ਮਨੁੱਖੀ ਕਦਰਾਂ ਕੀਮਤਾਂ ਤੋਂ ਡਿੱਗ ਚੁੱਕੇ ਲਾਲਚੀ ਬੰਦੇ ਨੂੰ ਫਿਟਕਾਰ

ਗੁਰਾ ਮਹਿਲ ਭਾਈ ਰੂਪਾ

(ਸਮਾਜ ਵੀਕਲੀ)

ਪੱਲੇ ਬੰਨ੍ਹ ਲੈ ਤੂੰ ਗੱਲ਼ ਨਾ ਕਰ ਐਵੇਂ ਝੱਲ
ਗੱਲ਼ ਸੱਚੀ ਏ ਸੁਣ ਅਣਜਾਣਾ
ਤੂੰ ਕਿਹੜੀ ਗੱਲੋਂ ਮਾਰੇ ਠੱਗੀਆਂ, ਤੇਰੇ ਨਾਲ਼ ਕੁੱਝ ਨਹੀਂ ਜਾਣਾ।

ਮੰਨ ਅਕਾਲ ਪੁਰਖ ਦਾ ਭੈ, ਜਿਹੜਾ ਜਾਣੇ ਸਭ ਕੁੱਝ
ਲੱਖ ਦੁਨੀਆਂ ਤੋਂ ਲੁਕਾ ਲੈ, ਨਾ ਉਸ ਕੋਲੋਂ ਹੋਣਾ ਲੁਕ
ਦਾਤੇ ਦਾ ਉੱਚਾ ਸੁੱਚਾ ਦਰ, ਦੁਧੋਂ ਪਾਣੀ ਦੇਵੇ ਵੱਖ ਕਰ
ਉਹ ਸੁਲਝਾ ਦੇਵੇ, ਉਲਝਿਆ ਤਾਣਾ
ਤੂੰ ਕਿਹੜੀ ਗੱਲੋਂ ਮਾਰੇ ਠੱਗੀਆਂ…..।

ਰੱਖੇ ਮਨ ਵਿੱਚ ਖੋਟ ਕਰੇ ਹਰ ਵੇਲ਼ੇ ਚੁਸਤ ਚਲਾਕੀ
ਤੂੰ ਮੂੰਹ ਦਾ ਮਿੱਠਾ ਦਿਲ ਦਾ ਕਾਲ਼ਾ, ਤੇਰੀ ਦੇਖ਼ ਲਈ ਝਾਕੀ
ਨਹੀਂ ਤੂੰ ਕਿਸੇ ਦਾ ਮਿੱਤ, ਗੁਲਤਾਨ ਲਾਲਚ ਵਿੱਚ
ਇੱਕ ਦਿਨ ਬੈਠ, ਤੂੰ ਡਾਹਢਾ ਪਛਤਾਣਾ
ਕਿਹੜੀ ਗੱਲੋਂ ਮਾਰੇ ਠੱਗੀਆਂ…..।

ਬਾਣਾ ਪਹਿਨਿਆ ਏ ਚਿੱਟਾ, ਲਾਵੇਂ ਵਿਆਜ ਨੂੰ ਵਿਆਜ
ਬਿੱਲੀ ਆ ਗਈ ਥੈਲੇ ਤੋਂ ਬਾਹਰ, ਤੇਰੇ ਖੁੱਲ੍ਹ ਗਏ ਰਾਜ
ਤੇਰੀ ਰੱਜਦੀ ਨਾ ਨੀਤ, ਤੂੰ ਬੰਦਾ ਬਦਤਮੀਜ਼
ਲੱਖ ਸਮਝ ਤੂੰ ਆਪ ਨੂੰ ਸਿਆਣਾ
ਤੂੰ ਕਿਹੜੀ ਗੱਲੋਂ ਮਾਰੇ ਠੱਗੀਆਂ……।

ਗੁਰਾ ਮਹਿਲ ਭਾਈ ਰੂਪਾ, ਤੇਰੀ ਰਗ ਰਗ ਦਾ ਭੇਤੀ
ਆ ਜਾਣੀ ਅਕਲ ਟਿਕਾਣੇ, ਜਦੋਂ ਮਾਰ ਪੈਣੀ ਅਚਨਚੇਤੀ
ਤੇਰੇ ਲਾਲਚ ਦਾ ਝੁੰਡ, ਸਭ ਜਾਣਾ ਖਿੰਡ ਪੁੰਡ
ਸਭ ਖਿੱਲਰ ਜਾਣਾ ਹੋ ਕੇ ਦਾਣਾ ਦਾਣਾ
ਤੂੰ ਕਿਹੜੀ ਗੱਲੋਂ ਮਾਰੇ ਠੱਗੀਆਂ…..।

ਲੇਖਕ- ਗੁਰਾ ਮਹਿਲ ਭਾਈ ਰੂਪਾ
ਮੋਬਾਈਲ ਨੰ: 9463260058

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਜ਼ਰਤ ਦਾਤਾ ਸ਼ਾਹ ਕਮਾਲ ਹਰੀਪੁਰ ਮੇਲੇ ਵਿੱਚ ਪਹਿਲੇ ਦਿਨ ਕੱਵਾਲਾਂ ਪੇਸ਼ ਕੀਤੇ ਸੂਫੀਆਨਾ ਕਲਾਮ
Next articleਸੈਣੀ ਮਾਰ ਪਰੈਣੀ