ਜ਼ਮਾਨੇ ਤੋਂ ਪਰਦਾ

(ਸਮਾਜ ਵੀਕਲੀ)

ਸੱਚ ਨੂੰ ਤਮੀਜ਼ ਨਹੀਂ ਅਜੌਕੇ ਯੁੱਗ ਵਿੱਚ ਗੱਲ ਕਰਨ ਦੀ,
ਝੂਠ ਨੂੰ ਵੇਖ ਕਿੰਨਾ ਚਾਪਲੂਸੀ ਲਈ ਨੀਵਾਂ ਹੋ ਮੀਠਾ ਬੋਲਦਾ ਹੈ।

ਕਿਉਂ ਲਾਏ ਮੇਰੇ ਬੂਟੇ ਨੂੰ ਤੂੰ ਪਿਆਰ ਵਾਲਾ ਪਾਣੀ ਪਾਉਂਦਾ,
ਮਾੜੀ ਅਸੀਸ ਪਾਉਣ ਲਈ ਇਹਦੀਆਂ ਜੜਾਂ ਕਿਉਂ ਕਰੇਲਦਾ ਹੈ।

ਹੁਨਰ ਸਿੱਖ ਲੈ ਜਮਾਨੇ ਦੀਆਂ ਨਜ਼ਰਾਂ ਤੋਂ ਬਚਣ ਦਾ,
ਕਾਹਤੋਂ ਇਨ੍ਹਾਂ ਕੁਝ ਲਿਖਕੇ ਲੱਗੀਆਂ ਦੇ ਕਿੱਸੇ ਫਰੋਲਦਾ ਹੈ।

ਬਚ ਲੈ ਜੱਗ ਵਾਲੇ ਚੋਗਿਰਦੇ ਤੋਂ ਜਿਨ੍ਹਾਂ ਹੈ ਬਚਿਆ ਜਾਂਦਾ,
ਇੱਕ ਮਾੜੇ ਸੁਨਿਆਰੇ ਵਾਂਗ ਹਵਾ ਨੂੰ ਵੀ ਸੋਨੇ ਨਾਲ ਤੋਲਦਾ ਹੈ।

ਨਦੀ ਦੇ ਕਿਨਾਰਿਆਂ ਵਾਂਗ ਸਿੱਖ ਲੇ ਇਕ ਦੂਜੇ ਤੋਂ ਅੱਡ ਰਹਿਣਾ,
ਜੱਗ ਨੂੰ ਵਿਖਾਉਣ ਲਈ ਕਿਉਂ ਸ਼ੱਕ ਵਾਲੇ ਪੁੱਲ ਜੱਸੀ ਤੂੰ ਜੋੜਦਾ ਹੈ।

ਜਸਪਾਲ ਸਿੰਘ ਮਹਿਰੋਕ
ਸਨੌਰ ( ਪਟਿਆਲਾ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜੋਕੇ ਸਵਾਦ
Next articleIraqi forces kill 5 IS militants in Iraq