(ਸਮਾਜ ਵੀਕਲੀ)
ਆਪਣੀ ਹੋਂਦ ਦਾ ਖ਼ੁਦ ਤੋਂ ਉਹਲਾ ਰੱਖਦਾ ਹਾਂ
ਬੂਹੇ ਭੇੜ ਕੇ ਝੀਤਾਂ ਥਾਣੀ ਤੱਕਦਾ ਹਾਂ
ਖ਼ਬਰੇ ਕਿੱਧਰੋਂ ਝੱਖੜ ਝਾਂਜਾ ਚੜ੍ਹ ਆਵੇ
ਢਹਿ ਨਾ ਜਾਵੇ ਭੱਜ ਬਨੇਰਾ ਢੱਕਦਾ ਹਾਂ
ਖੌਰੇ, ਫ਼ੁਟੇ ਕਰੂੰਬਲ ਸੁੱਕੇ ਟਾਹਣਾ ਚੋਂ
ਰੱਤ ਦਾ ਪਾਣੀ ਸਿੰਜਦਾ, ਰੋਜ਼ੇ ਰੱਖਦਾ ਹਾਂ
ਪਤਾ ਨਹੀਂ ਕਦ ਸਰਕਿਆ ਰਸਤਾ ਪੈਰਾਂ ਦਾ
ਸਿਰ ਤੇ ਪੈਰ ਮੈਂ ਧਰ ਕੇ ਪੈਂਡਾ ਘੱਤਦਾ ਹਾਂ
ਖਾਹਿਸ਼ ਹੈ ਕੋਈ ਬੱਦਲ ਫਟੇ ਮੈਂ ਵਰ੍ਹ ਜਾਵਾਂ
ਖ਼ੁਰ ਨਾ ਜਾਵਾਂ, ਸਿਰ ਬਰਸਾਤੀ ਰੱਖਦਾ ਹਾਂ
ਦੀਪ ਸੰਧੂ
+61 459 966 392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly