HOME ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਵੱਲੋਂ ਬੱਚਿਆਂ ਦੀ ਇੱਕ ਰੋਜ਼ਾ...

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਵੱਲੋਂ ਬੱਚਿਆਂ ਦੀ ਇੱਕ ਰੋਜ਼ਾ ਵਰਕਸ਼ਾਪ ਲਾਈ

6

ਬਰਨਾਲਾ    (ਸਮਾਜ ਵੀਕਲੀ)   (ਚੰਡਿਹੋਕ) ਬੀਤੇ ਦਿਨੀਂ ਜੀਵੇ ਪੰਜਾਬ, ਜੀਵੇ ਪੰਜਾਬੀ ਬੋਲੀ ਦੇ ਮਾਟੋ ਤਹਿਤ ਕੰਮ ਕਰ ਰਹੀ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿਸਟਰਡ ਬਰਨਾਲਾ  ਲਗਾਤਾਰ ਤਿੰਨ ਸਾਲਾਂ ਤੋਂ ਪੰਜਾਬੀ ਪਨੀਰੀ ਨੂੰ, ਪੰਜਾਬੀ ਮਾਂ ਬੋਲੀ ਲਈ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਰਹੀ ਹੈ।ਸਭਾ ਦੇ ਪ੍ਰਧਾਨ ਅੰਜਨਾ ਮੈਨਨ ਨੇ ਦੱਸਿਆ ਕਿ ਇਸ ਵਾਰ ਵੀ ਨਵੀਂ ਪੁੰਗਰਦੀ ਪੰਜਾਬੀ ਪਨੀਰੀ ਦੀ ਇੱਕ ਰੋਜ਼ਾ ਸਾਹਿਤਕ ਅਤੇ ਕਲਾਤਮਿਕ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਸਕੂਲਾਂ ਦੇ ਗਾਈਡ ਅਧਿਆਪਕਾਂ ਦੇ ਸਹਿਯੋਗ ਨਾਲ ਚਾਰ ਸਕੂਲਾਂ ਦੇ ਚੁਣਵੇ 40 ਬੱਚਿਆਂ ਨੂੰ ਸੱਦਾ ਦਿੱਤਾ ਗਿਆ ।ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬਰਨਾਲਾ ,ਸਰਕਾਰੀ ਸੀਨੀਅਰ ਸੈਕਡਰੀ ਸਕੂਲ ਸੰਧੂ ਪੱਤੀ ,ਸਰਕਾਰੀ ਹਾਈ ਸਕੂਲ ਜੁਮਲਾ ਮਾਲਕਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਬਰਨਾਲਾ ਦੇ ਬੱਚਿਆਂ ਨੇ ਭਾਗ ਲਿਆ ਇਸ ਵਿੱਚ ਸੁੰਦਰ ਲਿਖਾਈ, ਪੇਂਟਿੰਗ, ਕਵਿਤਾ ਅਤੇ ਕਹਾਣੀ ਸਿਰਜਣਾਤਮਕਤਾ ਬਾਰੇ ਗੱਲਬਾਤ ਕੀਤੀ ਗਈ ਬੱਚਿਆਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ ਅਤੇ ਲਿਖਣ ਦੇ ਤਜਰਬਿਆਂ ਨੂੰ ਸਾਂਝਾ ਕੀਤਾ। ਬੱਚਿਆਂ ਨੇ ਪੇਂਟਿੰਗਸ ਬਣਾਈਆਂ , ਸੁੰਦਰ ਲਿਖਾਈ ਦਾ ਯਤਨ ਕੀਤਾ  ਗਿਆ।ਸੁੰਦਰ ਲਿਖਾਈ ਵਾਲੇ ਬੱਚਿਆਂ ਨੂੰ ਸੁੰਦਰ ਲਿਖਾਈ ਦੇ ਗੁਰ ਸਮਝਾਏ ਗਏ ਅੱਖਰਾਂ ਦੀ ਬਣਤਰ ਅਤੇ ਧਿਆਨ ਰੱਖਣ ਯੋਗ ਗੱਲਾਂ ਦੱਸੀਆਂ ਗਈਆਂ ਇਸ ਵਰਕਸ਼ਾਪ ਵਿੱਚ ਅੰਜਨਾ ਮੈਨਨ, ਜਸਪ੍ਰੀਤ ਕੌਰ ਬੱਬੂ, ਬਲਵੀਰ ਕੌਰ, ਜਸਵੀਰ ਕੌਰ ਬਰਨਾਲਾ ਅਤੇ ਮਨਦੀਪ ਕੌਰ ਜੀ ਨੇ ਭਾਗ ਲਿਆ। ਬੱਚਿਆਂ ਨੇ ਬਹੁਤ ਹੀ ਰੁਚੀ ਦੇ ਨਾਲ ਸੁਣਿਆ ਅਤੇ ਆਨੰਦ ਲਿਆ ਅਖੀਰ ਸਭ ਬੱਚਿਆਂ ਨੂੰ ਹੌਸਲਾ ਅਫਜਾਈ ਲਈ ਸਭਾ ਵੱਲੋਂ ਸਰਟੀਫਿਕੇਟ ਦਿੱਤੇ ਗਏ  ਅਤੇ ਠੰਡਾ ਮਿੱਠਾ ਜਲ ਜੀਰਾ ਵੀ ਪਿਆਇਆ ਗਿਆ। ਪੇਸ਼ ਹਨ ਵਰਕਸ਼ਾਪ ਦੀਆਂ ਕੁਝ ਯਾਦਗਾਰ ਤਸਵੀਰਾਂ…

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article‘ਪੰਜਾਬ ਪੁਲਿਸ ਦੀ ਵੱਡੀ ਕਾਰਵਾਈ: ਜੋਤੀ ਮਲਹੋਤਰਾ ਤੋਂ ਬਾਅਦ ਇੱਕ ਹੋਰ ਯੂਟਿਊਬਰ ਗ੍ਰਿਫ਼ਤਾਰ, ਜੋ ਪਾਕਿਸਤਾਨ ਲਈ ਜਾਸੂਸੀ ਕਰਦੀ ਸੀ
Next articleਰਿਜ਼ਰਵ ਆਗੂਆਂ ਸਮਾਜ ਨੂੰ ਧੋਖਾ ਦਿੱਤਾ