ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਰਕਾਰ ਨੇ ਸੋਚਿਆ ਸੀ ਕਿ ਡਿਜ਼ਟਲ ਇੰਡੀਆਂ ਬਨਣ ਤੇ ਭ੍ਰਿਸ਼ਟਾਚਾਰ ਖਤਮ ਹੋਵੇਗਾ ਪਰ ਇਥੇ ਸਰਕਾਰੀ ਦਫਤਰਾ ਵਿਚ ਮਨਰੇਗਾ ਦੇ ਹੇਠਲੇ ਪੱਧਰ ਤੇ ਅਨੇਕਾਂ ਨਟਵਰ ਲਾਲ ਮਜੂਦ ਹਨ। ਜੋ ਮਿਲੀ ਭੁਗਤ ਨਾਲ ਭ੍ਰਿਸ਼ਟਾਚਾਰ ਕਰਨ ਦੇ ਮਾਹਿਰ ਹਨ। ਅੱਜ ਅਚਾਨਕ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਜਿਲ੍ਹਾ ਪ੍ਰੀਸ਼ਦ ਕੰਪਲੈਕਸ ਅਚਾਨਕ ਜਾ ਕੇ ਵਿਜਟ ਕਰਨ ਤੇ ਵੇਖਿਆ ਕਿ ਪਿੰਡ ਅਲਾਹਾਬਾਦ ਦੇ ਕੁਝ ਮਨਰੇਗਾ ਵਰਕਰ ਕੰਮ ਉਤੇ ਜਾਣ ਦੀ ਬਜਾਇ ਅਧਿਕਾਰੀਆਂ ਨੇ ਜਾਣਬੁਝ ਕੇ ਕੰਪਲੈਕਸ ਅੰਦਰ ਸਫਾਈ ਕਰਨ ਵਾਸਤੇ ਲਗਾਏ ਹੋਏ ਸਨ। ਮੌਕੇ ਤੇ ਮਨਰੇਗਾ ਵਰਕਰਾਂ ਤੋਂ ਅਸਲੀਅਤ ਦਾ ਪਤਾ ਲਗਣ ਤੇ ਮਨਰੇਗਾ ਜਿਲ੍ਹਾ ਪ੍ਰੋਜੈਕਟ ਕੋਆਰਡੀਨੇਟਰ, ਸਹਾਇਕ ਪ੍ਰੋਜੈਕਟ ਅਫਸਰ, ਸਬੰਧ ਗ੍ਰਾਮ ਰੁਜਗਾਰ ਸੇਵਕ ਵਲੋਂ ਗੈਰ ਕਨੂੰਨੀ ਤੌਰ ਤੇ ਮਨਰੇਗਾ ਐਕਟ 2005 ਦੀ ਘੋਰ ਉਲੰਘਣਾ ਕਰਨ ਤੇ ਧੀਮਾਨ ਵਲੋਂ ਇਸ ਦੀ ਸਖਤ ਸ਼ਬਦਾ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਭ੍ਰਿਸ਼ਟਾਚਾਰ ਸਭ ਕੁਝ ਜਾਣ-ਬੁਝ ਕੇ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਹੁਸਿ਼ਆਰ ਪੁਰ ਮਨਰੇਗਾ ਦੇ ਕੰਮਾਂ ਵਿਚ ਭ੍ਰਿਸ਼ਟਾਚਾਰ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ। ਇਹ ਕੋਈ ਅੱਜ ਤੋਂ ਨਹੀਂ ਹੋ ਰਿਹਾ ਪਿਛਲੇ ਕਈ ਸਾਲਾਂ ਤੋਂ ਗੋਰਖ ਧੰੰਦਾ ਚੱਲਦਾ ਆ ਰਿਹਾ ਹੈ। ਉਨ੍ਹਾਂ ਦਸਿਆ ਕਿ ਜਦੋਂ ਧੀਮਾਨ ਨੇ ਸਾਰਾ ਕੁਝ ਆਨ ਲਾਇਨ ਮਨਰੇਗਾ ਵਰਕਰਾਂ ਦੀ ਲੱਗੀ ਹਾਜਰੀ ਵਾਰੇ ਪੜਤਾਲ ਕੀਤੀ ਤਾਂ ਅੱਜ ਦੇ ਮਸਟਰੋਲ ਨੰਬਰ 1212 ਅਨੁਸਾਰ ਉਨ੍ਹਾਂ ਦੀ ਹਾਜਰੀ ਕੰਡੀ ਕਨਾਲ ਉਤੇ ਲੱਗੀ ਹੋਈ ਸੀ ਤੇ ਇਹ ਆਨ ਲਾਇਨ ਹਾਜਰੀ 8 ਵੱਜ ਕੇ 45 ਮਿੰਟ ਦੀ ਲਗਾਈ ਗਈ ਸੀ। ਜਿਸ ਵਿਚ 10 ਮਨਰੇਗਾ ਵਰਕਰ ਸਨ ਤੇ ਲਗਭਗ ਉਹੀ ਵਰਕਰ ਜਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਚ 2 ਵੱਜ ਕੇ 10 ਮਿੰਟ ਤੇ ਕੰਮ ਕਰਦੇ ਪਾਏ ਗਏ ਤੇ ਵਰਕਰਾਂ ਨੇ ਇਹ ਵੀਡੀਓ ਕਲਿਪ ਵਿਚ ਦਸਿਆ ਕਿ ਉਹ ਪਿਛਲੇ 2 ਮਹੀਨਿਆਂ ਤੋਂ ਇਥੇ ਸਫਾਈ ਦਾ ਕੰਮ ਕਰਨ ਲਈ ਆ ਰਹੇ ਹਨ। ਉਨ੍ਹਾਂ ਨੂੰ ਨਹਿਰ ਤੋਂ ਹਟਾ ਕੇ ਇਥੇ ਲਗਾਇਆ ਜਾਂਦਾ ਹੈ। ਧੀਮਾਨ ਨੇ ਦਸਿਆ ਕਿ ਮਨਰੇਗਾ ਵਰਕਰ ਜਿਨ੍ਹਾਂ ਦਾ ਨਾਮ ਲਖਵੀਰ ਚੰਦ ਜੌਬ ਕਾਰਡ ਨੰਬਰ145, ਅਨੀਤਾ ਰਾਣੀ ਜੌਬ ਕਾਰਡ ਨੰਬਰ 46, ਰਚਨਾ ਜੌਬ ਕਾਰਡ ਨੰਬਰ 77, ਧਨਵੰਤੀ ਦੇਵੀ ਜੌਬ ਕਾਰਡ ਨੰਬਰ 45, ਮਨਜੀਤ ਕੌਰ ਜੌਬ ਕਾਰਡ ਨੰਬਰ 40, ਬਲਵੀਰ ਕੌਰ ਜੌਬ ਕਾਰਡ ਨੰਬਰ 107, ਜਸਵੀਰ ਕੌਰ ਜੌਬ ਕਾਰਡ ਨੰਬਰ 115 ਅਤੇ ਅਮਰਜੀਤ ਕੌਰ ਜੌਬ ਕਾਰਡ ਨੰਬਰ 157 ਆਦਿ ਸਨ। ਇਸੇ ਤਰ੍ਹਾਂ ਕੰਪਲੈਕਸ ਦੇ ਦੂਸਰੇ ਪਾਸੇ ਪਿੰਡ ਮਨਣ ਦੀ ਲੇਬਰ ਵੀ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਮਨਰੇਗਾ ਐਕਟ ਇਹਨਾਂ ਗਰੀਬ ਮਜਦੂਰਾਂ ਨੂੰ ਪਿੰਡਾਂ ਵਿਚ ਕੰਮ ਮੁਹਈਆ ਕਰਵਾਉਣ ਲਈ ਕਾਨੂੰਨ ਹੈ।ਸਰਕਾਰੀ ਦਫਤਰਾਂ ਵਿਚ ਹੀ ਇਸ ਕਾਨੂੰਨ ਦੀਆਂ ਧੱਜੀਆਂ ਉਡਾਉਣੀਆਂ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਹੈ। ਧੀਮਾਨ ਨੇ ਕਿਹਾ ਕਿ ਪਹਿਲਾਂ ਭੰਗੀ ਚੋਅ ਦੇ ਕੰਡੇ ਮਨਰੇਗਾ ਵਰਕਰਾਂ ਨੂੰ ਕੰਮ ਕਰਦੇ ਫੜਿਆ ਸੀ ਅਤੇ ਇਹ ਹੀ ਮਨਰੇਗਾ ਦੇ ਅਧਿਕਾਰੀ ਸਨ। ਜਿਨ੍ਹਾਂ ਨੇ ਫਿਰ ਦੁਬਾਰਾ ਕੰਮ ਕਰਵਾਇਆ। ਉਸ ਵੇਲੇ ਵੀ ਸ਼ਿਕਾਇਤ ਦਰਜ ਕਰਵਾਈ ਸੀ, ਪਰ ਇਮਾਨਦਾਰ ਸਰਕਾਰ ਦੇ ਰਾਜ ਪ੍ਰਬੰਧ ਹੇਠ ਅੱਜ ਤੱਕ ਇਨਸਾਫ ਨਹੀਂ ਮਿਲ ਸਕਿਆ। ਧੀਮਾਨ ਨੇ ਦਸਿਆ ਕਿ ਅਸਲ ਵਿਚ ਮਨਰੇਗਾ ਅੰਦਰ ਜਾਣਬੁਝ ਕੇ ਭ੍ਰਿਸ਼ਟਾਚਾਰ ਪੈਦਾ ਕੀਤਾ ਜਾਂਦਾ ਹੈ ਤੇ ਇਹ ਗਰੀਬ ਲੋਕਾਂ ਦੇ ਹੱਕਾਂ ਦੇ ਹਿੱਸੇ ਦਾ ਪੈਸਾ ਚਿੱਟੇ ਦਿਨ ਖਾਧਾ ਜਾਂਦਾ ਹੈ। ਉਨ੍ਹਾਂ ਕਿਹਾ ਕਿ 2 ਕੁ ਸਾਲ ਪਹਿਲਾਂ ਜਿਲ੍ਹੇ ਵਿਚ ਕੈਟਲ ਸ਼ੈਡਾਂ ਅਤੇ ਅੰਮ੍ਰਿਤ ਸਰੋਬਰਾਂ ਦਾ ਵੀ ਭ੍ਰਿਸ਼ਟਾਚਾਰ ਕਰਦਿਆਂ ਨੂੰ ਫੜਿਆ ਸੀ। ਉਸ ਨੂੰ ਲੈ ਕੇ ਅਨੇਕਾਂ ਮੰਗ ਪੱਤਰ ਦਿਤੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਇਨਸਾਫ ਨਹੀਂ ਕੀਤਾ। ਆਖੀਰ ਦੁਖੀ ਹੋ ਕੇ ਇਨਸਾਫ ਲੈਣ ਲਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਇਕ ਜਨ ਹਿੱਤ ਜਾਚਿਕਾ ਦਾਇਰ ਕੀਤੀ ਜੋ ਕਿ ਹਾਲੇ ਚੱਲ ਰਹੀ ਹੈ। ਉਨ੍ਹਾਂ ਦਸਿਆ ਕਿ ਜਦੋਂ ਤੱਕ ਭ੍ਰਿਸ਼ਟਾਚਾਰ ਕਰਨ ਵਾਲੇ ਸਾਰੇ ਜੁੰਮੇਵਾਰ ਵਿਅਕਤੀਆਂ ਦੇ ਵਿਰੁਧ ਕਾਰਵਾਈ ਨਹੀਂ ਹੁੰਦੀ ਤੇ ਉਦੋਂ ਤੱਕ ਸੰਘਰਸ਼ ਕੀਤਾ ਜਾਵੇਗਾ ਤੇ ਮਨਰੇਗਾ ਵਰਕਰਾਂ ਨੂੰ ਲਾਮਬੰਦ ਕਰਕੇ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ। ਅਗਰ ਸਰਕਾਰ ਨੇ ਉਨ੍ਹਾਂ ਜੁੰਮੇਵਾਰ ਅਧਿਕਾਰੀ ਵਿਰੁਧ ਕੋਈ ਵੀ ਕਾਰਵਾਈ ਨਾ ਕੀਤੀ ਤੇ ਫਿਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਫਿਰ ਜਨ ਹਿੱਤ ਜਾਚਿਕਾ ਦਾਇਰ ਕੀਤੀ ਜਾਵੇਗੀ। ਧੀਮਾਨ ਨੇ ਈ ਮੇਲ ਕਰਕੇ ਮਾਨਯੋਜ਼ ਚੀਫ ਸਕੱਤਰ ਪੰਜਾਬ, ਜੁਆਇੰਟ ਵਿਕਾਸ ਕਮਿਸ਼ਨਰ ਮਗਨਰੇਗਾ ਮੁਹਾਲੀ ਅਤੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਪੋਰਟਲ ਉਤੇ ਕੇਂਦਰ ਦੀ ਭ੍ਰਿਸ਼ਟਾਚਾਰ ਨਾਲ ਲਿਪਤ ਅਧਿਕਾਰੀਆਂ ਵਿਰੁਧ ਸ਼ਿਕਾਇਤ ਭੇਜੀ ਗਈ ਹੈ। ਇਹ ਮਾਮਲਾ ਲੋਕਪਾਲ ਮਗਨਰੇਗਾ ਜੀ ਦੇ ਧਿਆਨ ਹੇਠ ਵੀ ਲਿਆਂਦਾ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਦੀ ਸ਼ਿਕਾਇਤ ਮਾਨਯੋਗ ਡਾਇਰੈਕਟਰ ਵਿਜੀਲੈਂਸ ਜੀ ਨੂੰ ਵੀ ਭੇਜੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly