ਦੇਸ਼

ਜਸਵੀਰ ਫ਼ੀਰਾ

(ਸਮਾਜ ਵੀਕਲੀ)

ਰਾਖਸ਼ਾਂ ਦਾ ਰੂਪ ਧਾਰ ਲਿਆ ਇਨਸਾਨਾਂ ਨੇ।
ਦੇਸ਼ ਖਾ ਲਿਆ ਏ ਠੱਗ ਚੋਰ ਬੇਈਮਾਨਾਂ ਨੇ।

ਫ਼ੇਰ ਕਿਉਂ ਗਰੀਬ ਭੁੱਖਾ ਮਰੇ ਸਾਡੇ ਦੇਸ਼ ਵਿੱਚ
ਸੋਨੇ ਚ ਮੜਾਤੇ ਮੰਦਰ ਗੁਰਦਵਾਰੇ ਪੁੰਨ ਦਾਨਾਂ ਨੇ।

ਕਰਦੇ ਅਖੌਤੀ ਸਾਧ ਮਨਮਰਜ਼ੀਆਂ ਇੱਥੇ
ਡੇਰਾਵਾਦ ਵੋਟ ਬੈੰਕ ਬਣਾਇਆ ਹੁਕਮ ਰਾਨਾ ਨੇ।

ਜਾਗਦੀ ਜਮੀਰ ਵਾਲੇ ਰੌਲਾ ਪਾਉੰਦੇ ਬੜੇ ਦੇਖੇ
ਮਾਵਾਂ ਦੇ ਪੁੱਤਾਂ ਦੀਆਂ ਗਈਆਂ ਬਹੁਤ ਜਾਨਾਂ ਨੇ।

ਤੇ ਵੇਖੋ ਨੌਜਵਾਨ ਪੀੜੀ ਬੇਰੁਜ਼ਗਾਰ ਫ਼ਿਰੇ
ਹੁੰਦੇ ਕਿਉਂ ਕਤਲ ਪਾੜਿਆਂ ਦੇ ਅਰਮਾਨਾਂ ਦੇ।

ਜਸਵੀਰ ਫ਼ੀਰਿਆ ਉਏ ਲਿਖਣਾ ਫ਼ਰਜ ਤੇਰਾ
ਕਿੱਥੇ ਕੰਮ ਆਉਣਾ ਤੇਰੇ ਦਿੱਤਿਆਂ ਬਿਆਨਾਂ ਨੇ।

ਜਸਵੀਰ ਫ਼ੀਰਾ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁੰਦਰਤਾ ਤੇ ਐਂਕਰਿੰਗ ਦੀ ਮੂਰਤ ਬੀਬਾ ‘ਨਵਜੋਤ ਕੌਰ’
Next articleरेल कोच फैक्ट्री कपूरथला द्वारा जुलाई महीने में रेल डिब्बों का रिकार्ड उत्पादन