ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਮਾੜੇ ਅਨਸਰਾ ਅਤੇ ਲੁੱਟਾ ਖੋਹਾ ਕਰਨ ਵਾਲੇ ਗਿਰੋਹਾ ਨੂੰ ਕਾਬੂ ਕਰਨ ਲਈ ਹੁਸ਼ਿਆਰਪੁਰ ਦੀ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ।ਸੁਰਿੰਦਰ ਲਾਂਬਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਦੀ ਰਹਿਨੁਮਾਈ ਹੇਠ ਪਰਮਿੰਦਰ ਸਿੰਘ ਡੀ ਐਸ ਪੀ ਗੜਸ਼ੰਕਰ ਦੀਆ ਹਦਾਇਤਾ ਅਨੁਸਾਰ ਐਸ.ਆਈ. ਰਮਨ ਕੁਮਾਰ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਦੇਖ ਰੇਖ ਹੇਠ ਏ ਐਸ ਆਈ ਉਕਾਂਰ ਸਿੰਘ ਇੰਚਾਰਜ ਚੌਕੀ ਸੈਲਾ ਖੁਰਦ ਥਾਣਾ ਮਾਹਿਲਪੁਰ ਨੇ
ਬਲਵੀਰ ਸਿੰਘ ਪੁਤਰ ਕਰਮ ਚੰਦ ਵਾਸੀ ਟੱਕਾ ਬਾਣਾ ਊਨਾ (ਹਿਮਾਚਲ ਪ੍ਰਦੇਸ਼) ਹਾਲ ਵਾਸੀ ਦੁਕਾਨ ਨੰਬਰ 30 ਦਾਣਾ ਮੰਡੀ ਪੱਦੀ ਸੂਰਾ ਸਿੰਘ (ਸੈਲਾ ਖੁਰਦ) ਥਾਣਾ ਮਾਹਿਲਪੁਰ ਵਿਖੇ ਦਰਜ ਹੋਇਆ ਸੀ,ਉਕਤ ਐਫ ਆਈ ਆਰ ਵਿੱਚ ਰਹਿੰਦੇ ਕਥਿਤ ਦੋਸ਼ੀ ਵਿਸ਼ਾਲ ਸੇਠੀ ਉਰਵ ਸਰਨਦੀਪ ਉਰਫ ਸ਼ਰਨ ਉਰਫ ਸੁਨਿਆਰਾ ਪੁੱਤਰ ਰਾਮ ਪਾਲ ਵਾਸੀ ਮੇਘੋਵਾਲ ਦੋਆਬਾ ਨੂੰ ਮੁਕੰਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ। ਉਹਨਾ ਦੱਸਿਆ ਕਿ ਇਸ ਮੁਕੱਦਮਾ ਦੀ ਤਫਤੀਸ਼ ਦੌਰਾਨ ਅਕਾਸ਼ ਉਰਫ ਕੇਸ਼ਵ ਪੁੱਤਰ ਸੁਰਜੀਤ ਸਿੰਘ ਵਾਸੀ ਖੁੱਦੀ ਪੱਦੀ , ਲਵਪ੍ਰੀਤ ਸਿੰਘ ਉਰਫ ਲੱਭੂ ਪੁੱਤਰ ਜਗਦੀਸ਼ ਸਿੰਘ ਵਾਸੀ ਮੇਘੋਵਾਲ , ਜਸਪ੍ਰੀਤ ਸਿੰਘ ਉਰਫ ਜੱਸਾ ਉਰਫ ਗਿਆਨੀ ਪੁੱਤਰ ਲਖਵੀਰ ਸਿੰਘ ਵਾਸੀ ਸੈਲਾ ਖੁਰਦ ਪ੍ਰਦੀਪ ਸਿੰਘ ਉਰਫ ਹਰਦੀਪ ਉਰਫ ਦੀਪਾ ਉਰਫ ਗੁੱਟੀ ਪੁੱਤਰ ਹਰਜਿੰਦਰ ਸਿੰਘ ਉਰਫ ਪਾਖਰ ਵਾਸੀ ਮੇਘੋਵਾਲ, ਰਵਿੰਦਰ ਕੁਮਾਰ ਉਰਫ ਪਰੀ ਪੁੱਤਰ ਕੁਲਵਰਨ ਰਾਮ ਵਾਸੀ ਮਹਿਤਾਬਪੁਰ , ਭਵਨੇਸ਼ ਕੁਮਾਰ ਉਰਫ ਭੱਪਾ ਪੁੱਤਰ ਰਾਮ ਸਰੂਪ ਵਾਸੀ ਬਾੜੀਆ ਖੁਰਦ ਅਤੇ ਸ਼ਰਨਦੀਪ ਉਰਫ ਸ਼ਰਨ ਉਰਫ ਵਿਸ਼ਾਲ ਸੇਠੀ ਉਰਫ ਸੁਨਿਆਰਾ ਪੁੱਤਰ ਰਾਮ ਪਾਲ ਨੂੰ ਉਕਤ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਹਨਾ ਦੱਸਿਆ ਕਿ ਉਕਤ ਮੁਕਦਮੇ ਵਿੱਚ ਸ਼ਰਨਦੀਪ ਤੋਂ ਇਲਾਵਾ ਬਾਕੀ ਸਾਰੇ ਕਥਿਤ ਦੋਸ਼ੀਆਨ ਨੂੰ ਵੱਖ-ਵੱਖ ਤਾਰੀਖਾ ਨੂੰ ਮੁਕਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਉਕਤ ਮੁਕੰਦਮੇ ਵਿੱਚ ਰਹਿੰਦੇ ਕਥਿਤ ਦੋਸ਼ੀ ਵਿਸ਼ਾਲ ਸੇਠੀ ਉਰਫ ਸਰਨਦੀਪ ਉਰਫ ਸ਼ਰਨ ਉਰਫ ਸੁਨਿਆਰਾ ਪੁੱਤਰ ਰਾਮ ਪਾਲ ਵਾਸੀ ਮੇਘੋਵਾਲ ਦੋਆਬਾ ਨੂੰ ਮੁਕਦਮੇ ਵਿੱਚ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly