ਇਕੱਤੀ ਕਵਿੱਤਰੀਆਂ, ਦੋ ਪੱਤਰਕਾਰਾਂ ਦੇ ਸਨਮਾਨ ਸਮੇਤ ਦੋ ਪੁਸਤਕਾਂ ਲੋਕ ਅਰਪਣ
ਬਰਨਾਲਾ , (ਸਮਾਜ ਵੀਕਲੀ) (ਚੰਡਿਹੋਕ) ਬੀਤੇ ਦਿਨੀਂ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ:ਬਰਨਾਲ਼ਾ ਨੇ ਸਥਾਨਕ ਐਸ ਡੀ ਕਾਲਜ ਬਰਨਾਲਾ ਵਿਖੇ ਸਾਹਿਤਕ ਸਮਾਗਮ ਦੋ ਸੈਸ਼ਨ ਵਿੱਚ ਕਰਵਾਇਆ ਗਿਆ। ਇਸ ਸਬੰਧੀ ਸਭਾ ਦੀ ਪ੍ਰਧਾਨ ਅੰਜਨਾ ਮੈਨਨ ਅਤੇ ਮੀਡੀਆ ਇੰਚਾਰਜ ਰੁਪਿੰਦਰ ਕੌਰ ਸਹਿਣਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਗ਼ਦਰੀ ਗੁਲਾਬ ਕੌਰ ਦੀ 100 ਵੀਂ ਬਰਸੀ ਨੂੰ ਸਮਰਪਿਤ ਸਿਰਜਣਾ ਮੇਲਾ 2 ਡਾ.ਗੁਰਵੀਨ ਕੌਰ ਸੁਪਤਨੀ ਮੌਜੂਦਾ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਅਤੇ ਉਨ੍ਹਾਂ ਦੇ ਮਾਤਾ ਸ਼੍ਰੀ ਮਤੀ ਸਰਬਜੀਤ ਕੌਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾ. ਜਗਦੀਸ਼ ਕੌਰ ਲੇਖਕਾ ਅਤੇ ਪ੍ਰੋ. ਪੀ.ਏ.ਯੂ. ਲੁਧਿਆਣਾ ਜੀ ਨੇ ਕੀਤੀ। ਵੱਖ ਵੱਖ ਖੇਤਰਾਂ ਵਿਚ ਸਫ਼ਲ ਔਰਤਾਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਫੁਲਕਾਰੀਆਂ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਇੰਸਪੈਕਟਰ ਹਰਸ਼ਜੋਤ ਕੌਰ ( ਅਦਾਕਾਰਾ ਤੇ ਲੇਖਕਾ) , ਉਮੇਸ਼ਵਰੀ ਸ਼ਰਮਾ (ਖੇਡ ਅਫ਼ਸਰ ਬਰਨਾਲ਼ਾ), ਸੁਮਨ ਕਾਤਰੋਂ (ਲੇਖਿਕਾ ਅਤੇ ਸਮਾਜ ਸੇਵੀ), ਡਾ.ਜਸਵੰਤ ਕੌਰ(ਜ਼ਿਲ੍ਹਾ ਪ੍ਰਧਾਨ ਵੂਮੈਨ ਸੈੱਲ ਬਰਨਾਲਾ), ਸਰੋਜ ਰਾਣੀ ਐੱਮ ਸੀ ਜੀ ਸ਼ਾਮਲ ਸਨ। ਸਭਾ ਦੇ ਪ੍ਰਧਾਨ ਅੰਜਨਾ ਮੈਨਨ ਦੇ ਸਵਾਗਤੀ ਸ਼ਬਦਾਂ ਨਾਲ ਸਮਾਗਮ ਦੀ ਸ਼ੁਰੂਆਤ ਹੋਈ । ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਸੰਵਾਦ ਦਾ ਆਗਾਜ਼ ਇਕਬਾਲ ਕੌਰ ਉਦਾਸੀ ਨੇ ਗ਼ਦਰੀ ਗੁਲਾਬ ਕੌਰ ਦੀ100ਵੀਂ ਬਰਸੀ ਨੂੰ ਸਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਜੀਵਨ ਤੇ ਚਾਨਣਾ ਪਾਈ। ਜੁਝਾਰੂ ਔਰਤਾਂ ਦੇ ਸੰਦਰਭ ਵਿਚ ਮੁੱਖ ਬੁਲਾਰੇ ਅਮਨ ਦਿਓਲ (ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੇ ਸਕੱਤਰ) ਅਤੇ ਚਰਨਜੀਤ ਕੌਰ (ਮੀਤ ਪ੍ਰਧਾਨ ਇਸਤਰੀ ਜਾਗ੍ਰਿਤੀ ਮੰਚ, ਪੰਜਾਬ)ਨੇ ਅਜੋਕੇ ਸਮਾਜ ਵਿਚ ਔਰਤ ਨੂੰ ਦਰਪੇਸ਼ ਚੁਣੋਤੀਆਂ, ਸੰਘਰਸ਼ ਅਤੇ ਲਿੰਗ ਅਸਮਾਨਤਾ ਉੱਤੇ ਸੰਵਾਦ ਰਚਾਇਆ।
ਇਸ ਤੋਂ ਬਾਅਦ ਅੰਜਨਾ ਮੈਨਨ ਅਤੇ ਮਨਦੀਪ ਕੌਰ ਭਦੌੜ ਵੱਲੋਂ ਸੰਪਾਦਿਤ ਸਭਾ ਦੀ ਪਹਿਲੀ ਸਾਂਝੀ ਪੁਸਤਕ “ਸੰਦਲੀ ਸਿਰਜਣਾ” ਦਾ ਲੋਕ ਅਰਪਣ ਕੀਤਾ ਗਿਆ।ਇਸ ਪੁਸਤਕ ਵਿਚ ਸਿਰਜਣਾ ਮੇਲਾ 1 ਅਤੇ 2 ਦੀਆਂ ਸਾਰੀਆਂ ਕਵਿੱਤਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਸਾਹਿਤਕਾਰ ਪ੍ਰਸ਼ੋਤਮ ਪੱਤੋ ਦੀ ਕਾਵਿ ਪੁਸਤਕ “ਦੱਸ ਕੀ ਆਖਾਂ ” ਦਾ ਲੋਕ ਅਰਪਣ ਉਪਰੰਤ ਸਨਮਾਨ ਕੀਤਾ ਗਿਆ। ਸਮਾਗਮ ਦੇ ਦੂਸਰੇ ਸੈਸ਼ਨ ਵਿੱਚ ਪੰਜ਼ਾਬ ਭਰ ਤੋਂ ਸੱਦੀਆਂ 31 ਕਵਿੱਤਰੀਆਂ ਵਿਚੋਂ ਨੀਰੂ ਜੱਸਲ, ਨਵਜੋਤ ਕੌਰ ਬਾਜਵਾ, ਦਵਿੰਦਰ ਕੌਰ ਮੋਗਾ , ਇੰਦਰਜੀਤ ਲੋਟੇ, ਅਮਰਜੋਤੀ ਮਾਂਗਟ, ਬਲਜੀਤ ਸ਼ਰਮਾ , ਪਰਵੀਨ ਕੌਰ , ਸੁਖਵਿੰਦਰ ਕੌਰ ਮਣਕੂ, ਪਰਵੀਨ ਕੁਮਾਰੀ , ਨੇਹਾ ਧਿੰਗੜਾ, ਅਮਨਦੀਪ ਡੱਗਰੂ, ਰਾਜਿੰਦਰ ਰਾਣੀ,ਰਵਿੰਦਰ ਕੌਰ ਧਾਲੀਵਾਲ, ਜਸਪ੍ਰੀਤ ਜੱਸਲ , ਮਨਪ੍ਰੀਤ ਜੱਸਲ, ਦ੍ਰਿਸ਼ਟੀ ਬਾਵਾ , ਹੁਸਨਪ੍ਰੀਤ ਕੌਰ , ਅਭਿਰੀਤ ਕੌਰ ਗਿੱਲ ,ਜਸਪ੍ਰੀਤ ਕੌਰ ਬੁੱਟਰ, ਜਸਵੀਰ ਬਾਵਾ , ਗੁਰਨੀਤ ਕੌਰ ਗਿੱਲ, ਸੁਖਮਨ ਸ਼ਰਮਾ , ਕਰਮਜੀਤ ਕੌਰ ਰਿੰਪੀ, ਨੇ ਹਾਜ਼ਰੀ ਭਰੀ। ਇਸ ਉਪਰੰਤ ਸਾਰੀਆਂ ਹਾਜ਼ਰ ਕਵਿਤਰੀਆਂ ਦਾ ਸਨਮਾਨ ਚਿੰਨ੍ਹ ਅਤੇ ਇੱਕ ਇੱਕ ਪੁਸਤਕ ਸਭਾ ਵੱਲੋਂ ਫ੍ਰੀ ਭੇਂਟ ਕੀਤੀ ਗਈ। ਇਸ ਸਮੇਂ ਪੱਤਰਕਾਰਾਂ ਅਸ਼ੋਕ ਭਾਰਤੀ ਅਤੇ ਤੇਜਿੰਦਰ ਚੰਡਿਹੋਕ ਜੀ ਦਾ ਸਹਿਯੋਗੀ ਪੱਤਰਕਾਰ ਵਜੋਂ ਵਿਸ਼ੇਸ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਸ਼ਸ਼ੀ ਬਾਲਾ,ਉਰਵਸ਼ੀ ਗੁਪਤਾ, ਸੁਖਪਾਲ ਕੌਰ ਬਾਠ ਅਤੇ ਜਸਪ੍ਰੀਤ ਬੱਬੂ, ਨਰਿੰਦਰ ਕੌਰ ਨੇ ਬਾਖੂਬ ਨਿਭਾਈ। ਇਸ ਮੌਕੇ ਸਭਾ ਰਜਿੰਦਰ ਕੌਰ , ਰਿੰਪੀ ਰਾਣੀ , ਰਾਜਿੰਦਰਾ ਕੁਮਾਰੀ, ਮਨਿੰਦਰ ਕੌਰ ਬੇਦੀ, ਗੁਰਬਿੰਦਰ ਕੌਰ ਗਿੱਲ, ਆਕ੍ਰਿਤੀ ਕੌਂਸ਼ਲ,ਅਮਨਦੀਪ ਕੌਰ ਜੋਗਾ, ਪਰਮਿੰਦਰ ਪੈਮ, ਕੁਲਵੀਰ ਕੌਰ ਜੋਤੀ, ਵੀਰਪਾਲ ਮੋਹਲ, ਅਮਰਪ੍ਰੀਤ ਕੌਰ ਦਿਹੜ, ਕਿਮਰਨ ਕੌਰ ਗਿੱਲ, ਸਿਮਰਪ੍ਰੀਤ ਕੌਰ, ਮਨਜੋਤ ਕੌਰ ਸੰਧੂ, ਰਾਜਿੰਦਰਾ ਕੁਮਾਰੀ, ਰਾਜਵਿੰਦਰ ਕੌਰ ਦੋਰਾਹਾ,ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਨੇ ਵੀ ਬਾਅਦ ਵਿੱਚ ਆਪਣਾ ਕਲਾਮ ਪੇਸ਼ ਕੀਤਾ। ਇਸ ਮੌਕੇ “ਨਵੀਆਂ ਕਲਮਾਂ ਨਵੀਂ ਉਡਾਣ” 2025 ਬਰਨਾਲਾ ਜ਼ਿਲ੍ਹੇ ਦਾ ਕੈਲੰਡਰ ਜਾਰੀ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਜਗਦੀਸ਼ ਕੌਰ ਜੀ ਨੇ ਆਪਣੇ ਨਵੀਆਂ ਪਿਰਤਾਂ ਪਾਉਂਦੇ ਸਿਰਜਣਾ ਮੇਲੇ ਦੀ ਪ੍ਰਸੰਸਾ ਕਰਦਿਆਂ ਵਧਾਈ ਦਿੱਤੀ ਕਿ ਇਹ ਪਹਿਲੀ ਸੰਸਥਾ ਹੈ ਜ਼ੋ ਮਹਿਲਾਵਾਂ ਵੱਲੋਂ ਚਲਾਈ ਜਾ ਰਹੀ ਹੈ ਅਤੇ ਬਹੁਤ ਹੀ ਵਧੀਆ ਯਾਦਗਾਰ ਸਮਾਗਮ ਕਰਵਾ ਰਹੀ ਹੈ ਤਾਂ ਕਿ ਨਵੀਆਂ ਕਲਮਾਂ ਨੂੰ ਮੌਕਾ ਅਤੇ ਹੌਸਲਾ ਅਫ਼ਜ਼ਾਈ ਮਿਲੇ। ਅੰਤ ਮਨਦੀਪ ਕੌਰ ਭਦੌੜ ਵੱਲੋਂ ਆਈਆਂ ਅਦਬੀ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੁਸਤਕ ਪ੍ਰਦਰਸ਼ਨੀ ਅਤੇ ਆਰਟ ਕਰਾਫਟ ਪ੍ਰਦਰਸ਼ਨੀ ਲਗਾਈ ਗਈ।ਇਸ ਮੌਕੇ ਬਹੁਤ ਸਾਰੇ ਅਦਬੀ ਸ਼ਖ਼ਸੀਅਤਾਂ ਅਤੇ ਪੱਤਰਕਾਰ ਟੀਮ ਨਿਰਮਲ ਸਿੰਘ ਪੰਡੋਰੀ, ਤਰਨਜੀਤ ਸਿੰਘ, ਹੈਪੀ ਸਿੰਘ ਦਾ ਵੀ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj