ਕਪੂਰਥਲਾ, (ਸਮਾਜ ਵੀਕਲੀ) (ਕੌੜਾ )– ਰੇਲ ਕੋਚ ਫੈਕਟਰੀ , ਕਪੂਰਥਲਾ ਦੇ ਗੋਲਫ ਕੋਰਸ ਵਿੱਚ 69ਵੀਂ ਆਲ ਇੰਡੀਆ ਰੇਲਵੇ ਗੋਲਫ ਚੈਂਪੀਅਨਸ਼ਿਪ ਦਾ ਆਯੋਜਨ 07 ਜਨਵਰੀ 2026 ਤੋਂ 08 ਜਨਵਰੀ 2026 ਤੱਕ ਕੀਤਾ ਜਾ ਰਿਹਾ ਹੈ। ਇਸ ਪ੍ਰਤਿਸ਼ਠਿਤ ਮੁਕਾਬਲੇ ਵਿੱਚ ਭਾਰਤੀ ਰੇਲਵੇ ਦੀਆਂ 21 ਟੀਮਾਂ ਦੇ 68 ਗੋਲਫ ਖਿਡਾਰੀ ਭਾਗ ਲੈ ਰਹੇ ਹਨ। ਚੈਂਪੀਅਨਸ਼ਿਪ ਦਾ ਆਰੰਭ 7 ਜਨਵਰੀ 2026 ਨੂੰ ਕੀਤਾ ਜਾਵੇਗਾ, ਜਿਸ ਦਾ ਉਦਘਾਟਨ ਸ਼੍ਰੀ ਦਰਸ਼ਨ ਸਿੰਘ ਕਰਨਗੇ, ਜੋ ਕਿ ਆਰ.ਸੀ.ਐਫ. ਤੋਂ ਸੇਵਾਨਿਵ੍ਰਿਤ ਕਰਮਚਾਰੀ ਹਨ ਅਤੇ ਭਾਰਤੀ ਰੇਲਵੇ ਦੇ ਸੱਤ ਵਾਰ ਸਰਵੋਤਮ ਗੋਲਫ ਖਿਡਾਰੀ ਰਹਿ ਚੁੱਕੇ ਹਨ। ਉਨ੍ਹਾਂ ਦੀ ਹਾਜ਼ਰੀ ਖਿਡਾਰੀਆਂ ਲਈ ਪ੍ਰੇਰਣਾ ਸਰੋਤ ਸਾਬਤ ਹੋਵੇਗੀ। ਪ੍ਰਤੀਯੋਗਿਤਾ ਦੇ ਸਮਾਪਨ ਤੇ ਇਨਾਮ ਵੰਡ ਸਮਾਰੋਹ 08 ਜਨਵਰੀ 2026 ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ‘ਤੇ ਸ਼੍ਰੀ ਅਮਰ ਸਿੰਘ, ਰਿਟਾਇਰਡ ਪ੍ਰਧਾਨ ਮੁੱਖ ਇੰਜੀਨੀਅਰ, ਜੇਤੂ ਟੀਮ ਨੂੰ ਪ੍ਰਤਿਸ਼ਠਿਤ ਟੀ. ਐਸ. ਰਸਲ ਕੱਪ ਪ੍ਰਦਾਨ ਕਰਨਗੇ। ਇਸ ਤੋਂ ਇਲਾਵਾ ਚੈਂਪੀਅਨਸ਼ਿਪ ਦੀਆਂ ਹੋਰ ਪ੍ਰਤੀਯੋਗਿਤਾਵਾਂ ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਆਰ.ਸੀ.ਐਫ. ਖੇਡ ਸੰਘ ਵੱਲੋਂ ਸ਼੍ਰੀ ਕੇ. ਐਸ. ਅਸਲਾ, ਪ੍ਰਧਾਨ ਆਰ.ਸੀ.ਐਫ. ਖੇਡ ਸੰਘ ਦੀ ਅਗਵਾਈ ਹੇਠ ਖਿਡਾਰੀਆਂ ਦੀ ਰਹਾਇਸ਼, ਗੋਲਫ ਕੋਰਸ ‘ਤੇ ਪ੍ਰੈਕਟਿਸ ਰਾਊਂਡ, ਮੈਡੀਕਲ ਸੁਵਿਧਾਵਾਂ, ਸੁਰੱਖਿਆ, ਆਵਾਜਾਈ ਅਤੇ ਹੋਰ ਸਾਰੀਆਂ ਲੋੜੀਂਦੀਆਂ ਵਿਵਸਥਾਵਾਂ ਯਕੀਨੀ ਬਣਾਉਂਦਿਆਂ ਚੈਂਪੀਅਨਸ਼ਿਪ ਦੇ ਸਫਲ ਅਤੇ ਯਾਦਗਾਰ ਆਯੋਜਨ ਲਈ ਵਿਸਤ੍ਰਿਤ ਅਤੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਰੇਲ ਕੋਚ ਫੈਕਟਰੀ ਦੀ ਗੋਲਫ ਟੀਮ ਵਿੱਚ ਯੁਵਰਾਜ ਸਿੰਘ, ਜਗਮੋਹਨ ਸਿੰਘ, ਰਣਵੀਰ ਸਿੰਘ ਅਤੇ ਦੀਪਕ ਸ਼ਰਮਾ ਸ਼ਾਮਲ ਹਨ, ਜਿਨ੍ਹਾਂ ਨੇ ਪਿਛਲੇ ਸਾਲ ਬਨਾਰਸ ਵਿੱਚ ਆਯੋਜਿਤ 68ਵੀਂ ਅਖਿਲ ਭਾਰਤੀ ਰੇਲਵੇ ਗੋਲਫ ਚੈਂਪੀਅਨਸ਼ਿਪ ਵਿੱਚ ਜੇਤੂ ਖਿਤਾਬ ਆਰ ਸੀ ਐੱਫ ਦੇ ਨਾਮ ਕੀਤਾ ਸੀ। ਇਹ ਚੈਂਪੀਅਨਸ਼ਿਪ ਨਾ ਕੇਵਲ ਖੇਡ ਭਾਵਨਾ ਨੂੰ ਉਤਸ਼ਾਹਿਤ ਕਰੇਗੀ, ਸਗੋਂ ਭਾਰਤੀ ਰੇਲਵੇ ਦੇ ਖਿਡਾਰੀਆਂ ਵਿਚਕਾਰ ਆਪਸੀ ਸਹਿਯੋਗ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਵੀ ਮਜ਼ਬੂਤ ਕਰੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



