HOME ਸੀ ਪੀ ਆਈ (ਐਮ) ਤਹਿਸੀਲ ਜਗਰਾਉ ਦਾ 23 ਵਾਂ ਡੈਲੀਗੇਟ ਇਜਲਾਸ ਹੋਇਆ

ਸੀ ਪੀ ਆਈ (ਐਮ) ਤਹਿਸੀਲ ਜਗਰਾਉ ਦਾ 23 ਵਾਂ ਡੈਲੀਗੇਟ ਇਜਲਾਸ ਹੋਇਆ

12
ਰਾਏਕੋਟ,   (ਸਮਾਜ ਵੀਕਲੀ)  ਗੁਰਭਿੰਦਰ ਗੁਰੀ :- ਸੀ ਪੀ ਆਈ (ਐਮ) ਤਹਿਸੀਲ ਜਗਰਾਉ ਦਾ 23 ਵਾਂ ਡੈਲੀਗੇਟ ਇਜਲਾਸ ਪਿੰਡ ਗੋਰਸੀਆ ਕਾਂਦਰ ਬਖਸ ਵਿਖੇ ਹੋਇਆ।ਇਸ ਡੈਲੀਗੇਟ ਇਜਲਾਸ ਦੀ ਪ੍ਰਧਾਨਗੀ ਕਾਮਰੇਡ ਗੁਰਮੇਲ ਸਿੰਘ ਬਲੀਪੁਰ, ਹਰਦੀਪ ਕੌਸ਼ਲ ਮੱਲ੍ਹਾ, ਕਾਮਰੇਡ ਚਿਮਨ ਸਿੰਘ ਬਾਘੀਆ ਕਲਾਂ ਨੇ ਕੀਤੀ।ਇਸ ਮੌਕੇ ਜਿਲ੍ਹਾ ਸਕੱਤਰ ਕਾਮਰੇਡ ਬਲਜੀਤ ਸਿੰਘ ਸਾਹੀ ਨੇ ਉਦਘਾਟਨ ਕੀਤਾ।ਇਸ ਮੌਕੇ ਪਿਛਲੇ ਤਿੰਨ ਸਾਲਾ ਦੌਰਾਨ ਸਾਨੂੰ ਸਦੀਵੀ ਵਿਛੋੜਾ ਦੇਣ ਵਾਲੇ ਕਾਮਰੇਡ ਸੀਤਾ ਰਾਮ ਯੇਚੁਰੀ ਜਨਰਲ ਸਕੱਤਰ ਸੀ ਪੀ ਆਈ (ਐਮ),ਕਾਮਰੇਡ ਬੁੱਧਦੇਬ ਭੱਟਾਚਾਰਿਆ ਸਾਬਕਾ ਮੁੱਖ ਮੰਤਰੀ ਪੱਛਮੀ ਬੰਗਾਲ,ਪੋਲਿਟਵਿਓਰੁ ਮੈਬਰ ਡਾ ਸੁਨਿਤ ਚੋਪੜਾ,ਕਾਮਰੇਡ ਹਾਕਮ ਸਿੰਘ ਡੱਲਾ, ਕਾਮਰੇਡ ਹਰਜਿੰਦਰ ਕੌਰ ਬਲੀਪੁਰ ਦੀ ਯਾਦ ਵਿਚ ਦੋ ਮਿੰਟ ਦਾ ਮੋਨਧਾਰਨ ਕਰਕੇ ਵਿਛੜੇ ਸਾਥੀਆ ਨੂੰ ਸਰਧਾਜਲੀਆ ਭੇਂਟ ਕੀਤੀਆ।ਇਸ ਮੌਕੇ ਤਹਿਸੀਲ ਇੰਚਾਰਜ ਕਾਮਰੇਡ ਗੁਰਵਿੰਦਰ ਸਿੰਘ ਨੇ ਪਿਛਲੇ ਤਿੰਨ ਸਾਲਾ ਦੀ ਰਾਸ਼ਟਰੀ ਸਥਿਤੀ ਵਾਰੇ ਰਿਪੋਰਟ ਪੜ੍ਹੀ ਅਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆ ਲੋਕ ਵਿਰੋਧੀ ਨੀਤੀਆ ਵਾਰੇ ਜਾਣੂ ਕਰਵਾਇਆ ਗਿਆ।ਇਸ ਮੌਕੇ ਸਮੂਹ ਡੈਲੀਗੇਟਾ ਨੇ ਤਹਿਸੀਲ ਜਗਰਾਉ ਦੀ 21 ਮੈਬਰੀ ਕਮੇਟੀ ਨਿਯੁਕਤ ਕੀਤੀ।ਜਿਨ੍ਹਾ ਵਿਚੋ 18 ਮੈਬਰ ਮੌਕੇ ਤੇ ਹੀ ਨਿਯੁਕਤ ਕੀਤੇ ਗਏ ਅਤੇ ਤਿੰਨ ਮੈਬਰਾ ਦੀ ਜਗ੍ਹਾ ਖਾਲੀ ਰੱਖੀ ਗਈ ਜੋ ਬਹੁਤ ਜਲਦੀ ਭਰ ਦਿੱਤੀ ਜਾਵੇਗੀ।ਇਸ ਮੌਕੇ ਸਰਬਸੰਮਤੀ ਨਾਲ ਕਾਮਰੇਡ ਪਾਲ ਸਿੰਘ ਭੰਮੀਪੁਰਾ ਨੂੰ ਤਹਿਸੀਲ ਜਗਰਾਉ ਦਾ ਸੈਕਟਰੀ ਨਿਯੁਕਤ ਕੀਤਾ ਗਿਆ ਜਿਸ ਨੂੰ ਸਮੂਹ ਹਾਊਸ ਨੇ ਪ੍ਰਵਾਨਗੀ ਦਿੱਤੀ ਗਈ।ਇਸ ਮੌਕੇ ਸੀ ਪੀ ਆਈ (ਐਮ) ਦੇ ਸਕੱਤਰੇਤ ਮੈਬਰ ਜਤਿੰਦਰਪਾਲ ਸਿੰਘ ਬੱਸੀਆ ਨੇ ਪੰਜਾਬ ਦੇ ਕਿਸਾਨਾ ਅਤੇ ਮਜਦੂਰਾ ਨਾਲ ਸਮੇਂ-ਸਮੇਂ ਦੀਆ ਸਰਕਾਰਾ ਵੱਲੋ ਕੀਤੀਆ ਧੱਕੇਸਾਹੀਆ ਬਿਆਨ ਕਰਦਿਆ ਕਿਹਾ ਕਿ ਦੇਸ ਦੀ ਤਰੱਕੀ ਵਿਚ ਮਜਦੂਰ ਜਮਾਤ ਦਾ ਇੱਕ ਵਿਸ਼ੇਸ ਯੋਗਦਾਨ ਹੁੰਦਾ ਹੈ ਪਰ ਸਾਡੀਆ ਸਰਕਾਰ ਮਜਦੂਰਾ ਨਾਲ ਮਤਰੇਈ ਮਾਂ ਵਰਗਾ ਸਲੂਕ ਕਰਦੀਆ ਹਨ ਜਿਸ ਤੋ ਸਿੱਧ ਹੈ ਕਿ ਅਸੀ ਇਨ੍ਹਾ ਲੋਟੂ ਸਰਕਾਰਾ ਨੂੰ ਚਲਦਾ ਕਰੀਏ ਅਤੇ ਸੂਬੇ ਵਿਚ ਅਮਰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਵਾਲੀ ਸਰਕਾਰ ਬਣਾਈਏ।ਉਨ੍ਹਾ ਕਿਹਾ ਕਿ ਦਿਨੋ-ਦਿਨ ਡੀਜਲ,ਪੈਟਰੋਲ,ਰਸੋਈ ਗੈਸ ਦੀਆ ਕੀਮਤਾ ਅਤੇ ਦੇਸ ਵਿਚ ਵੱਧ ਰਹੀ ਮਹਿੰਗਾਈ ਦੇ ਵਿਰੋਧ ਵਿਚ 10 ਅਗਸਤ ਨੂੰ ਸੀਪੀਆਈ (ਐਮ) ਵੱਲੋ ਜੇਲ੍ਹ ਭਰੋ ਅੰਦੋਲਨ ਕੀਤਾ ਜਾ ਰਿਹਾ ਹੈ।