ਡੀ.ਟੀ.ਐਫ. ਵਲ੍ਹੋਂ ਪੇ ਕਮੀਸਨ ਦੀ ਰਿਪੋਰਟ ਲਾਗੂ ਨਾ ਕਰਨ,ਅੰਕੜਿਆਂ ਦੀ ਖੇਡ ਅਤੇ ਛੁੱਟੀਆਂ ਵਿੱਚ ਲਗਾਏ ਜਾ ਰਹੇ ਸੈਮੀਨਾਰਾਂ ਦਾ ਸਖਤ ਵਿਰੋਧ

ਕਪੂਰਥਲਾ ਸਮਾਜ ਵੀਕਲੀ (ਕੌੜਾ)- ਅੱਜ ਮਿਤੀ 13 ਜੂਨ ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਜਿਲ੍ਹਾ ਇਕਾਈ ਕਪੂਰਥਲਾ ਦੀ ਇਕ ਹੰਗਾਮੀ ਮੀਟਿੰਗ ਸੂਬਾ ਸੱਕਤਰ ਸਰਵਣ ਸਿੰਘ ਅੋਜਲਾ,ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅਤੇ ਜਿਲ੍ਹਾ ਸਕੱਤਰ ਜਯੋਤੀ ਮਹਿੰਦਰੂ ਦੀ ਅਗਵਾਈ ਹੇਠ ਵੀਡਿਉ ਕਾਨਫੰਰਸਿੰਗ ਰਾਹੀਂ ਹੋਈ।ਮੀਟਿੰਗ ਵਿੱਚ ਆਗੂਆਂ ਵਲ੍ਹੋਂ ਸਿੱਖਿਆ ਵਿਭਾਗ ਵਿੱਚ ਚੱਲ ਰਹੀ ਅੰਕੜਿਆਂ ਦੀ ਖੇਡ ਅਤੇ ਗਰਮੀਆਂ ਦੀਆ ਛੁੱਟੀਆਂ ਵਿੱਚ ਕਰਵਾਏ ਜਾ ਰਹੇ ਸੈਮੀਨਾਰ ਅਤੇ ਹੋਰ ਗੈਰ ਜਰੂਰੀ ਕੰਮਾਂ ਦਾ ਸਖਤ ਵਿਰੋਧ ਕੀਤਾ ਗਿਆ।

ਸੂਬਾ ਸੱਕਤਰ ਸਰਵਣ ਸਿੰਘ ਅੋਜਲਾ ਨੇ ਕਿਹਾ ਕਿ ਜੂਨ ਮਹੀਨੇ ਦੀਆਂ ਛੁੱਟੀਆਂ ਵਿੱਚ ਅਧਿਆਪਕਾਂ ਨੂੰ ਬਾਰ ਬਾਰ ਗੈਰ ਜਰੂਰੀ ਕੰਮਾਂ ਵਿੱਚ ਉਲਝਾਇਆ ਜਾਣਾ ਵਿਭਾਗ ਲਈ ਮੰਦਭਾਗਾ ਹੈ ਅਤੇ ਜੱਥੇਬੰਦੀ ਇਸ ਦਾ ਡੱਟਵਾਂ ਵਿਰੋਧ ਕਰਦੀ ਹੈ।ਜਿਲ੍ਹਾ ਸੱਕਤਰ ਜਯੋਤੀ ਮਹਿੰਦਰੂ ਨੇ ਕਿਹਾ ਕਿ ਮੁਲਾਜਮਾਂ ਨੂੰ ਮਹਿਗਾਈ ਦੇ ਇਸ ਦੋਰ ਵਿੱਚ ਲੰਮੇ ਸਮੇਂ ਤੋਂ ਪੇ ਕਮੀਸ਼ਨ ਦੀ ਰਿਪੋਰਟ ਦਾ ਇੰਤਜਾਰ ਸੀ। ਜੋ ਕਿ ਸਰਕਾਰ ਦੀ ਬਦਨੀਤੀ ਕਰਕੇ ਹਾਲੀ ਤੱਕ ਲਾਗੂ ਨਹੀ ਹੋ ਸੱਕਿਆ ਹੈ। ਸੋ ਸਰਕਾਰ ਨੂੰ ਤੁਰੰਤ ਮੁਲਾਜਮਾਂ ਦਾ ਬਣਦਾ ਹੱਕ ਦੇਣਾ ਚਾਹੀਦਾ ਹੈ। ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਨੇ ਸਰਕਾਰ ਅਤੇ ਵਿਭਾਗ ਨੂੰ ਅਪੀਲ ਕੀਤੀ ਕਿ ਮੁਲਾਜਮਾਂ ਵਿਰੋਧੀ ਫੈਸਲੇ ਲੈਣ ਤੋਂ ਗੁਰੇਜ ਕੀਤਾ ਜਾਵੇ ਨਹੀ ਤਾਂ ਜੱਥੇਬੰਦੀ ਵੱਡਾ ਸੰਘਰਸ਼ ਵਿੰਡਣ ਲਈ ਮਜਬੂਰ ਹੋਵੇਗੀ।

