ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸਾਹਿਤ ਅਤੇ ਕਲਾ ਨੂੰ ਸਮਰਪਿਤ ਕਪੂਰਥਲਾ ਜ਼ਿਲ੍ਹੇ ਦੀ ਸਿਰਮੌਰ ਸਾਹਿਤਕ ਸਭਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਪਰਵਾਸੀ ਲੇਖਕ ਬਿੰਦਰ ਕੋਲੀਆਂ ਵਾਲ ਦੇ ਨਵੇਂ ਨਾਵਲ “ਸੁੰਨੇ ਰਹਿ ਗਏ ਆਲ੍ਹਣੇ” ਦਾ ਲੋਕ ਅਰਪਣ ਸਮਾਗਮ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਕਪੂਰਥਲਾ ਵਿਖੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿੱਚ ਕੀਤਾ ਗਿਆ। ਮੁੱਖ ਮਹਿਮਾਨ ਉੱਘੇ ਚਿੰਤਕ ਅਤੇ ਲੇਖਕ ਡਾ.ਪਰਮਜੀਤ ਸਿੰਘ ਮਾਨਸਾ ਰਹੇ ਅਤੇ ਸਮਾਗਮ ਦੀ ਪ੍ਰਧਾਨਗੀ ਕੇਂਦਰ ਦੇ ਪ੍ਰਧਾਨ ਤੇ ਕੌਮਾਂਤਰੀ ਸ਼ਾਇਰ ਵਜੋਂ ਸਥਾਪਿਤ ਕੰਵਰ ਇਕਬਾਲ ਸਿੰਘ, ਪ੍ਰਕਾਸ਼ ਕੌਰ ਸੰਧੂ ਡਾ. ਆਸਾ ਸਿੰਘ ਘੁੰਮਣ, ਰੌਸ਼ਨ ਖੈੜਾ ਅਤੇ ਚੰਨ ਮੋਮੀ ਨੇ ਸਾਂਝੇ ਤੌਰ ਤੇ ਕੀਤੀ । ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਕਾਰੋਬਾਰੀ ਈਟ ਐਂਡ ਫੂਡ ਹੋਟਲ ਦੇ ਐਮ ਡੀ ਸ.ਪਰਵਿੰਦਰ ਸਿੰਘ ਦੇ ਮੈਨੇਜਰ ਪ੍ਰਦੀਪ ਕੁਮਾਰ ਸ਼ਾਮਿਲ ਹੋਏ। ਪ੍ਰੋਗਰਾਮ ਦੇ ਸ਼ੁਰੂਆਤੀ ਦੌਰ ਵਿੱਚ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਹਾਜ਼ਰ ਕਵੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਆਸ਼ੂ ਕੁਮਰਾ ਵੱਲੋਂ ਨਿਭਾਉਂਦਿਆਂ ਹੋਇਆਂ ਸਭ ਤੋਂ ਪਹਿਲਾਂ ਹਾਜ਼ਰ ਕਵੀਆਂ ਦਾ ਕਵੀ-ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਨੌਜਵਾਨ ਸ਼ਾਇਰਾਂ ਮੁਖ਼ਤਾਰ ਸਹੋਤਾ,ਅਮਨ ਗਾਂਧੀ ਉਰਫ ਬਾਬਾ ਨਜ਼ਮੀ, ਬੀਬਾ ਆਮੀਨ ਗਿੱਲ, ਕੁਲਵੰਤ ਸਿੰਘ ਧੰਜੂ ਨੂੰ ਹਾਕ ਮਾਰੀ ਗਈ। ਉਪਰੰਤ ਸਮਰੱਥ ਸ਼ਾਇਰ ਦੀਸ਼ ਦਬੁਰਜੀ, ਉੱਘੇ ਗ਼ਜ਼ਲਗੋ ਜਨਕਪ੍ਰੀਤ ਬੇਗੋਵਾਲ, ਡਾ. ਸੁਰਿੰਦਰਪਾਲ ਸਿੰਘ, ਮੁਖਤਾਰ ਸਿੰਘ ਚੰਦੀ, ਗੁਰਦੀਪ ਗਿੱਲ, ਪ੍ਰਿੰ. ਕੇਵਲ ਸਿੰਘ ਰੱਤੜਾ, ਤੇਜਬੀਰ ਸਿੰਘ ਅਤੇ ਹਰਜਿੰਦਰ ਸਿੰਘ ਰਾਣਾ ਨੇ ਨਵੀਆਂ ਕਵਿਤਾਵਾਂ ਪੇਸ਼ ਕਰਕੇ ਰੰਗ ਬੰਨਿਆ। ਸਮਾਗਮ ਦੇ ਪ੍ਰਬੰਧਕ ਮਲਕੀਤ ਮੀਤ ਅਤੇ ਆਸ਼ੂ ਕੁਮਰਾ ਨੇ ਵੀ ਖੂਬਸੂਰਤ ਰਚਨਾਵਾਂ ਨਾਲ ਮਹੌਲ ਗਰਮਾਇਆ। ਉਸਤਾਦ ਗ਼ਜ਼ਲਗੋ ਜਨਾਬ ਸੁਰਜੀਤ ਸਾਜਨ ਨੇ ਆਪਣੇ ਚੋਣਵੇਂ ਸੇਅਰਾਂ ਨਾਲ ਵਾਹ-ਵਾਹ ਖੱਟੀ।ਸਮਾਗਮ ਦੇ ਦੂਜੇ ਦੌਰ ਵਿੱਚ ਨਾਵਲ “ਸੁੰਨੇ ਰਹਿ ਗਏ ਆਲ੍ਹਣੇ” ਉੱਤੇ ਮੁਖਤਾਰ ਸਿੰਘ ਚੰਦੀ, ਮੋਹਨ ਸਿੰਘ ਮੋਤੀ ਅਤੇ ਪ੍ਰਿੰਸੀਪਲ ਲਖਬੀਰ ਸਿੰਘ ਨੇ ਨਾਵਲ ਵਿੱਚਲੀ ਪਿਠਭੂਮੀ ਅਤੇ ਪ੍ਰਵਾਸ ਦੇ ਗਹਿਰੇ ਪ੍ਰਭਾਵਾਂ ਦੀ ਚਰਚਾ ਕੀਤੀ। ਅੰਤ ਵਿੱਚ ਲੇਖਕ ਬਿੰਦਰ ਕੋਲੀਆਂ ਵਾਲ ਨੇ ਨਾਵਲ ਦੇ ਵਿਸ਼ੇ ਦੀ ਚੋਣ ਬਾਬਤ ਦੱਸਿਆ ਕਿ ਇਸਦੀ ਕਹਾਣੀ ਸੱਚੀ ਜੀਵਨ ਗਾਥਾ ਤੇ ਅਧਾਰਿਤ ਹੈ। ਜ਼ਿਕਰਯੋਗ ਹੈ ਕਿ ਬਿੰਦਰ ਕੋਲੀਆਂ ਵਾਲ ਪਹਿਲਾਂ ਵੀ ਤਕਰੀਬਨ ਵੱਖ-ਵੱਖ ਵਿਸ਼ਿਆਂ ਉੱਤੇ ਦਰਜਨ ਦੇ ਕਰੀਬ ਪੁਸਤਕਾਂ ਲਿਖ ਚੁੱਕੇ ਹਨ ਜਿਨ੍ਹਾਂ ਵਿੱਚ “ਅਣਪਛਾਤੇ ਰਾਹਾਂ ਦੇ ਪਾਂਧੀ”, “ਲਾਲ ਪਾਣੀ ਛੱਪੜਾਂ ਦੇ”, “ਅਧੂਰਾ ਸਫ਼ਰ”, “ਉਸ ਰਾਤ ਕੀ ਹੋਇਆ”, “ਤਾਲਾਬੰਦੀ ਦੀ ਦਾਸਤਾਨ” ਆਦਿ ਕਿਤਾਬਾਂ ਜ਼ਿਕਰਯੋਗ ਹਨ। ਇਸਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਕਵਿਤਾ ਅਤੇ ਕਹਾਣੀ ਦੀਆਂ ਕਿਤਾਬਾਂ ਪਾਈਆਂ ਹਨ। ਪ੍ਰਿੰਸੀਪਲ ਕੇਵਲ ਸਿੰਘ ਰੱਤੜਾ ਅਤੇ ਸਹਾਇਕ ਮੀਡੀਆ ਇੰਚਾਰਜ ਰਜਨੀ ਵਾਲੀਆ ਨੇ ਦਿੱਤੀ ਕਿ ਸਮਾਗਮ ਦੇ ਅੰਤ ਵਿੱਚ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਨਾਵਲ “ਸੁੰਨੇ ਰਹਿ ਗਏ ਆਲ੍ਹਣੇ” ਰਿਲੀਜ਼ ਕੀਤਾ ਗਿਆ। ਕੇਂਦਰ ਵੱਲੋਂ ਬਿੰਦਰ ਕੋਲੀਆਂ ਵਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਬਲਵਿੰਦਰ ਕੌਰ ਨੂੰ ਸਨਮਾਨ ਚਿੰਨ ਅਤੇ ਦੁਸ਼ਾਲੇ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਡਾ. ਹਰਭਜਨ ਸਿੰਘ , ਪ੍ਰਿੰਸੀਪਲ ਲਖਵੀਰ ਸਿੰਘ,ਪ੍ਰਿੰ.ਸਤਨਾਮ ਕੌਰ, ਮਨਜਿੰਦਰ ਕਮਲ , ਸ਼ਿਵਦਰਸ਼ਨ ਕੰਬੋਜ ਆਦਿ ਹੋਰ ਲੇਖਕਾਂ ਅਤੇ ਮਹਿਮਾਨਾਂ ਨੇ ਹਾਜ਼ਰੀ ਭਰੀ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



