ਸਿਰਜਣਾ ਕੇਂਦਰ ਵੱਲੋਂ ਰਤਨ ਟਾਹਲਵੀ ਰਚਿਤ ਪੁਸਤਕ ” ਭੁਲਿਓ ਨਾ ਕੁਰਬਾਨੀ” ਗੀਤ ਸੰਗ੍ਰਹਿ ਰਿਲੀਜ਼

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਇਲਾਕੇ ਦੇ ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾ ਸਿਰਜਣਾ ਕੇਂਦਰ (ਰਜਿ.) ਵਿਰਸਾ ਵਿਹਾਰ ਕਪੂਰਥਲਾ ਵੱਲੋਂ ਰਚਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ, ਅਰਧ ਪ੍ਰਵਾਸੀ ਭਾਰਤੀ ਪ੍ਰੋ. ਹਰਜੀਤ ਸਿੰਘ ਅਸ਼ਕ (ਯੂ ਕੇ), ਡਾ. ਅਵਤਾਰ ਸਿੰਘ ਭੰਡਾਲ, ਆਸ਼ੂ ਕੁਮਰਾ, ਮਲਕੀਤ ਸਿੰਘ ਮੀਤ, ਡਾ. ਸੁਰਿੰਦਰ ਪਾਲ ਸਿੰਘ ਅਤੇ ਗੁਰਦੀਪ ਗਿੱਲ, ਆਦਿ ਨੇ ਮਕ਼ਬੂਲ ਸ਼ਾਇਰ ਰਤਨ ਟਾਹਲਵੀ ਦਾ ਨਵ-ਪ੍ਰਕਾਸ਼ਿਤ ਧਾਰਮਿਕ ਗੀਤ-ਸੰਗ੍ਰਹਿ “ਭੁੱਲਿਓ ਨਾ ਕੁਰਬਾਨੀ” ਰਿਲੀਜ਼ ਕਰਨ ਦੀ ਰਸਮ ਨਿਭਾਈ । ਕੰਵਰ ਇਕਬਾਲ ਸਿੰਘ ਵੱਲੋਂ 13 ਪੁਸਤਕਾਂ ਦੇ ਲੇਖਕ ਰਤਨ ਟਾਹਲਵੀ ਦੀ ਸੰਖੇਪ ਵਿੱਚ ਭਾਵਪੂਰਤ ਜਾਣ ਪਛਾਣ ਕਰਵਾਈ। ਇਸ ਮੌਕੇ ਹਾਜ਼ਰ ਮਕ਼ਬੂਲ ਗੀਤਕਾਰ ਦਲਜੀਤ ਚੌਹਾਨ, ਪ੍ਰੋ. ਹਰਜੀਤ ਸਿੰਘ ਅਸ਼ਕ, ਡਾ. ਸੁਰਿੰਦਰ ਪਾਲ ਸਿੰਘ, ਡਾ.ਅਵਤਾਰ ਸਿੰਘ ਭੰਡਾਲ, ਆਸ਼ੂ ਕੁਮਰਾ, ਗੁਰਦੀਪ ਗਿੱਲ, ਮਲਕੀਤ ਸਿੰਘ ਮੀਤ, ਬਲਵੀਰ ਭੱਲੀ, ਪਰਮਜੀਤ ਸਾਂਵਲ, ਲਖਵਿੰਦਰ ਲੱਕੀ ਪੱਖੋਵਾਲ, ਅਤੇ ਰਜੇਸ਼ ਨਾਹਰ ਇਤਿਆਦ ਨੇ ਆਪੋ-ਆਪਣੀ ਸ਼ਾਇਰੀ ਦੀ ਸ਼ਹਿਬਰ ਲਾਈ । ਸ਼ਾਇਰ ਰਤਨ ਟਾਹਲਵੀ ਨੇ ਆਪਣੇਂ ਨਵ-ਪ੍ਰਕਾਸ਼ਿਤ ਗੀਤ ਸੰਗ੍ਰਹਿ ਵਿੱਚੋਂ ਦੋ ਰਚਨਾਵਾਂ ਨਾਲ ਹਾਜ਼ਰੀ ਲਵਾਉਣ ਉਪਰੰਤ ਸਿਰਜਣਾ ਕੇਂਦਰ ਦੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਹਮੇਸ਼ਾ ਰਿਣੀਂ ਰਹਾਂਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗੇ -ਸਰਦੂਲ ਸਿੰਘ ਥਿੰਦ
Next articleਚਣੌਤੀ ਗ੍ਰਸਤ ਬੱਚਿਆਂ ਨੂੰ ਪੜਾ ਰਹੇ ਸਪੈਸ਼ਲ ਐਜੂਕੇਟਰ ਅਧਿਆਪਕਾਂ ਨੇ ਕੀਤਾ ਪ੍ਰਦਰਸ਼ਨ