HOME ਮੁਰੇ ਬ੍ਰਿਜ ’ਚ ਸੱਭਿਆਚਾਰ ਦੀ ਮਹਿਕ ਨਾਲ ਰੋਸ਼ਨ ਹੋਇਆ 8ਵਾਂ ਪੰਜਾਬੀ ਵਿਰਾਸਤੀ...

ਮੁਰੇ ਬ੍ਰਿਜ ’ਚ ਸੱਭਿਆਚਾਰ ਦੀ ਮਹਿਕ ਨਾਲ ਰੋਸ਼ਨ ਹੋਇਆ 8ਵਾਂ ਪੰਜਾਬੀ ਵਿਰਾਸਤੀ ਮੇਲਾ

1

(ਸੁਰਜੀਤ ਭੁੱਲਰ ਅਤੇ ਜੰਨਤ ਕੌਰ ਦੇ ਗੀਤਾਂ ਨੇ ਮੈਲੇ ‘ਚ ਲਾਈਆ ਰੌਣਕਾਂ)

ਐਡੀਲੇਡ,  (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਮੁਰੇ ਬ੍ਰਿਜ ਰੇਸਿੰਗ ਕਲੱਬ ਵਿਖੇ 8ਵਾਂ ਸਾਲਾਨਾ ਪੰਜਾਬੀ ਵਿਰਾਸਤੀ ਸੱਭਿਆਚਾਰਕ ਮੇਲਾ ਵੱਡੇ ਉਤਸ਼ਾਹ ਤੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਇਸ ਮੇਲੇ ਦੀ ਵਿਸ਼ੇਸ਼ਤਾਂ ਵਿਚ ਪੰਜਾਬੀ ਸਭਿਆਚਾਰ, ਰੀਤ-ਰਿਵਾਜ, ਗੀਤ-ਸੰਗੀਤ ਅਤੇ ਖੇਡਾਂ ਰਾਹੀਂ ਪਰਿਵਾਰਕ ਰੌਣਕਾਂ ਨੇ ਰਚਿਆ ਵਿਲੱਖਣ ਸਮਾਂ।ਮੇਲੇ ਦੀ ਅਗਵਾਈ ਸ: ਜਗਤਾਰ ਸਿੰਘ ਨਾਗਰੀ ਅਤੇ ਉਨ੍ਹਾਂ ਦੀ ਸਮਰਪਿਤ ਟੀਮ ਵੱਲੋਂ ਕੀਤੀ ਗਈ, ਜੋ ਹਰ ਸਾਲ ਇਹ ਮੇਲਾ ਕਰਵਾ ਕੇ ਪੰਜਾਬੀ ਸਭਿਆਚਾਰ ਦੀ ਪਹਚਾਣ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਸਟੇਜ ਦੀ ਕਾਰਵਾਈ ਜਗਰੂਪ ਸਿੰਘ ਬੁੱਟਰ, ਰਵਿੰਦਰ ਸਿੰਘ ਸਾਰਾਭਾ ਅਤੇ ਸੀਮਾ ਢੱਡਾ ਨੇ ਬਖੂਬੀ ਸੰਭਾਲੀ।ਮਸ਼ਹੂਰ ਗਾਇਕ ਸੁਰਜੀਤ ਭੁੱਲਰ ਅਤੇ ਗਾਇਕਾ ਜੰਨਤ ਕੌਰ ਨੇ ਆਪਣੇ ਲੋਕ-ਗੀਤਾਂ ਜਿਵੇਂ ਮਾਝੇ ਤੋਂ ਗੱਭਰੂ ਆਦਿ ਰਾਹੀਂ ਦਰਸ਼ਕਾਂ ਨੂੰ ਝੂਮਣ ਤੇ ਮਜਬੂਰ ਕਰ ਦਿੱਤਾ। ਪੰਜਾਬ ਅਕੈਡਮੀ ਐਡੀਲੇਡ ਅਤੇ ਮਲਵਈ ਭੰਗੜਾ ਅਕੈਡਮੀ ਵੱਲੋਂ ਭੰਗੜੇ ਦੀਆਂ ਜ਼ਬਰਦਸਤ ਪੇਸ਼ਕਾਰੀਆਂ ਨੇ ਪੂਰੇ ਮੇਲੇ ਵਿਚ ਰੰਗ ਭਰ ਦਿੱਤੇ।ਮੇਲੇ ਵਿੱਚ ਰੱਸਾਕਸੀ, ਗਿੱਧਾ, ਬਜ਼ੁਰਗਾਂ ਦੀਆਂ ਦੌੜਾਂ, ਅਤੇ ਹੋਰ ਰੰਗਾ-ਰੰਗ ਗਤਿਵਿਧੀਆਂ ਨੇ ਵੀ ਰੌਣਕ ਵਧਾਈ।ਰੱਸਾਕਸੀ ਦੇ ਮੁਕਾਬਲਿਆਂ ਵਿੱਚ ਪਹਿਲੇ ਅਤੇ ਦੂਜੇ ਨੰਬਰ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਨਿੱਪੀ ਮਾਨ ਵਲੋ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ, ਜਿਸ ਨਾਲ ਖਿਡਾਰੀਆਂ ਦਾ ਹੋਸਲਾ ਵਧਾਇਆ ਗਿਆ।ਵਿਸ਼ੇਸ਼ ਮਹਿਮਾਨਾਂ ਵਿੱਚ ਤੁੰਗ ਨਗੋ ਐਮ-ਐਲ-ਸੀ, ਜ਼ਿੰਗ ਲੀ ਐਮ-ਐਲ-ਸੀ, ਮੇਅਰ ਵੇਨ ਥੋਰਲੇ, ਮਿਡ ਮੁਰੇ ਕੌਂਸਲ ਦੇ ਮੇਅਰ ਸਿਮੋਨ ਬੇਲੀ, ਐਮ.ਪੀ. ਐਡਰਿਅਨ ਪੈਡਰਿਕ, ਅਤੇ ਅਮਰਜੀਤ ਸਿੰਘ ਗਰੇਵਾਲ ਡਿਪਟੀ ਚੇਅਰ ਆਦਿ ਨੇ ਹਾਜ਼ਰੀ ਭਰੀ।ਸ: ਜਗਤਾਰ ਸਿੰਘ ਨਾਗਰੀ ਦੀ ਅਗਵਾਈ ਹੇਠ ਅਜੈਪਾਲ ਸਿੰਘ ਕਾਹਲੋਂ, ਲਲਿਤ ਸੋਢੀ, ਮਾਸਟਰ ਮਨਜੀਤ ਸਿੰਘ, ਸਰਵਨ ਸਿੰਘ ਰੰਧਾਵਾ, ਨਰੇਸ਼ ਸ਼ਰਮਾ, ਹੈਰੀ ਰੰਧਾਵਾ, ਸੱਤੀ ਸਿਧਾਨਾ, ਧੰਮੀ ਜਟਾਣਾ, ਲੱਕੀ ਸਿੰਘ, ਪੁਨੀਤਪਾਲ ਬਾਜਵਾ ਸਮੇਤ ਸਭ ਟੀਮ ਮੈਂਬਰਾਂ ਦੀ ਮਿਹਨਤ ਕਾਰਨ ਇਹ ਮੇਲਾ ਕਾਮਯਾਬ ਹੋਇਆ।ਪ੍ਰਬੰਧਕਾਂ ਵੱਲੋਂ ਸਾਰੇ ਪੰਜਾਬੀਆਂ ਨੂੰ ਪਰਿਵਾਰ ਸਮੇਤ ਪਹੁੰਚਣ ਲਈ ਧੰਨਵਾਦ ਕੀਤਾ ਗਿਆ ਅਤੇ ਜੀ ਆਇਆਂ ਨੂੰ ਆਖ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਆਵੇ ਸਾਡੇ ਨਾਲ ਜਾਵੇ ਕਿਸੇ ਹੋਰ ਨਾਲ, ਬੱਲੇ ਉਹ ਚਲਾਕ ਸੱਜਣਾ”
Next articleਇਲਾਕੇ ਦੀਆ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਡਾ ਉਜਾਗਰ ਸਿੰਘ ਸੂਰੀ ਦੇ ਦੇਹਾਂਤ ਤੇ ਪਰਿਵਾਰ ਨਾਲ ਅਫਸੋਸ ਪ੍ਰਗਟਾਇਆ