ਜਿਸ ਦੀਆ ਤਿਆਰੀਆ ਲਈ ਪਿੰਡਾ ਅਤੇ ਸਹਿਰਾ ਦੇ ਲੋਕਾ ਨੂੰ ਲਾਮਵੰਦ ਕੀਤਾ ਜਾ ਰਿਹਾ ਹੈ।ਉਨ੍ਹਾ ਸਮੂਹ ਸੂਬਾ ਵਾਸੀਆ ਨੂੰ ਬੇਨਤੀ ਕੀਤੀ ਕਿ ਜੇਲ੍ਹ ਭਰੋ ਅੰਦੋਲਨ ਦਾ ਹਿੱਸਾ  ਬਣੋ।ਅੰਤ ਵਿਚ ਕਾਮਰੇਡ ਬਲਜੀਤ ਸਿੰਘ ਗੋਰਸੀਆ ਖਾਨ ਮਹੁੰਮਦ ਨੇ ਅੱਜ ਦੇ ਇਜਲਾਸ ਵਿਚ ਪਹੁੰਚੇ ਸਮੂਹ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਕਾਮਰੇਡ ਬੂਟਾ ਸਿੰਘ ਹਾਂਸ ਕਲਾਂ,ਕਾਮਰੇਡ ਡਾ:ਜਗਜੀਤ ਸਿੰਘ ਡਾਗੀਆ, ਪੱਤਰਕਾਰ ਕੌਸ਼ਲ ਮੱਲ੍ਹਾ, ਦਵਿੰਦਰਪਾਲ ਸ਼ਰਮਾਂ ਮੱਲ੍ਹਾ, ਸਤਨਾਮ ਸਿੰਘ ਮੱਲ੍ਹਾ, ਬਲਵੀਰ ਸਿੰਘ ਡਾਗੀਆ, ਗੁਰਦਿਆਲ ਸਿੰਘ ਤਿਹਾੜਾ, ਦਿਲਪ੍ਰੀਤ ਸਿੰਘ ਗੋਰਸੀਆ, ਦਰਸਨ ਸਿੰਘ ਤਿਹਾੜਾ, ਹਰਬੰਸ ਸਿੰਘ ਤਿਹਾੜਾ, ਮਹਿੰਦਰ ਸਿੰਘ ਗੋਰਸੀਆਂ, ਪਰਮਜੀਤ ਸਿੰਘ ਪੰਮਾ ਗੋਰਸੀਆ, ਸੁਰਜੀਤ ਸਿੰਘ ਸੋਢੀ, ਮੱਘਰ ਸਿੰਘ ਬਲੀਪੁਰ,ਖੜਕ ਸਿੰਘ ਕੰਨੀਆ ਕਲਾਂ,ਮਸਤਾਨ ਸਿੰਘ ਕੰਨੀਆ ਕਲਾਂ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article‘ਆਪ’ ਨੇ ਸੁਰਿੰਦਰ ਲੱਖਾ ਨੂੰ ਸਵਰਨਕਾਰ ਬੋਰਡ ਹਲਕਾ ਜਗਰਾਉ ਦਾ ਚੇਅਰਮੈਨ ਨਿਯੁਕਤ
Next articleਬਾਬਾ ਬੀਰ ਸਿੰਘ ਨੌਰਾਗਾਬਾਦੀ ਜੀ ਦੇ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਰੋਹ ਆਯੋਜਿਤ