ਸਿਰਜਣਾ ਕੇਂਦਰ ਵੱਲੋਂ ਬਹੁਪੱਖੀ ਲੇਖਕ ਫ਼ਕੀਰ ਚੰਦ ਤੁੱਲੀ ਦਾ 1 ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਭਲਕੇ

ਕਪੂਰਥਲਾ, (ਸਮਾਜ ਵੀਕਲੀ)  ( ਕੌੜਾ )– ਇਲਾਕੇ ਦੇ ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਲੋਕ ਮੰਚ ਪੰਜਾਬ (ਰਜਿ.) ਦੇ ਸਹਿਯੋਗ ਨਾਲ ਬਹੂਪੱਖੀ ਲੇਖਕ ਫ਼ਕੀਰ ਚੰਦ ਤੁਲੀ (ਜਲੰਧਰੀ) ਦਾ ਅੱਧੀ ਸਦੀ ਤੋਂ ਵੀ ਵਧੇਰੇ ਸਮੇਂ ਦੀ ਸਾਹਿਤਕ/ਰਚਨਾਤਮਕ ਘਾਲਣਾ ਸਦਕਾ 1 ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾ ਰਿਹਾ ਹੈ।
ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿਖੇ ਮਿਤੀ 14 ਦਸੰਬਰ ਦਿਨ ਸ਼ਨੀਵਾਰ ਨੂੰ ਸ਼ਾਮ 3 ਵਜੇ ਕਰਵਾਏ ਜਾ ਰਹੇ ਇਸ ਸਨਮਾਨ-ਸਮਾਗਮ ਵਿੱਚ ਲੋਕ ਮੰਚ ਪੰਜਾਬ (ਰਜਿ.) ਦੇ ਪ੍ਰਧਾਨ ਸ੍ਰ. ਸੁਰਿੰਦਰ ਸਿੰਘ ਸੁੰਨੜ (ਅਮਰੀਕਾ) ਮੁੱਖ ਮਹਿਮਾਨ ਵਜੋਂ, ਉੱਘੇ ਸਮਾਜ ਸੇਵਕ ਪਰਵਿੰਦਰ ਸਿੰਘ ਢੋਟ ਆਰਕੀਟੈਕਟ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦ ਕਿ ਪ੍ਰਧਾਨਗੀ ਮੰਡਲ ਵਿੱਚ ਫ਼ਕੀਰ ਚੰਦ ਤੁੱਲੀ (ਜਲੰਧਰੀ) ਅਤੇ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਸੁਸ਼ੋਭਿਤ ਹੋਣਗੇ। ਉੱਘੇ ਵਿਦਵਾਨ ਡਾ. ਰਾਮ ਮੂਰਤੀ ਜੀ ਫ਼ਕੀਰ ਚੰਦ ਤੁਲੀ (ਜਲੰਧਰੀ) ਦੇ ਸਾਹਿਤਿਕ ਅਤੇ ਰਚਨਾਤਮਕ ਸਫ਼ਰ ਬਾਰੇ ਜਾਣਕਾਰੀ ਦੇਣਗੇ।
ਕੇਂਦਰ ਦੇ ਅਹੁਦੇਦਾਰਾਂ ਵਿੱਚ ਸ਼ਾਮਿਲ ਸ਼ਹਿਬਾਜ਼ ਖ਼ਾਨ, ਆਸ਼ੂ ਕੁਮਰਾ ਅਤੇ ਮਲਕੀਤ ਮੀਤ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਕੇਂਦਰ ਦੇ ਸਰਪ੍ਰਸਤ ਪ੍ਰੋ. ਹਰਜੀਤ ਸਿੰਘ ਅਸ਼ਕ (ਇੰਗਲੈਂਡ) ਪ੍ਰੋ. ਕੁਲਵੰਤ ਸਿੰਘ ਔਜਲਾ, ਡਾ. ਪਰਮਜੀਤ ਸਿੰਘ ਮਾਨਸਾ ਅਤੇ ਡਾ.ਆਸਾ ਸਿੰਘ ਘੁੰਮਣ ਸਵਾਗਤੀ ਕਮੇਟੀ ਵਿੱਚ ਸ਼ਾਮਿਲ ਹੋਣਗੇ। ਜਦ ਕਿ ਗੁਰਦੀਪ ਗਿੱਲ, ਡਾ. ਅਵਤਾਰ ਸਿੰਘ ਭੰਡਾਲ, ਆਸ਼ੂ ਕੁਮਰਾ, ਅਵਤਾਰ ਸਿੰਘ ਗਿੱਲ ਅਤੇ ਮਲਕੀਤ ਸਿੰਘ ਮੀਤ ਇਸ ਸਮਾਗਮ ਦੇ ਸੰਯੋਜਕ ਵਜੋਂ ਸੇਵਾਵਾਂ ਦੇ ਰਹੇ ਹਨ। ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਵੱਲੋਂ ਇਲਾਕੇ ਦੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਸਮੇਂ ਸਿਰ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੀ ਸੇਵਾਵਾਂ ਨਿਭਾਉਣਗੇ ਮੈਨੇਜਰ ਗੁਰਬਖਸ਼ ਸਿੰਘ , ਮੋਹਨ ਸਿੰਘ ਬਾਜਵਾ ਰਿਲੀਵ ਹੋ ਕੇ ਵਾਪਸ ਪਰਤੇ ਗੁ. ਸੰਗ ਢੇਸੀਆਂ
Next articleਪਿੰਡ ਸਮਰਾੜੀ ਵਿੱਚ ਗੁੱਜਰਾਂ ਦੇ ਡੇਰੇ ਨੂੰ ਲੱਗੀ ਅੱਗ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