(ਸਮਾਜ ਵੀਕਲੀ)
ਏਤੀ ਮਾਰ ਪਈ ਕਰਲਾਣੇ
ਤੈਂ ਵੀ ਦਰਦੁ ਨਾ ਆਵੇ।
ਜਾਂ ਨੀ ਕੁਦਰਤੇ ਤੂੰ ਵੀ ਦੁਸ਼ਮਣ
ਪੁੱਤਾਂ ਵਾਂਗੂੰ ਪਾਲੀਆਂ ਫਸਲਾਂ
ਹੱਥੋ ਖੋਹ ਲੈ ਜਾਵੇ।
ਨਾ ਧੁੱਪ ਵੇਖੀ ਨਾ ਛਾਂ ਵੇਖੀ
ਬਸ ਮਿਹਨਤ ਵਾਲੀ ਥਾਂ ਵੇਖੀ,
ਮਿੱਟੀ ਨਾਲ ਮਿੱਟੀ ਹੋਇਆ
ਕਦੇ ਇਕੱਲਾ ਬਹਿ ਬਹਿ ਰੋਇਆ ।
ਦੁੱਖਾਂ ਦੀ ਜਦੋਂ ਬਰਸਾਤ ਹੋਈ ਏ,
ਸਾਡੀ ਮਾੜੀ ਰਾਤ ਹੋਈ ਏ।
ਫ਼ਸਲਾਂ ਪਾਣੀ ਵਿੱਚ ਦੀ ਰੁੜੀਆਂ
ਬੈਂਕ ਦੀ ਕਿਸ਼ਤਾਂ ਨਹੀਓਂ ਮੁੜੀਆਂ,
ਕਦੇ ਬਦਲਾਂ ਦੀ ਬਰਸਾਤ ਤੋਂ ਡਰਿਆ
ਕੁਦਰਤੇ ਤੂੰ ਇਹ ਕੀ ਕਰਿਆ
ਹੁਬਕੀ ਹੁਬਕੀ ਦਿਲ ਰੋਇਆਂ
ਪੈਰ ਜਦੋਂ ਖੇਤ ਆਪਣੇ ਧਰਿਆ
ਸਾਰਾ ਸਾਲ ਰਾਖੀ ਕਰਕੇ
ਫੇਰ ਦਾਣੇ ਦਾਣੇ ਬਾਰੇ ਸੋਚਾਂ।
ਮੁੱਲ ਸਹੀ ਨਾ ਦੇਣ ਸਰਕਾਰਾਂ
ਮਹਿੰਗੇ ਭਾਅ ਬਸ ਲੋਚਾਂ।
ਕਦੀ ਕਿਸਮਤ ਨਾਲ ਲੜਦਾ
ਕਦੀ ਗ਼ਰੀਬੀ ਨਾਲ ਲੜਦਾ,
ਪੋਹ ਦੀ ਰਾਤਾਂ, ਜੇਠ ਦੀ ਧੁੱਪਾਂ
ਉੱਤੋਂ ਗਰਮ ਹਵਾਵਾਂ
ਖ਼ੁਦ ਨੂੰ ਹੌਸਲਾ ਦੇ ਕੇ ਤੁਰਿਆ
ਪਰ ਤੁਰਿਆ ਨਾ ਜਾਵੇ ।
ਏਤੀ ਮਾਰ ਪਈ ਕਰਲਾਣੇ
ਤੈਂ ਵੀ ਦਰਦੁ ਨਾ ਆਵੇ।
ਜਾਂ ਨੀ ਕੁਦਰਤੇ ਤੂੰ ਵੀ ਦੁਸ਼ਮਣ
ਪੁੱਤਾਂ ਵਾਂਗੂੰ ਪਾਲੀਆਂ ਫਸਲਾਂ
ਹੱਥੋ ਖੋਹ ਲੈ ਜਾਵੇ।
ਕੁਲਦੀਪ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly