ਮਹਿਤਪੁਰ (ਸਮਾਜ ਵੀਕਲੀ) ( ਪੱਤਰ ਪ੍ਰੇਰਕ )– ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਫ਼ਰੰਟ ਵਲੋ 8 ਅਗਸਤ ਨੂੰ ਮਹਿਤਪੁਰ ਵਿਚ ਕੀਤੇ ਜਾਣ ਵਾਲੇ ਚੱਕਾ ਜਾਮ ਪ੍ਰੋਗਰਾਮ ਨੂੰ ਕੁੱਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ । ਇਸ ਮੌਕੇ ਫ਼ਰੰਟ ਵਿਚ ਸ਼ਾਮਲ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਆਗੂ ਸੰਦੀਪ ਅਰੋੜਾ, ਦਿਲਬਾਗ ਸਿੰਘ ਚੰਦੀ , ਰਘਵੀਰ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਬਾਬਾ ਪਲਵਿੰਦਰ ਸਿੰਘ ਚੀਮਾ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਖੁਰਲਾਪੁਰ ਕਾਂਗਰਸੀ ਆਗੂ ਕੁਲਬੀਰ ਸਿੰਘ ਮਹਿਸਮਪੁਰ ਤੇ ਪੀੜਤ ਪਵਨ ਕੁਮਾਰ ਦੀ ਪਤਨੀ ਨਾਲ ਆਏ ਜਲੰਧਰ ਦਿਹਾਤੀ ਦੇ ਐਸ ਐਸ ਪੀ ਹਰਕਮਲਪ੍ਰੀਤ ਸਿੰਘ ਖੱਖ ਵੱਲੋਂ ਫਰੰਟ ਦੇ ਆਗੂਆਂ ਤੇ ਪੀੜਤ ਪਰਿਵਾਰ ਨੂੰ ਵਿਸ਼ਵਾਸ਼ ਦਵਾਇਆ ਕੇ ਉਕਤ ਪੀੜਤ ਪਰਿਵਾਰ ਨੂੰ ਪੂਰਾ ਪੂਰਾ ਇਨਸਾਫ ਮਿਲੇਗਾ ਅਤੇ ਧੱਕਾ ਕਰਨ ਵਾਲੇ ਅਫ਼ਸਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ । ਓਨਾ ਨੇ ਫੌਰੀ ਤੌਰ ਤੇ ਡੀਐਸਪੀ ਸਪੈਸ਼ਲ ਬ੍ਰਾਂਚ ਵਿਜੈ ਕੰਵਰ ਦੀ ਡਿਊਟੀ ਲਾਈ ਤੇ ਕਿਹਾ ਕੇ ਉਹ ਫ਼ਰੰਟ ਦੇ ਆਗੂਆਂ ਤੇ ਪੀੜਤ ਪਰਿਵਾਰ ਦੀ ਗੱਲ ਸੁਣ ਕੇ ਫੌਰੀ ਕਰਵਾਈ ਕਰਨ ਜਿਸ ਤੇ ਡੀਐਸਪੀ ਸਾਹਿਬ ਥਾਣਾ ਮਹਿਤਪੁਰ ਪੁੱਜੇ ਓਨਾਂ ਨੇ ਐੱਸ ਐੱਸ ਪੀ ਸਾਹਿਬ ਨਾਲ਼ ਗੱਲ ਕਰਕੇ ਫ਼ਰੰਟ ਦੇ ਆਗੂਆਂ ਤੇ ਪੀੜਤ ਅਹਿਸਾਸਾਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕੇ ਮਕਾਨ ਦਾ ਕਬਜ਼ਾ ਬਹਾਲ ਕਰਾਇਆ ਜਾਵੇਗਾ ਅਤੇ ਪੀੜਤ ਪਰਿਵਾਰ ਤੇ ਹੋਇਆ ਝੂਠਾ ਪਰਚਾ ਰੱਦ ਕੀਤਾ ਜਾਵੇਗਾ ਅਤੇ ਦੋ ਦਿਨ ਦੇ ਅੰਦਰ ਅੰਦਰ ਦੋਸ਼ੀਆ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਤੇ ਫ਼ਰੰਟ ਦੇ ਆਗੂਆਂ ਤੇ ਪੀੜਤ ਪਰਿਵਾਰ ਨੇ ਭਰੋਸਾ ਕਰਦਿਆ ਕੱਲ ਨੂੰ 8 ਅਗਸਤ ਨੂੰ ਹੋਣ ਵਾਲਾ ਚੱਕਾ ਜ਼ਾਮ ਪ੍ਰੋਗਰਾਮ ਕੁੱਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ । ਉਧਰ ਸਾਂਝੇ ਫਰੰਟ ਨੇ ਆਖਿਆ ਕਿ ਜੇਕਰ ਪ੍ਰਸ਼ਾਸ਼ਨ ਨੇ ਕੀਤੇ ਵਾਅਦੇ ਮੁਤਾਬਕ ਕਾਰਵਾਈ ਨਾਂ ਕੀਤੀ ਤਾਂ ਕਿਸਾਨ ਮਜ਼ਦੂਰ ਜਥਬੰਦੀਆਂ ਦਾ ਸਾਂਝਾ ਫ਼ਰੰਟ ਮੁੜ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly