ਕੌਂਸਲ ਆਫ ਜੂਨੀਅਰ ਇੰਜੀਨੀਅਰ ਸਰਕਲ ਕਪੂਰਥਲਾ ਦੇ ਅਹੁਦੇਦਾਰਾਂ ਦੀ ਵਿਚਾਰ ਵਟਾਂਦਰਾ ਅਹਿਮ ਮੀਟਿੰਗ ਆਯੋਜਿਤ 

 ਪੈਡੀ ਸੀਜਨ ਦੌਰਾਨ ਟੈਕਨੀਕਲ ਕਰਮਚਾਰੀਆਂ ਦੀ ਘਾਟ ਬਾਰੇ ਕੀਤਾ ਚਿੰਤਾ ਦਾ ਪ੍ਰਗਟਾਵਾ 
ਕਪੂਰਥਲਾ, ( ਕੌੜਾ )– ਕੌਂਸਲ ਆਫ ਜੂਨੀਅਰ ਇੰਜੀਨੀਅਰ ਸਰਕਲ ਕਪੂਰਥਲਾ ਦੇ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਇੰਜੀ: ਗੁਰਨਾਮ ਸਿੰਘ ਬਾਜਵਾ ਪ੍ਰਧਾਨ ਉਤਰੀ ਜੋਨ ਜਲੰਧਰ ਦੀ ਅਗਵਾਈ ਹੇਠ   ਇੰਜ: ਪਲਵਿੰਦਰ ਸਿੰਘ ਮੋਮੀ ਸਰਕਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਟੋਰ ਕਪੂਰਥਲਾ ਵਿਖੇ ਹੋਈ। ਮੀਟਿੰਗ ਦੌਰਾਨ ਸ਼ਾਮਿਲ ਅਹੁਦੇਦਾਰਾਂ ਨੇ ਪੈਡੀ ਸੀਜਨ ਦੌਰਾਨ ਟੈਕਨੀਕਲ ਕਰਮਚਾਰੀਆਂ ਦੀ ਘਾਟ ਬਾਰੇ  ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਪਾਵਰ ਕਾਮ ਕਾਰਪੋਰੇਸ਼ਨ ਕੋਲ ਇਸ ਸਮੇਂ ਟੈਕਨੀਕਲ ਕਾਮਿਆਂ ਦੀ ਬੇਹਦ ਘਾਟ ਹੈ , ਜਦਕਿ ਦੂਸਰੇ ਪਾਸੇ ਪੈਡੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਅਹੁਦੇਦਾਰਾਂ ਨੇ ਪਾਵਰ ਕਾਮ ਮੈਨੇਜਮੈਂਟ ਕੋਲੋਂ ਮੰਗ ਕੀਤੀ ਕਿ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਹਿੱਤ ਟੈਕਨੀਕਲ ਸਟਾਫ ਦੀ ਘਾਟ ਨੂੰ ਪੂਰਾ ਕੀਤਾ ਜਾਵੇ। ਅਹੁਦੇਦਾਰਾਂ ਨੇ ਆਖਿਆ ਕਿ ਆਏ ਦਿਨ ਬਿਜਲੀ ਸਮਾਨ ਜਿਸ ਵਿੱਚ ਟਰਾਂਸਫਾਰਮ ਚੋਰੀ ਅਤੇ ਹੋਰ ਬਿਜਲੀ ਉਪਕਰਨਾਂ ਦੀ ਹੋ ਰਹੀ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ, ਓਹਨਾਂ ਜਿਲਾ ਪੁਲਿਸ ਪ੍ਰਸ਼ਾਸਨ ਇਹਨਾਂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਯੋਗ ਉਪਰਾਲੇ ਕਰੇ।
   ਇੰਜ : ਗੁਰਨਾਮ ਸਿੰਘ ਬਾਜਵਾ ਨੇ ਹਾਜ਼ਰ ਜੇ. ਈਜ਼ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੇਖੇ – ਜੋਖੇ ਨਾਲ ਸੰਬੰਧਿਤ ਦਫਤਰੀ ਰਿਕਾਰਡ ਮੰਡਲ ਪੱਧਰ ਤੋਂ ਚੈੱਕ ਕਰਵਾ ਕੇ ਬਕਾਇਆ ਖਾਤੇ ਕਲੀਅਰ ਕਰਵਾਉਣ ਤਾਂ ਕਿ ਜੇ. ਈਜ ਵਿਰੁੱਧ ਮੈਨੇਜਮੈਂਟ ਵੱਲੋਂ ਕੋਈ ਅਨੁਸ਼ਾਸਨਿਕ ਕਾਰਵਾਈ ਨਾ ਕੀਤੀ ਜਾ ਸਕੇ। ਮੀਟਿੰਗ ਵਿੱਚ ਹਾਜ਼ਰ ਸਭ ਅਰਬਨ ਮੰਡਲ ਕਪੂਤਲਾ ਦੇ ਜੇਈ ਵੱਲੋਂ ਜਥੇਬੰਦੀ ਦੇ ਬਿਆਨ ਧਿਆਨ ਵਿੱਚ ਲਿਆਂਦਾ ਗਿਆ ਕਿ ਉਹਨਾਂ ਵੱਲੋਂ ਲੇਖੇ ਜੋਖੇ ਨਾਲ ਸੰਬੰਧਿਤ ਰਿਕਾਰਡ ਪੇਸ਼ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਕਲੈਰੀਕਲ ਸਟਾਫ ਵੱਲੋਂ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕੀਤਾ  ਜਾਂਦਾ ਹੈ ਜੋ ਕਿ ਬਹੁਤ ਹੀ ਨਿੰਦਨਯੋਗ ਹੈ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਧਿਆਨ ਦੇ ਕੇ ਬਕਾਇਆ ਪਏ ਖਾਤੇ ਕਲੀਅਰ ਕਰਵਾਉਣ ਦੀ ਲੋੜ ਹੈ।
       ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਇੰਜੀ: ਬਲਵੀਰ ਸਿੰਘ ਜੋਨਲ ਆਗੂ, ਇੰਜੀ: ਸੁਨੀਲ ਹੰਸ ਸਰਕਲ ਸਕੱਤਰ, ਇੰਜੀ: ਰਜੀਵ ਪ੍ਰਭਾਕਰ ਨਕੋਦਰ , ਇੰਜੀ: ਕੁਲਵਿੰਦਰ ਸਿੰਘ ਸੰਧੂ, ਇੰਜੀ: ਜਤਿੰਦਰ ਪਾਲ ਸਿੰਘ ਜੇ .ਈ, ਇੰਜੀ: ਕਸ਼ਮੀਰ ਚੰਦ ਜੇ. ਈ, ਇੰਜੀ: ਸਾਹਿਲ ਜੇ. ਈ, ਇੰਜੀ:  ਜਸਵੀਰ ਸਿੰਘ ਜੇ. ਈ, ਇੰਜੀ: ਗੁਰਮੀਤ ਸਿੰਘ ਜੇ.ਈ ਤੋਂ ਇਲਾਵਾ ਅਨੇਕਾਂ    ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਨਾਨੋ ਮੱਲੀਆਂ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਚੋਰਾਂ ਨੇ ਦਿੱਤਾ ਅੰਜਾਮ ਗਹਿਣੇ , ਨਕਦੀ ਅਤੇ ਹੋਰ ਕੀਮਤੀ ਸਾਜੋ ਸਮਾਨ ਲੈ ਕੇ ਫਰਾਰ ਹੋਏ ਚੋਰ
Next articleਦਾਤਾਰ ਦੇ ਰੰਗ