ਕਪੂਰਥਲਾ ,(ਸਮਾਜ ਵੀਕਲੀ) (ਕੌੜਾ)- ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਕਪੂਰਥਲਾ ਦਾ ਵਫਦ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ ਦੀ ਅਗਵਾਈ ਹੇਠ ਅਧਿਆਪਕਾਂ ਦੀਆਂ ਭੱਖਦੀਆਂ ਅਹਿਮ ਮੰਗਾਂ ਨੂੰ ਲੈ ਕੇ ਕਮਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਕਪੂਰਥਲਾ ਨੂੰ ਮਿਲਿਆ । ਇਸ ਮੌਕੇ ਵਫਦ ਵਿੱਚ ਸ਼ਾਮਿਲ ਡੀਟੀਐਫ ਆਗੂਆਂ ਦੁਆਰਾ ਜਿਲ੍ਾ ਸਿੱਖਿਆ ਅਫਸਰ ਨਾਲ ਸੰਬੰਧਿਤ ਚਿਰਾ ਤੋਂ ਲਟਕਦੇ ਅਧਿਆਪਕਾਂ ਦੇ ਮਸਲੇ ਸਿੱਖਿਆ ਅਧਿਕਾਰੀਆਂ ਨੇ ਧਿਆਨ ਵਿੱਚ ਲਿਆਉਂਦੇ ਆ ਕਿਹਾ ਕਿ ਪਿਛਲੇ ਲੰਬੇ ਸਮੇਂ ਜ਼ਿਲ੍ਹੇ ਤੇ 119 ਪ੍ਰਾਇਮਰੀ ਸਕੂਲਾਂ ਵਿੱਚ ਸਿੰਗਲ ਅਧਿਆਪਕ ਕੰਮ ਕਰ ਰਹੇ ਹਨ। ਜਿਸ ਕਰਕੇ ਮਿਸ਼ਨ ਸਮਰੱਥ ਦੇ ਟੀਚਿਆਂ ਦੀ ਪ੍ਰਾਪਤੀ ਅਤੇ ਅਨਰੋਲਮੈਂਟ ਵਿੱਚ ਵਾਧਾ ਆਦਿ ਕੰਮ ਪ੍ਰਭਾਵਿਤ ਹੋ ਰਹੇ ਹਨ। ਆਗੂਆਂ ਇਹ ਵੀ ਕਿਹਾ ਕਿ ਬੀ ਪੀ ਈ ਓ ਦਫਤਰਾਂ ਨਾਲ ਸੰਬੰਧਿਤ ਕੰਮਾਂ ਲਈ ਅਧਿਆਪਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਜਿਹਨਾਂ ਵਿੱਚ ਅਧਿਆਪਕਾਂ ਦੀਆਂ ਜੀ ਪੀ ਐਫ, ਜੀ ਆਈ ਐਸ ਸਲਿਪਾਂ, ਏ ਸੀ ਆਰ , ਪੈਂਡਿੰਗ ਮੈਡੀਕਲ ਬਿੱਲ, ਐਕਸ ਇੰਡੀਆ ਲੀਵ, ਪੀ ਐਫ ਐਮ ਐਸ ਪੋਰਟਲ ਤੋਂ ਵਾਪਸ ਲਈਆਂ ਗਰਾਂਟਾਂ ਤੇ ਸਕੂਲਾਂ ਅੰਦਰ ਸੈਨੀਟੇਸ਼ਨ ਵਰਕਰਾਂ ਦੇ ਪੈਂਡਿੰਗ ਮਾਣਭੱਤੇ ਦੀ ਅਦਾਇਗੀ, ਈ ਪੰਜਾਬ ਪੋਰਟਲ ਤੇ ਅਧਿਆਪਕਾਂ ਦੇ ਡਾਟੇ ਵਿੱਚ ਦਰੁਸਤੀ ਕਰਾਉਣਾ ਸਕੂਲਾਂ ਦੇ ਬਿਜਲੀ ਦੇ ਪੈਂਡਿੰਗ ਬਿੱਲ ਆਦਿ ਮੰਗਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਅੱਗੇ ਰੱਖੀਆਂ ਗਈਆਂ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਅਧਿਆਪਕਾਂ ਦੀਆਂ ਮੰਗਾ ਮਸਲਿਆਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਭਰੋਸਾ ਦਿਵਾਇਆ ਕਿ ਦਫਤਰ ਨਾਲ ਸੰਬੰਧਿਤ ਲਟਕ ਦੇ ਕੰਮ ਪਹਿਲ ਦੇ ਅਧਾਰ ਤੇ ਮੁਕੰਮਲ ਕਰਵਾਏ ਜਾਣਗੇ। ਉਸ ਦੇ ਵਿੱਚ ਡੀ ਈ ਓ ਦੇ ਜਿਲ੍ਹਾ ਆਗੂ ਤਜਿੰਦਰ ਸਿੰਘ, ਜੈਮਲ ਸਿੰਘ, ਬਲਵਿੰਦਰ ਸਿੰਘ ਭੰਡਾਲ, ਪਵਨ ਕੁਮਾਰ ,ਮਲਕੀਤ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਸਿੰਘ ਔਜਲਾ, ਸੁਰਿੰਦਰ ਪਾਲ ਸਿੰਘ ,ਹਰਵੇਲ ਸਿੰਘ, ਹਰਵਿੰਦਰ ਸਿੰਘ ਵਿਰਦੀ, ਅਮਰਦੀਪ ਸਿੰਘ ਆਦਿ ਅਧਿਆਪਕ ਆਗੂ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly