(ਸਮਾਜ ਵੀਕਲੀ)
ਨਾ ਮੈਂ ਗੀਤ ਗਾ ਰਿਹਾ ਹਾਂ ਨਾ ਮੈਂ ਗ਼ਜ਼ਲ ਗਾ ਰਿਹਾ ਹਾਂ,
ਨਾ ਮੈਂ ਗੀਤ ਗਾ ਰਿਹਾ ਹਾਂ ਨਾ ਮੈਂ ਗ਼ਜ਼ਲ ਗਾ ਰਿਹਾ ਹਾਂ,
ਮੈਂ ਤਾਂ ਮੇਰੇ ਜਨਾਜੇ ਦੀ ਭੀੜ ਵਧਾ ਰਿਹਾ ਹਾਂ ।
ਬੈਠੇ ਬੈਠੇ ਸੋਚਿਆ ਦੋ ਅੱਖਰ ਲਿਖ ਲਵਾਂ
ਇਸ ਦੁਨੀਆਂ ਦੇ ਵਿੱਚ ਰਹਿਣ ਦਾ ਸਲੀਕਾ ਸਿੱਖ ਲਵਾਂ
ਬੱਸ ਮੈਂ ਤਾਂ ਇਸੇ ਗੱਲ ਨੂੰ ਮਿੱਤਰਾਂ ਤੱਕ ਪਹੁੰਚਾ ਰਿਹਾ ਹਾਂ
ਨਾ ਮੈਂ ਗੀਤ ਗਾ ਰਿਹਾ ਹਾਂ ਨਾ ਮੈਂ ਗਜਲ ਗਾ ਰਿਹਾ ਹਾਂ
ਮੈਂ ਤਾਂ ਮੇਰੇ ਜਨਾਜੇ ਦੀ ਭੀੜ ਵਧਾ ਰਿਹਾ ਹਾਂ ।
ਕੋਈ ਮੈਨੂੰ ਕਵੀ ਕਹਿੰਦਾ ਕੋਈ ਆਖਦਾ ਲਿਖਾਰੀ
ਪਰ ਮੈਂ ਕੌਣ ਹਾਂ ਕੀ ਕਰ ਰਿਹਾ ਹਾਂ ਗੱਲ ਕਿਸੇ ਨਾ ਵਿਚਾਰੀ
ਮੈਂ ਇਸ ਭੋਲੇ ਜਮਾਨੇ ਨੂੰ ਕਿਉਂ ਮਗਰ ਲਾ ਰਿਹਾ ਹਾਂ
ਨਾ ਮੈਂ ਗੀਤ ਗਾ ਰਿਹਾ ਹਾਂ ਨਾ ਮੈਂ ਗਜਲ ਗਾ ਰਿਹਾ ਹਾਂ
ਮੈਂ ਤਾਂ ਮੇਰੇ ਜਨਾਜੇ ਦੀ ਭੀੜ ਵਧਾ ਰਿਹਾ ਹਾਂ ।
ਹਰ ਬੰਦੇ ਨੂੰ ਹਰ ਕੰਮ ਵਿੱਚ ਕੋਈ ਨਾ ਕੋਈ ਲਾਭ ਹੁੰਦਾ ਏ
ਮੈਂ ਸਾਰੀ ਦੁਨੀਆਂ ਜਿੱਤ ਲਵਾਂ ਹਰ ਇੱਕ ਦਾ ਖੁਆਬ ਹੁੰਦਾ ਏ
ਮੈਂ ਵੀ ਖੁਆਬ ਪੂਰੇ ਕਰਨ ਦਾ ਇੱਕ ਤੀਰ ਚਲਾ ਰਿਹਾ ਹਾਂ
ਨਾ ਮੈਂ ਗੀਤ ਗਾ ਰਿਹਾ ਹਾਂ ਨਾ ਮੈਂ ਗਜਲ ਗਾ ਰਿਹਾ ਹਾਂ
ਮੈਂ ਤਾਂ ਮੇਰੇ ਜਨਾਜੇ ਦੀ ਭੀੜ ਵਧਾ ਰਿਹਾ ਹਾਂ ।
ਪਰ ਫਿਰ ਵੀ ਮੇਰੇ ਚਾਹੁਣ ਵਾਲੇ ਮੇਰਾ ਸਤਿਕਾਰ ਕਰਦੇ ਨੇ
ਜਿੰਨਾ ਕੁ ਮੈਂ ਲਿਖਿਆ ਅਤੇ ਗਾਇਆ ਉਹਨੂੰ ਪਿਆਰ ਕਰਦੇ ਨੇ
ਪਰ ਮੈਂ ਤਾਂ ਖਾਸ਼ਪੁਰ ਪਿੰਡ ਦਾ ਨਾਂ ਰੁਸ਼ਨਾ ਰਿਹਾ ਹਾਂ
ਨਾ ਮੈਂ ਗੀਤ ਗਾ ਰਿਹਾ ਹਾਂ ਨਾ ਮੈਂ ਗਜਲ ਗਾ ਰਿਹਾ ਹਾਂ
ਮੈਂ ਤਾਂ ਮੇਰੇ ਜਨਾਜੇ ਦੀ ਭੀੜ ਵਧਾ ਰਿਹਾ ਹਾਂ।
ਤਰਸੇਮ ਖਾਸ਼ਪੁਰੀ
ਪਿੰਡ ਖਾਸ਼ਪੁਰ ਤਹਿਸੀਲ ਪਾਤੜਾਂ ਜਿਲਾ ਪਟਿਆਲਾ
9700610080
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly