(ਸਮਾਜ ਵੀਕਲੀ) ਰੋਜ਼ ਅਖਬਾਰਾਂ, ਸ਼ੋਸ਼ਿਲ ਮੀਡੀਆ ਤੇ ਕੋਈ ਨਾ ਕੋਈ ਬੱਚਿਆਂ ਅਤੇ ਟੀਚਰ ਦੇ ਰਿਸ਼ਤੇ ਬਾਰੇ ਖ਼ਬਰਾਂ ਛੱਪਦੀਆਂ ਰਹਿੰਦੀਆਂ ਹਨ…
*ਕਿ ਟੀਚਰ ਨੇ ਬੱਚੇ ਨੂੰ ਬੇਰਹਿਮੀ ਨਾਲ ਕੁਟਿਆ..
*ਬੱਚੇ ਦੇ ਲਾਸ਼ਾਂ ਪਾ ਦਿਤੀਆਂ..
*ਬੱਚੇ ਦੇ ਕੰਨ ਤੇ ਥੱਪੜ ਮਾਰ ਕੇ ਕੰਨ ਦਾ ਪੜ੍ਹਦਾ ਪਾੜ ਦਿੱਤਾ..
*ਬੱਚੇ ਦੇ ਸਿਰ ਵਿੱਚ ਮਾਰਿਆ ਆਦਿ…
ਕੀ ਤੁਸੀਂ ਇਹਨਾਂ ਖਬਰਾਂ ਦੀ ਪੜਚੋਲ ਕਰਨ ਦੀ ਕੋਸ਼ਿਸ਼ ਕੀਤੀ. ਬੱਚੇ ਨੂੰ ਰੋਂਦਾ ਦੇਖ ਕੇ ਜਾਂ ਜੋ ਬੱਚੇ ਨੇ ਟੀਚਰ ਬਾਰੇ ਕਿਹਾ…. ਉਹ ਸੁਣ ਕੇ ਭਾਵੁਕ ਹੋ ਕੇ ਟੀਚਰ ਦੀ ਸ਼ਿਕਾਇਤ ਲੈ ਕੇ ਸਕੂਲ ਪਹੁੰਚ ਕੇ ਬੱਚੇ ਦੇ ਸਾਹਮਣੇ ਟੀਚਰ ਨੂੰ ਬੁਰਾ ਭਲਾ ਕਹਿ ਆਉਂਦੇ ਹੋ…..
ਸਕੂਲ ਦੇ ਮੁੱਖੀ ਕੋਲ ਸ਼ਿਕਾਇਤ ਕਰਤੀ…. ਆਦਿ.
ਕੀ ਤੁਹਾਨੂੰ ਭੁੱਲ ਗਿਆ!! ਕਿ ਟੀਚਰ ਅਤੇ ਵਿਦਿਆਰਥੀ ਦੇ ਰਿਸ਼ਤੇ ਦਾ…… – – ਗੁਰੂ ਅਤੇ ਸ਼ਿਸ਼ ਦੇ ਪਵਿੱਤਰ ਰਿਸ਼ਤੇ ਦਾ —–
ਟੀਚਰ….ਮਾਂ ਬਾਪ ਤੋਂ ਬਾਦ ਦੂਜੇ ਮਾਂ ਬਾਪ ਹੁੰਦੇ ਹਨ.
ਮਾਂ ਬਾਪ ਜਨਮ ਦਿੰਦੇ ਹਨ, ਟੀਚਰ /ਗੁਰੂ..ਬੱਚੇ ਦਾ ਭਵਿੱਖ ਬਣਾਉਂਦੇ ਹਨ.
ਕੀ ਤੁਸੀਂ ਕਦੇ ਇਹ ਸੋਚਿਆ ਕਿ ਟੀਚਰ ਨੇ ਬੱਚੇ ਨੂੰ ਕਿਉਂ ਝਿੜਕਿਆ / ਮਾਰਿਆ ???..
ਪਹਿਲਾਂ ਬੱਚੇ ਦੀ ਸੁਣੋ…
ਫੇਰ ਟੀਚਰ ਦੀ ਸੁਣੋ…
ਫੇਰ ਕੋਈ ਫੈਸਲਾ ਲਵੋ …
ਅਸੀਂ ਬੱਚਿਆਂ ਦਾ ਪੱਖ ਪੂਰਦੇ ਪੂਰਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ੍ਹ ਕਰਦੇ ਹਾਂ. ਉਹਨਾਂ ਨੂੰ ਗੁਰੂ ਸ਼ਿਸ਼ ਦੇ ਪਵਿੱਤਰ ਰਿਸ਼ਤੇ ਤੋਂ ਦੂਰ ਲਿਜਾ ਰਹੇ ਹਾਂ. ਜਿਹੜ੍ਹਾ ਕੇ ਠੀਕ ਨਹੀਂ ਆ.ਜਿਸ ਤਰਾਂ ਅਸੀਂ ਜਿੰਦਗੀ ਦੇ ਸਫ਼ਰ ਨੂੰ ਤਹਿ ਕਰਨ ਲਈ ਗੁਰੂ ਧਾਰਨਾ ਕਰ ਕੇ ਆਪਣੇ ਆਪ ਨੂੰ ਗੁਰੂ ਨੂੰ ਭੇਂਟ ਕਰਦੇ ਆ. ਠੀਕ ਇਸੇ ਤਰਾਂ ਸਾਨੂੰ ਬੱਚੇ ਦੇ ਭਵਿੱਖ ਲਈ ਟੀਚਰ ਦੀ ਮਹੱਤਤਾ ਵਾਰੇ ਸਮਝਾਣਾ ਚਾਹੀਦਾ ਆ.
ਜੇ ਅਸੀਂ ਸਕੂਲ ਨੂੰ ਇੱਕ ਮੰਦਿਰ ਮੰਨਦੇ ਆ,
ਤਾਂ ਟੀਚਰ ਪੁਜਾਰੀ ਹਨ, ਬੱਚਿਆਂ ਨੂੰ ਪੁਜਾਰੀ ਦੀ /ਸੇਵਾਦਾਰਾਂ ਦੀ ਕਦਰ, ਸਨਮਾਨ ਕਰਨ ਦੀ ਮਹੱਹਤਾ ਦਸੋ.
* ਬੱਚੇ ਅਤੇ ਟੀਚਰ ਦੇ ਰਿਸ਼ਤੇ ਨੂੰ ਪਵਿੱਤਰ ਬਣਾਓ..
ਟੀਚਰ ਅਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਸਕੂਲ ਤੋਂ ਸ਼ੁਰੂ ਕਰ ਕੇ ਜਿੰਦਗੀ ਦੇ ਹਰ ਮੋੜ ਤੇ ਮਿਲਣ ਵਾਲਾ ਬਣਾਓ. ਮਾਂ ਬਾਪ ਇੱਕ ਉਸਾਰੂ ਕੜੀ ਦਾ ਕੰਮ ਕਰਨ….
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਅਦਾਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਪੰਜਾਬ.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly