ਫਸਲਾਂ

ਸੁਕਰ ਦੀਨ

(ਸਮਾਜ ਵੀਕਲੀ)

ਕੈਸਾ ਕਹਿਰ ਤੂ ਰੱਬਾ ਕਮਾਂਵਦਾ ਏ,
ਘਟਾ ਕਾਲੀਆਂ ਕਾਲਾ ਅਸਮਾਨ ਹੋਇਆ।

ਖੋਂਹਦਾ ਕਾਸਤੋਂ ਜਦੋਂ ਤੂੰ ਆਪ ਦੇਣਾਂ,
ਪੱਕੀ ਹਾੜੀ ਤੇ ਕਿਉਂ ਬੇਈਮਾਨ ਹੋਇਆ।

ਫਸਲਾਂ ਵਾਂਗ ਵਿਛੌਣੇ ਦੇ ਵਿਛ ਗਈਆਂ,
ਔਖਾ ਝੱਲਣਾ ਬਹੁਤ ਨੁਕਸਾਨ ਹੋਇਆ।

ਕਰਜ਼ ਸਾਹਾਂ ਦਾ, ਨਾਲ਼ੇ ਕਬੀਲਦਾਰੀ,
ਹਾਲਾਤਾਂ ਕੋਲੋਂ ਹੈ ਦੁਖੀ ਕਿਸਾਨ ਹੋਇਆ।

ਖ਼ੁਸ਼ੀਆਂ ਡੁੱਬ ਗਈ ਸੋਗ ਦੇ ਵਿੱਚ ਸਾਰੀ,
ਦਿਲ ਦਾ ਵਿਹੜਾ ਵੀ ਵਾਂਗ ਸ਼ਮਸ਼ਾਨ ਹੋਇਆ।

“ਕਾਮੀ ਵਾਲੇ” ਹਕੀਕਤਾਂ ਲਿਖ ਦਿੱਤੀ,
ਬੇਬੱਸ ਕੁਦਰਤ ਦੇ ਮੂਹਰੇ ਇਨਸਾਨ ਹੋਇਆ।

 ਸ਼ੁਕਰ ਦੀਨ 
ਪਿੰਡ:ਕਾਮੀ ਖੁਰਦ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਰੀ ਰਜਾ ਬਗੈਰ
Next articleਧੰਨੁ ਲੇਖਾਰੀ ਨਾਨਕਾ….