇਂ ਸਮੇਂ ਆਪਣੇ ਮਿਸ਼ਨਰੀ ਗੀਤਾਂ ਨਾਲ ਸਮਾਜ ਵਿੱਚ ਹਾਜਰੀ ਭਰਦਾ ਆ ਰਿਹਾ ਹੈ।  ਇਸ ਟਰੈਕ ਨੂੰ ਵਰਲਡ ਵਾਈਡ ਰਿਲੀਜ ਕਰ ਦਿੱਤਾ ਗਿਆ ਹੈ। ਇਸ ਧਾਰਮਿਕ ਰਚਨਾ ਨੂੰ ਲੈਹਿੰਬਰ ਕੋਟਲਾ ਵਲੋਂ ਕਲੰਮਬੱਧ ਕੀਤਾ ਗਿਆ ਹੈ, ਜਦਕਿ ਇਸ ਦਾ ਸੰਗੀਤ ਹਰੀ ਅੰਮ੍ਰਿਤ ਨੇ ਤਿਆਰ ਕੀਤਾ ਹੈ । ਸ੍ਰੀ ਗੁਰੂ ਰਵਿਦਾਸ ਸਭਾ ਓਂਟਾਰੀਓ ਦੇ ਅਸਿਸਟੈਂਟ ਡਾਇਰੈਕਟਰ  ਪ੍ਰਿੰਸ ਕੌਲ ਦਾ ਵਿਸ਼ੇਸ਼ ਤੌਰ ਤੇ ਟਰੈਕ ਲਈ ਧੰਨਵਾਦ ਕੀਤਾ ਗਿਆ ਹੈ। ਇਸ ਖੂਬਸੂਰਤ ਟਰੈਕ ਦਾ ਵੀਡੀਓ ਸਾਹਿਲ ਸਿੰਘ ਵਲੋਂ ਤਿਆਰ ਕੀਤਾ ਗਿਆ । ਦਲਵੀਰ ਹਰੀਪੁਰੀਆ ਦੀ ਇਸ ਪੇਸ਼ਕਸ਼ ਨੂੰ ਸੰਗਤ ਪਹਿਲਾਂ ਆਏ ਵੱਖ ਵੱਖ ਧਾਰਮਿਕ ਟਰੈਕਸ ਦੀ ਤਰ੍ਹਾਂ ਮੁਹੱਬਤ ਬਖਸ਼ੇਗੀ ਇਸ ਹੀ ਆਸ ਨਾਲ ਉਸ ਵਲੋਂ ਇਹ ਟਰੈਕ ਰਿਲੀਜ਼ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਗਾਇਕ ਦਵਿੰਦਰ ਰੂਹੀ “ਸੰਗਤਾਂ ਆਈਆਂ” ਧਾਰਮਿਕ ਸਿੰਗਲ ਟਰੈਕ ਨਾਲ ਸੰਗਤ ਦੇ ਹੋਇਆ ਸਨਮੁੱਖ
Next articleਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ “ਲਾਲ ਗੁਰੂ ਰਵਿਦਾਸ ਦੇ” ਸਿੰਗਲ ਟਰੈਕ ਨਾਲ ਹੋਇਆ ਸੰਗਤ ਦੇ ਰੂਬਰੂ ਤਾਜ ਇੰਟਰਟੇਨਮੈਂਟ ਅਤੇ ਰੱਤੂ ਰੰਧਾਵਾ ਵਲੋਂ ਪੇਸ਼ ਕੀਤਾ ਗਿਆ ਸਿੰਗਲ ਟਰੈਕ