ਇਸ ਮੀਟਿੰਗ ਵਿੱਚ ਸਰਵ ਸ੍ਰੀ ਸੁੱਚਾ ਸਿੰਘ,ਪ੍ਰਮੋਦ ਕੁਮਾਰ ਸ਼ਰਮਾਂ ਸਾਬਕਾ ਜਿਲ੍ਹਾ ਪ੍ਰਧਾਨ,ਸੁਖਵਿੰਦਰ ਸਿੰਘ ਚੀਮਾਂ ਸਾਬਕਾ ਸੱਕਤਰ,ਰੋਸ਼ਨ ਲਾਲ,ਅਨਿਲ ਸ਼ਰਮਾਂ,ਦਵਿੰਦਰ ਸਿੰਘ ਵਾਲੀਆ,ਵਿਕਰਮ ਕੁਮਾਰ,ਸੁਖਜੀਤ ਸਿੰਘ,ਸੁਖਵਿੰਦਰ ਸਿੰਘ ਫਗਵਾੜਾ,ਮੇਜਰ ਸਿੰਘ ਭੁੱਲਰ,ਅਮਰਜੀਤ ਸਿੰਘ ਭੁੱਲਰ,ਨਿਰਮਲ ਸਿੰਘ,ਜਗਦੀਪ ਕੌਰ,ਦਿਨੇਸ਼ ਚੋਪੜਾ,ਸੁਮਨ ਸ਼ਰਮਾਂ,ਰਮਨ ਵਾਲੀਆ,ਪਲਵਿੰਦਰ ਸਿੰਘ,ਸੁਰਿੰਦਰਪਾਲ ਸਿੰਘ ਹੈਪੀ,ਬਲਜਿੰਦਰ ਸਿੰਘ,ਹਰਜਿੰਦਰ ਹੈਰੀ,ਨਰੇਸ਼ ਨੱਥੂ ਚਾਹਲ,ਗੁਲਸ਼ਨ ਕੁਮਾਰ,ਅਮਨਪ੍ਰੀਤ ਸਿੰਘ,ਰਾਜਵੀਰ ਸਿੰਘ,ਮਨੀ ਪਾਠਕ,ਰਜਿੰਦਰ ਸੈਣੀ,ਗੁਰਦਿਆਲ ਸਿੰਘ,ਦਿਨੇਸ਼ ਸਿੰਘ,ਸੰਜੀਵ ਕੁਮਾਰ,ਗੁਰਚਰਨ ਸਿੰਘ ਚਾਹਲ,ਸੋਢੀ ਰਾਮ,ਸਾਧੂ ਸਿੰਘ ਫਗਵਾੜਾ,ਤੀਰਥ ਸਿੰਘ,ਮਿੰਟਾ ਧੀਰ,ਗੋਲਡੀ ਢਿਲੋਂ,ਸਾਰਿਕਾ ਸੂਰੀ,ਨਿਰਮਲਜੀਤ ਸਿੰਘ,ਵੀਰ ਸਿੰਘ ਸਿੱਧੂ,ਦਲਜੀਤ ਸਿੰਘ,ਗੁਰਿੰਦਰ ਸਿੰਘ,ਗੁਰਵਿੰਦਰ ਗਾਂਧੀ,ਨਰਿੰਦਰ ਪ੍ਰਰਾਸ਼ਰ,ਜਸਪਿੰਦਰ ਸਿੰਘ ਆਦਿ ਸ਼ਾਮਲ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖਿਆ
Next article“ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਹੁੰਦੇ ਨਹੀਂ:- ਹਰਫੂਲ ਭੁੱਲਰ”