(ਸਮਾਜ ਵੀਕਲੀ)
ਸਭਿਆਚਾਰ ਦਾ ਨਾਂ ਲੈਕੇ,ਜੁੜਨ
ਮਹਿਫਲਾਂ ‘ਚ ਢਾਣੀਆਂ
ਨਿੰਦੀ ਜਾਣ ਤਕਨੀਕਾ ਗੱਲਾਂ ਛੇੜ
ਕੇ ਪੁਰਾਣੀਆਂ
ਮਾਂ ਬੋਲੀ ਦਾ ਬਣਾਕੇ ਹਥਿਆਰ
ਨਹੀਂ ਡਰਦੇ
ਲੱਭ ਚਰਖ਼ਾ ਕਿਤੋ ਉਹ ਗੱਲ
ਸੱਭਿਅਤਾ ਦੀ ਕਰਦੇ
ਕੀ ਹੋ ਗਿਆ ਜੇ ਨਵੀਂ ਪੀੜ੍ਹੀ ਕਰਗੀ
ਤਰੱਕੀ
ਐਵੇ ਰੌਲਾ ਕਾਹਦਾ ਪਾਇਆ ਗੱਲ
ਕਿਹੜੀ ਹੱਕੀ ਬੱਕੀ
ਦੁੱਧ ਪਿੰਡਾਂ ਵਿਚ ਰਿੜਕਣ ਅੱਜ
ਵੀ ਸੁਆਣੀਆਂ
ਨਿੰਦੀ ਜਾਣ ਤਕਨੀਕਾ ਗੱਲਾਂ ਛੇੜ
ਕੇ ਪੁਰਾਣੀਆਂ
ਆਹ ਜੋ ਕਲਮਾਂ ਦੇ ਵਾਰਿਸ਼ ਕਹਾਈ
ਜਾਂਦੇ ਨੇ
ਨਿੱਤ ਕਾਵਾਂ ਰੌਲੀ ਚੈਨਲਾਂ ਤੇ ਪਾਈ
ਜਾਂਦੇ ਨੇ
ਬੇਸ਼ਰਮ ਲੋਕਾਂ ਨੇ ਕਿਥੋਂ ਇੱਜ਼ਤਾਂ
ਬਚਾਣੀਆ
ਨਿੰਦੀ ਜਾਣ ਤਕਨੀਕਾ ਗੱਲਾਂ ਛੇੜ
ਕੇ ਪੁਰਾਣੀਆਂ
ਸੱਭਿਆਚਾਰ ਨਾਲ ਜੋੜਦੇ ਜੋ
ਉਹ ਸੀ ਸਾਡੇ ਕਿੱਤੇ
ਚਰਖੇ ਪੱਖੀਆਂ ਤੇ ਕਾਹੜਨੇ
ਬਣਾਉਂਦੇ ਅੱਖੀ ਡਿੱਠੇ
ਪੰਜਾਬੀ ਬੋਲੀ ਨੂੰ ਬਚਾਓ ਐਵੇਂ
ਪਾਓ ਨਾ ਕਹਾਣੀਆਂ
ਨਿੰਦੀ ਜਾਣ ਤਕਨੀਕਾ ਗੱਲਾਂ
ਛੇੜ ਕੇ ਪੁਰਾਣੀਆਂ
ਇਹ ਸੱਚ ਦੀ ਗੱਲ,ਨਾ ਐਵੇਂ ਘਬਰਾਈ ਜਾ
ਗੁਰਮੀਤ ਡੁਮਾਣੇ ਵਾਲੇ,
ਬੱਸ ਕਲਮ ਚਲਾਈ ਜਾ
ਗੱਲਾਂ ਤੇਰੀਆਂ ਤੋ ਖ਼ਾਰਾਂ ਵੱਡੇ
ਕਵੀਆਂ ਨੇ ਖਾਣੀਆਂ
ਨਿੰਦੀ ਜਾਣ ਤਕਨੀਕਾ ਗੱਲਾਂ ਛੇੜ
ਕੇ ਪੁਰਾਣੀਆਂ
ਗੀਤਕਾਰ-ਗੁਰਮੀਤ ਡੁਮਾਣਾ
ਪਿੰਡ-ਲੋਹੀਆਂ ਖਾਸ
(ਜਲੰਧਰ)
ਫੋਨ- 76528 16074
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly