ਰੋਜਾਨਾ ਸਪੋਕਸਮੈਨ ਦੇ ਬਾਨੀ ਤੇ ਸਿੱਖ ਵਿਦਵਾਨ ਜੋਗਿੰਦਰ ਸਿੰਘ ਸਪੋਕਸਮੈਨ ਨਹੀਂ ਰਹੇ

ਸਰਦਾਰ ਜੋਗਿੰਦਰ ਸਿੰਘ

ਚੰਡੀਗੜ੍ਹ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ
ਸਮੁੱਚੇ ਸਿੱਖ ਜਗਤ ਤੇ ਅਖਬਾਰੀ ਅਦਾਰਿਆਂ ਵਿੱਚ ਇਹ ਖਬਰ ਬੜੇ ਹੀ ਦੁੱਖ ਨਾਲ ਸਾਂਝੀ ਕੀਤੀ ਜਾ ਰਹੀ ਹੈ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਬਾਨੀ ਉੱਘੇ ਸਿੱਖ ਚਿੰਤਕ ਤੇ ਮਹਾਨ ਵਿਦਵਾਨ ਸਰਦਾਰ ਜੋਗਿੰਦਰ ਸਿੰਘ 83 ਸਾਲ ਦੀ ਉਮਰ ਭੋਗ ਕੇ ਇਸ ਦੁਨੀਆ ਤੋਂ ਆਪਣੀ ਜਿੰਦਗੀ ਦਾ ਸਫਰ ਪੂਰਾ ਕਰਕੇ ਚਲੇ ਗਏ ਹਨ। ਅੱਜ ਸਪੋਕਸਮੈਨ ਅਦਾਰੇ ਦੇ ਵੱਲੋਂ ਇਹ ਖਬਰ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਗਈ ਤਾਂ ਇਕਦਮ ਹੀ ਸਭ ਪਾਸੇ ਸੋਗ ਦੀ ਲਹਿਰ ਪੈਦਾ ਹੋ ਗਈ। ਸਰਦਾਰ ਜੋਗਿੰਦਰ ਸਿੰਘ ਉਹ ਪੰਥਕ ਸ਼ਖਸ਼ੀਅਤ ਸੀ ਜਿਨਾਂ ਦੇ ਅੰਦਰ ਬਾਬੇ ਨਾਨਕ ਦਾ ਫਲਸਫਾ ਸਿੱਖੀ ਦੇ ਰੂਪ ਵਿੱਚ ਕੁੱਟ ਕੁੱਟ ਕੇ ਭਰਿਆ ਹੋਇਆ ਸੀ ਉਹਨਾਂ ਨੇ ਆਪਣੀਆਂ ਧਾਰਮਿਕ ਲਿਖਤਾਂ ਦੇ ਵਿੱਚ ਬਾਬੇ ਨਾਨਕ ਦੀ ਸੋਚ ਉੱਤੇ ਪਹਿਰਾ ਦੇਣ ਦਾ ਹੋਕਾ ਦਿੱਤਾ ਰੋਜ਼ਾਨਾ ਸਪੋਕਸਮੈਨ ਅਦਾਰੇ ਵੱਲੋਂ ਹੀ ਸ਼ੇਰ ਸ਼ਾਹ ਸੂਰੀ ਮਾਰਗ ਉੱਤੇ ਰਾਜਪੁਰਾ ਨਜਦੀਕ ਸ਼ੰਭੂ ਬਾਰਡਰ ਉੱਤੇ ਉੱਚਾ ਦਰ ਬਾਬੇ ਨਾਨਕ ਦਾ ਨਾਮ ਦੀ ਇੱਕ ਸ਼ਾਨਦਾਰ ਜਗ੍ਹਾ ਬਣਾਈ ਹੈ ਜੋ ਕਿ ਹਾਲੇ ਪਿਛਲੇ ਸਮੇਂ ਵਿੱਚ ਹੀ ਚਾਲੂ ਕੀਤੀ ਸੀ। ਉਸ ਥਾਂ ਦੇ ਉੱਪਰ ਸਰਦਾਰ ਜੋਗਿੰਦਰ ਸਿੰਘ ਹੋਰਾਂ ਨੇ ਵੱਡੇ ਵੱਡੇ ਟੀਚੇ ਧਾਰਮਿਕ ਤੌਰ ਤੇ ਲੋਕਾਂ ਅੱਗੇ ਰੱਖੇ ਸਨ। ਸਰਦਾਰ ਜੋਗਿੰਦਰ ਸਿੰਘ ਹੋਰਾਂ ਦੇ ਅਕਾਲ ਚਲਾਣੇ ਉੱਪਰ ਰੋਜ਼ਾਨਾ ਸਪੋਕਸਮੈਨ ਨਾਲ ਜੁੜੇ ਹੋਏ ਪਾਠਕ ਉਨ੍ਹਾਂ ਦੀ ਸੱਚ ਦੀ ਕਲਮ ਨੂੰ ਪਿਆਰ ਕਰਨ ਵਾਲੇ ਅਨੇਕਾਂ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleKamala Harris is the future of the United States!
Next articleਬਾਬਾ ਸੱਜਣ ਸਿੰਘ ਦੇ ਖੂਹ ਇਆਲੀ ਕਲਾਂ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਮੱਸਿਆ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