(ਸਮਾਜ ਵੀਕਲੀ)
ਮੈਂ ਹਾਂ ਬੂਟਾ ਕਪਾਹ ਦਾ, ਮੇਰੀ ਦੁੱਧ ਤੋਂ ਚਿੱਟੀ ਰੂੰ।
ਤੈਨੂੰ ਹਰ ਥਾਂ ਮੇਰੀ ਲੋੜ ਰਵ੍ਹੇ ਮੇਰੇ ਬਾਅਜ ਹੈਂ ਨੰਗਾ ਤੂੰ।
ਕੁਝ ਪਾਉਂਦੇ ਤਨ ਲੁਕਾਉਣ ਲਈ।
ਕੁਝ ਪਾਉਂਦੇ ਤਨ ਦਿਖਾਉਣ ਲਈ।
‘ਸੁਖਦੀਪ’ ਕੁਝ ਜਾਣ ਵਿੱਚ ਸ਼ਮਸ਼ਾਨ ਦੇ, ਕੁਝ ਜਾਣ ਵਿੱਚ ਕ਼ਬਰਸਤਾਨ ਦੇ।
ਕਰਮਾਂ ਵਾਲੜੇ ਹੁੰਦੇ ਉਹ ਕੱਪੜੇ, ਜਿਹੜੇ ਚੜਦੇ ਨੇ ਨਾਮ ਪਰਵਦਿਗਾਰ ਦੇ।
ਕੁਝ ਬਣਦੇ ਨੇ ਪੁਸ਼ਾਕ ਪੰਜਾਂ ਪਿਆਰਿਆਂ ਦੀ, ਕੁਝ ਬਣਦੇ ਜ਼ੀਨਤ ਕਾਅਬੇ ਦੀ ।
ਮੈਂ ਹਾਂ ਬੂਟਾ ਕਪਾਹ ਦਾ, ਮੇਰੀ ਦੁੱਧ ਤੋਂ ਚਿੱਟੀ ਰੂੰ।
ਤੈਨੂੰ ਹਰ ਥਾਂ ਮੇਰੀ ਲੋੜ ਰਵ੍ਹੇ ਮੇਰੇ ਬਾਜ ਹੈ ਨੰਗਾ ਤੂੰ।
ਸੁਖਦੀਪ ਕੌਰ ਮਾਂਗਟ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly