ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਅੱਜ ਕਿਰਤੀ ਕਿਸਾਨ ਯੂਨੀਅਨ ਹੁਸ਼ਿਆਰਪੁਰ ਦਾ ਡੈਪੂਟੇਸ਼ਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲਿਆ ਤੇ ਮੰਗ ਕੀਤੀ ਕਿ ਇਫਕੋ ਵਲੋਂ ਪਿੰਡਾ ਦੀਆਂ ਐਗਰੀਕਲਚਰ ਸੁਸਾਇਟੀਆਂ ਨੂੰ ਧੱਕੇ ਨਾਲ ਡੀ ਏ ਪੀ ਨਾਲ ਨੈਨੋ ਯੂਰੀਆਂ ਦਿਤਾ ਜਾ ਰਿਹਾ ਹੈ। ਜੋ ਕਿ ਸੁਸਾਇਟੀਆਂ ਵਲੋਂ ਕਿਸਾਨਾਂ ਨੂੰ 10 ਬੈਗ ਡੀ ਏ ਪੀ ਨਾਲ 4 ਨੈਨੋ ਯੁਰੀਆਂ ਦਿਤਾ ਜਾ ਰਿਹਾ ਹੈ। ਜੋ ਕਿਸਾਨਾਂ ਨਾਲ ਧੱਕਾ ਹੈ। ਇਸ ਮੌਕੇ ਇਕੱਠੇ ਹੋਏ ਕਿਸਾਨਾਂ ਨੇ ਮੰਗ ਕੀਤੀ ਕਿ ਇਸ ਵਰਤਾਰੇ ਨੂੰ ਤੁਰੰਤ ਬੰਦ ਕੀਤਾ ਜਾਵੇ। ਇਸੇ ਤਰ੍ਹਾਂ ਅਵਾਰਾ ਪਸ਼ੂਆਂ ਅਤੇ ਗੁੱਜ਼ਰ ਭਾਈਚਾਰੇ ਵਲੋਂ ਸੜਕਾਂ ਤੇ ਕਿਸਾਨ ਦੀਆਂ ਖੇਤਾਂ ਵਿਚ ਖੁਲੇ ਡੰਗਰ ਚਾਰ ਕੇ ਨੁਕਸਾਨ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵਲੋਂ ਇਹਨਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਭਿੰਡਰ, ਭੁਪਿੰਦਰ ਸਿੰਘ ਭੂੰਗਾ, ਕੁਲਵਿੰਦਰ ਸਿੰਘ ਚਾਹਲ, ਸਤਨਾਮ ਸਿੰਘ ਮੁਖਲਿਆਣਾ, ਸੁਖਵਿੰਦਰ ਸਿੰਘ ਸੋਢੀ, ਦਰਸ਼ਨ ਸਿੰਘ ਖ਼ਨੁਰ, ਬਲਵਿੰਦਰ ਸਿੰਘ ਬਡਲਾ, ਸਤਨਾਮ ਸਿੰਘ ਸੱਤੀ, ਮਨਪ੍ਰੀਤ ਸਿੰਘ, ਗੁਰਦੀਪ ਸਿੰਘ ਹਰਖੋਵਾਲ, ਕਲਵਿੰਦਰ ਸਿੰਘ ਪੰਡੋਰੀ ਬੀਬੀ, ਪ੍ਰਵੀਨ ਸਿੰਘ ਭੂੰਗਾ ਤੇ ਹਰਮੇਸ਼ ਸਿੰਘ ਢੇਸੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly