ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਵਰਕਸ਼ਾਪ ਲਗਾਈ…

ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਪਿਛਲੇ ਦਿਨੀਂ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਬਰਨਾਲਾ ਵੱਲੋਂ ਅੰਜਨਾ ਮੈਨਨ ਦੀ ਅਗਵਾਈ ਵਿੱਚ ਬਰਨਾਲਾ ਦੇ ਵੱਖ ਵੱਖ ਸਕੂਲਾਂ ਵਿਚ ਜਾ ਕੇ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਸਾਹਿਤ ਨਾਲ ਜੁੜਨ ਸੰਬੰਧੀ ਵਰਕਸ਼ਾਪ ਲਗਾਈ ਗਈ।ਸਭਾ ਦੇ ਮੀਡੀਆ ਇੰਚਾਰਜ ਰੁਪਿੰਦਰ ਕੌਰ ਸਹਿਣਾ ਨੇ ਪ੍ਰੈਸ ਨੂੰ ਦਸਿਆ ਕਿ ਇਸ ਵਰਕਸ਼ਾਪ  ਵਿਚ ਸਰਕਾਰੀ ਹਾਈ ਸਕੂਲ ਕੈਰੇ, ਸਰਕਾਰੀ ਹਾਈ ਸਕੂਲ ਨੰਗਲ ,ਸਰਕਾਰੀ ਹਾਈ ਸਕੂਲ਼ ਨਾਈਵਾਲਾ ਅਤੇ ਸਰਕਾਰੀ ਹਾਈ ਸਕੂਲ ਜੁਮਲਾ ਮਾਲਕਨ ਆਦਿ ਸ਼ਾਮਲ ਹਨ। ਇਸ ਮੌਕੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਅਤੇ ਕਹਾਣੀ, ਕਵਿਤਾ ਲਿਖਣ ਅਤੇ ਚੰਗੀਆਂ ਆਦਤਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਇਸ ਸਮੇਂ ਸਭਾ ਦੇ ਪ੍ਰਧਾਨ ਅੰਜਨਾ ਮੈਨਨ ਨਾਲ ਮੈਂਬਰ ਸੁਖਪਾਲ ਕੌਰ ਬਾਠ, ਜਸਵੀਰ ਕੌਰ ਬਰਨਾਲਾ, ਸਲਮਾ , ਜੋਤੀ ਮਹਿਰਾ ਸਨ। ਸਕੂਲਾਂ ਦੇ ਮੁਖੀ ਸ੍ਰੀ ਹਰੀਸ਼ ਕੁਮਾਰ,ਸ੍ਰੀ ਰਜੇਸ਼ ਕੁਮਾਰ, ਸ੍ਰੀਮਤੀ ਸੋਨੀਆ, ਸ੍ਰੀਮਤੀ ਮਨਦੀਪ ਕੌਰ ਜੀ ਨੇ ਅੰਜਨਾ ਮੈਨਨ ਦੇ ਉਪਰਾਲੇ ਨੂੰ ਸਮੇਂ ਦੀ ਲੋੜ ਦੱਸਦਿਆਂ ਹੋਇਆਂ ਕਿਹਾ ਕਿ ਬੱਚੇ ਮਾਂ ਬੋਲੀ ਪੰਜਾਬੀ ਅਤੇ ਸਾਹਿਤ ਨਾਲੋਂ ਟੁੱਟਦੇ ਜਾ ਰਹੇ ਹਨ ਇਸ ਲਈ ਸਭਾ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਸਰਕਾਰੀ ਹਾਈ ਸਕੂਲ ਕੈਰੇ ਦਾ ਸਕੂਲ ਮੈਗਜ਼ੀਨ “ਨਿੱਕੇ ਨਿੱਕੇ ਤਾਰੇ” ਵੀ ਲੋਕ ਅਰਪਣ ਕੀਤਾ ਗਿਆ।ਚਾਰੇ ਸਕੂਲਾਂ ਨੇ ਅੰਜਨਾ ਮੈਨਨ ਅਤੇ ਸਭਾ ਮੈਂਬਰਾਂ ਨੂੰ ਸਨਮਾਨ  ਭੇਂਟ ਕੀਤਾ ਅਤੇ ਸਭਾ ਲਈ ਸਹਾਇਤਾ ਫੰਡ ਵੀ ਦਿੱਤਾ ਗਿਆ। ਇਸ ਮੌਕੇ ਸਾਰੇ ਸਕੂਲਾਂ ਦੇ ਹੋਣਹਾਰ ਬੱਚਿਆਂ ਨੂੰ ਸਭਾ ਵੱਲੋਂ ਸਰਟੀਫਿਕੇਟ ਭੇਂਟ ਕੀਤੇ ਗਏ। ਇਨ੍ਹਾਂ ਸਾਹਿਤਕ ਵਰਕਸ਼ਾਪਾਂ ਵਿੱਚ ਰਨਦੀਪ ਕੌਰ, ਹਰਦੀਪ ਕੌਰ,   ਬੇਅੰਤ ਕੌਰ, ਰਜਨੀ ਜੈਨ ਹਰੀਸ਼ ਕੁਮਾਰ­ਮਧੂ ਬਾਲਾ, ਰੋਜ਼ੀ ਸਿੰਗਲਾ,ਰਿੰਪਲ ਰਾਣੀ, ਲਵਲੀ ਸਿੰਗਲਾ , ਗੌਰੀ ਗਰਗ, ਕੁਲਜੀਤ ਸਿੰਘ, ਪੁਨੀਤ ਕੁਮਾਰ, ਰਾਜੇਸ਼ ਕੁਮਾਰ, ਸੁਖਦਰਸ਼ਨ ਕੁਮਾਰ, ਹੇਮੰਤ ਕੁਮਾਰ, ਦਲਵੀਰ ਸਿੰਘ, ਰਜਨੀ ਗੋਇਲ, ਕੰਵਲਦੀਪ ਕੌਰ, ਰੁਪਿੰਦਰ ਕੌਰ, ਗੁਰਪ੍ਰੀਤ ਕੌਰ ਆਦਿ ਅਧਿਆਪਕ ਸਹਿਬਾਨ ਹਾਜ਼ਰ ਸਨ। ਬੱਚਿਆਂ ਵੱਲੋਂ ਸੁੰਦਰ ਲਿਖਾਈ ਅਤੇ ਪੇਂਟਿੰਗ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਇਹ ਧਿਆਨ ਹਿਤ ਹੈ ਕਿ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਵੱਲੋਂ ਬੱਚਿਆਂ ਨੂੰ ਸਕੂਲਾਂ ਵਿਚ ਜਾ ਸਾਹਿਤ ਅਤੇ ਮਾਂ ਬੋਲੀ ਪੰਜਾਬੀ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਮਾਣਨਯੋਗ ਸ੍ਰੀ ਸੁੱਖੀ ਬਾਠ ਜੀ ਦੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਬਰਨਾਲਾ ਜ਼ਿਲ੍ਹੇ ਦੀਆਂ ਤਿੰਨ ਪੁਸਤਕਾਂ ਵੀ ਸੰਪਾਦਿਤ ਕੀਤੀਆਂ ਹਨ। ਅਤੇ ਅੱਗੋਂ ਵੀ ਇਹ ਯਤਨ ਜਾਰੀ ਰਹਿਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੁੱਤ ਬਣਿਆ ਕਪੁੱਤ
Next articleਬਸਪਾ ਦੇ ਸੀਨੀਅਰ ਮਿਸ਼ਨਰੀ ਹਰਜਿੰਦਰ ਕੁਮਾਰ ਖੋਥੜਾ ਨੂੰ ਬਸਪਾ ਵੱਲੋਂ ਕੀਤਾਂ ਗਿਆ ਸਨਮਾਨਿਤ