ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਕਲਾ ਨੂੰ ਸਮਰਪਿਤ ਕਪੂਰਥਲਾ ਜ਼ਿਲ੍ਹੇ ਦੀ ਸਿਰਮੌਰ ਸਾਹਿਤਕ ਸੰਸਥਾ ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਦੀ ਨਵੀਂ ਟੀਮ ਨੇ ਦਫ਼ਤਰ ਸਿਰਜਣਾ ਕੇਂਦਰ ਕਪੂਰਥਲਾ, ਵਿਰਸਾ ਵਿਹਾਰ ਵਿਖੇ ਕਾਰਜਕਾਰਨੀ ਟੀਮ ਦੀ ਚੋਣ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੇਂਦਰ ਦੇ ਮੁੜ ਦੋ ਸਾਲਾਂ ਵਾਸਤੇ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ ਕੰਵਰ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਦੇ ਨਾਲ ਡਾ. ਸੁਰਿੰਦਰਪਾਲ ਸਿੰਘ, ਮਲਕੀਤ ਸਿੰਘ ਮੀਤ, ਆਸ਼ੂ ਕੁਮਰਾ, ਅਵਤਾਰ ਸਿੰਘ ਭੰਡਾਲ, ਪ੍ਰਿੰ. ਕੇਵਲ ਸਿੰਘ ਰੱਤੜਾ, ਅਵਤਾਰ ਸਿੰਘ ਗਿੱਲ ਅਤੇ ਤੇਜਬੀਰ ਸਿੰਘ ਹਾਜ਼ਰ ਹੋਏ। ਹਾਜ਼ਰ ਮੈਂਬਰਾਂ ਨੇ ਸਾਂਝੇ ਫ਼ੈਸਲੇ ਮੁਤਾਬਿਕ ਕੇਂਦਰ ਦੀ ਨਵੀਂ ਕਾਰਜਕਾਰਨੀ ਟੀਮ ਦੀ ਚੋਣ ਕੀਤੀ। ਕੇਂਦਰ ਦੇ ਸਰਪ੍ਰਸਤਾਂ ਵਿੱਚ ਕੇਂਦਰ ਦੇ ਮੋਢੀ ਮਰਹੂਮ ਜਨਾਬ ਕੰਵਰ ਇਮਤਿਆਜ਼ ਦੇ ਪਰਿਵਾਰ ਵਿੱਚੋਂ ਉਨ੍ਹਾਂ ਦੀ ਪਤਨੀ ਫ਼ਰੀਦਾ ਬੇਗ਼ਮ, ਡਾ. ਆਸਾ ਸਿੰਘ ਘੁੰਮਣ, ਪ੍ਰੋ. ਕੁਲਵੰਤ ਸਿੰਘ ਔਜਲਾ, ਪ੍ਰਿੰ. ਪ੍ਰੋਮਿਲਾ ਅਰੋੜਾ, ਸੰਤ ਸਿੰਘ ਸੰਧੂ, ਚੰਨ ਮੋਮੀ, ਰਤਨ ਸਿੰਘ ਸੰਧੂ, ਡਾ.ਪਰਮਜੀਤ ਸਿੰਘ ਮਾਨਸਾ, ਡਾ. ਹਰਭਜਨ ਸਿੰਘ, ਡਾ. ਰਾਮ ਮੂਰਤੀ, ਸੁਰਜੀਤ ਸਾਜਨ, ਰੂਪ ਦਬੁਰਜੀ, ਰੌਸ਼ਨ ਖੈੜਾ, ਕੇਵਲ ਸਿੰਘ ਰੱਤੜਾ, ਅਵਤਾਰ ਸਿੰਘ ਭੰਡਾਲ, ਜੈਲਦਾਰ ਸਿੰਘ ਹਸਮੁੱਖ ਨੂੰ ਸ਼ਾਮਿਲ ਕੀਤਾ ਗਿਆ। ਸੀਨੀਅਰ ਮੀਤ ਪ੍ਰਧਾਨ ਵਜੋਂ ਨੌਜਵਾਨ ਸ਼ਾਇਰ ਆਸ਼ੂ ਕੁਮਰਾ ਦੀ ਚੋਣ ਕੀਤੀ ਗਈ। ਮੀਤ ਪ੍ਰਧਾਨ ਅਤੇ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਮਲਕੀਤ ਸਿੰਘ ਮੀਤ ਨੂੰ ਦਿੱਤੀ ਗਈ। ਸਕੱਤਰ ਦੀਆਂ ਸੇਵਾਵਾਂ ਲਈ ਮੁਨੱਜ਼ਾ ਇਰਸ਼ਾਦ ਦੇ ਨਾਮ ਦੀ ਚੋਣ ਕੀਤੀ ਗਈ। ਪ੍ਰੈਸ ਸਕੱਤਰ ਦੀ ਜ਼ਿੰਮੇਵਾਰੀ ਲਈ ਅਵਤਾਰ ਸਿੰਘ ਗਿੱਲ, ਜੱਸ ਧਿੰਜਣ ਅਤੇ ਰਜਨੀ ਵਾਲੀਆ ਨੂੰ ਚੁਣਿਆ ਗਿਆ। ਸੋਸ਼ਲ ਮੀਡੀਆ ਇੰਚਾਰਜ ਵਜੋਂ ਪ੍ਰੇਮ ਰੱਤੜਾ ਕੰਮ ਕਰਨਗੇ। ਕੇਂਦਰ ਦੇ ਸਾਂਝੇ ਕਾਵਿ-ਸੰਗ੍ਰਹਿ ਅਤੇ ਹੋਰ ਸਾਹਿਤਕ ਕੰਮਾਂ ਲਈ ਬਤੌਰ ਪਬਲੀਕੇਸ਼ਨ ਸੰਪਾਦਕ ਡਾ. ਸਰਦੂਲ ਸਿੰਘ ਔਜਲਾ ਅਤੇ ਡਾ. ਰਾਮ ਮੂਰਤੀ ਨੂੰ ਨਿਯੁਕਤ ਕੀਤਾ ਗਿਆ। ਕੇਂਦਰ ਦੀ ਕਾਰਜਕਾਰਨੀ ਕਮੇਟੀ ਵਿੱਚ ਡਾ. ਕਰਮਜੀਤ ਸਿੰਘ ਨਡਾਲਾ, ਡਾ. ਅਨੁਰਾਗ ਸ਼ਰਮਾ, ਜਨਕਪ੍ਰੀਤ ਸਿੰਘ ਬੇਗੋਵਾਲ,ਧਰਮਪਾਲ ਪੈਂਥਰ, ਮੰਗਲ ਸਿੰਘ ਭੰਡਾਲ, ਗੁਰਦੀਪ ਗਿੱਲ, ਲਾਲੀ ਕਰਤਾਰਪੁਰੀ, ਤੇਜਬੀਰ ਸਿੰਘ, ਮੁਖਤਿਆਰ ਸਿੰਘ ਸਹੋਤਾ, ਹਰਜਿੰਦਰ ਰਾਣਾ, ਅਵਤਾਰ ਸਿੰਘ ਅਸੀਮ, ਦੀਸ਼ ਦਬੁਰਜੀ, ਅਮਨ ਗਾਂਧੀ ਆਦਿ ਨੂੰ ਸ਼ਾਮਿਲ ਕੀਤਾ ਗਿਆ। ਵਿਦੇਸ਼ ਪ੍ਰਤੀਨਿੱਧਾਂ ਦੀ ਟੀਮ ਵਿੱਚ ਸ਼੍ਰੀ ਸੁੱਖੀ ਬਾਠ ਕੈਨੇਡਾ, ਡਾ. ਗੁਰਬਖ਼ਸ਼ ਸਿੰਘ ਭੰਡਾਲ ਅਮਰੀਕਾ, ਸ੍ਰ.ਮੋਤਾ ਸਿੰਘ ਸਰਾਏ ਇੰਗਲੈਂਡ,ਬਲਵਿੰਦਰ ਸਿੰਘ ਚਾਹਲ (ਯੂ.ਕੇ.), ਬਿੰਦਰ ਕੋਲੀਆਂਵਾਲ ਇਟਲੀ ,ਪ੍ਰੋ. ਹਰਜੀਤ ਸਿੰਘ ਅਸ਼ਕ ਇੰਗਲੈਂਡ, ਸ੍ਰ. ਸੁਰਿੰਦਰ ਸਿੰਘ ਸੁਨੰੜ ਅਮਰੀਕਾ ਅਤੇ ਹਰਵਿੰਦਰ ਸੈਣੀ ਨੂੰ ਸ਼ਾਮਿਲ ਕੀਤਾ ਗਿਆ। ਸੰਵਿਧਾਨ ਕਮੇਟੀ ਵਿੱਚ ਡਾ. ਹਰਪ੍ਰੀਤ ਸਿੰਘ ਹੁੰਦਲ, ਡਾ. ਸਰਦੂਲ ਸਿੰਘ ਔਜਲਾ, ਸੁਰਜੀਤ ਸਾਜਨ, ਡਾ. ਰਾਮ ਮੂਰਤੀ, ਚੰਨ ਮੋਮੀ, ਪ੍ਰਿੰ. ਕੇਵਲ ਸਿੰਘ ਰੱਤੜਾ, ਡਾ. ਸਰਵਣ ਸਿੰਘ ਪਰਦੇਸੀ, ਆਸ਼ੂ ਕੁਮਰਾ, ਮੌਜੂਦਾ ਪ੍ਰਧਾਨ ਕੰਵਰ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੂੰ ਚੁਣਿਆ ਗਿਆ। ਪ੍ਰਧਾਨ ਕੰਵਰ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਸਾਂਝੇ ਬਿਆਨ ਰਾਹੀਂ ਆਖਿਆ ਕਿ ਭਵਿੱਖ ਵਿੱਚ ਕੇਂਦਰ ਦੀ ਨਵਨਿਯੁਕਤ ਟੀਮ ਸਾਹਿਤ ਅਤੇ ਸੱਭਿਆਚਾਰ ਨਾਲ ਜੁੜੇ ਹੋਰ ਵੀ ਨਿਵੇਕਲੇ ਕਾਰਜ ਲਈ ਯਤਨਸ਼ੀਲ ਰਹੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj