ਭ੍ਰਿਸ਼ਟ ਜਾਂ ਇਮਾਨਦਾਰ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਤਾਕਤਵਰ ਬੰਦਾ ਸ਼ਰੀਫਾਂ ਨੂੰ ਜਿਊਣ ਨਹੀਂ ਦਿੰਦਾ,
ਗੁੰਡਾਗਿਰੀ ਦਿਖਾ ਕੇ ਪਾਉਂਦਾ ਵੰਗਾਰ।
ਸਿਆਸੀ ਜ਼ੋਰ ਹੁੰਦਾ ਸੋਨੇ ਤੇ ਸੁਹਾਗਾ,
ਵਿਰੋਧੀਆਂ ਤੇ ਵਿਰੋਧੀ ਧਿਰ ਨੂੰ ਮਾਰੇ ਲਲਕਾਰ।

ਏਜੰਸੀਆਂ ਦੋ ਬਣਾ ਰੱਖੀਆਂ ਉਲਝਾਉਣ ਲਈ,
ਹੰਭ ਕੇ ਢੇਰੀ ਹੋ ਜਾਂਦਾ ਸ਼ਿਕਾਰ ।
ਇਕ ਈ.ਡੀ. ਤੇ ਦੂਸਰੀ ਕੇਂਦਰੀ ਜਾਂਚ ਏਜੰਸੀ,
ਰਗੜੇ ਲਾ ਲਾ ਕਰਵਾਉਂਦੀਆਂ ਤੌਬਾ ਤੇ ਇਨਕਾਰ

ਵਗਦੀ ਗੰਗਾ ‘ਚ ਇਸ਼ਨਾਨ ਕਰਨ ਵਾਲੇ ਚੰਨੀ ਵਰਗੇ ,
ਅਸਮਾਨੀ ਬਾਦਲਾਂ ਤੇ ਅਸਮਾਨੀ ਬਿਜਲੀ ਗਿਰ ਗਈ।
ਕੈਪਟਨ ਤਾਂ ਪਾਕਿਸਤਾਨੀ ਹੂਰ ਦੇ ਚੱਕਰਾਂ ਤੋਂ ਬਾਅਦ ਬੀਜੇਪੀ ਵਿੱਚ ਵੜਿਆ,
ਭੱਠਲ ਤਾਂ ਵਿਚਾਰੀ ਬਹੁਤੀਓ ਸ਼ਰੀਫ਼, ਬੇਰੀ ਦੇ ਬੇਰ ਵਾਂਗੂ ਕਿਰ ਗਈ।

ਹੁਣ ਆ ਜਾਓ ਸਰਕਾਰਾਂ ਵੱਲ, ਪੰਜਾਬ ਤੇ ਦਿੱਲੀ ਚ ਆਆਪ,
ਹਰਿਆਣੇ ਚ ਬੀਜੀਪੀ,ਕੇਂਦਰ ‘ਚ ਬੀਜੀਪੀ ਸਰਕਾਰ।
ਸਿੰਘੂ ਬਾਰਡਰ ਤੇ ਘੇਰ ਲਿਆ, ਪੰਜਾਬ ਦਾ ਆਪ ਕਾਫਲਾ,
ਕਈ ਮੰਤਰੀ ਵੀ ਫੱਟੜ ਕਰ ਤੇ, ਸੱਚ ਦਾ ਝੂਠ ਨਾਲ ਹੋ ਗਿਆ ਤਕਰਾਰ।

ਆਮ ਆਦਮੀ ਪਾਰਟੀ ਹੈ ਸੱਚੇ-ਸੁੱਚੇ ਲੋਕਾਂ ਦੀ ਪਾਰਟੀ,
ਕਿਸੇ ਕਿਸਮ ਦਾ ਵਿਤਕਰਾ ਨਹੀਂ ਹੁੰਦਾ, ਧਰਮ ਜਾਂ ਜਾਤਾਂ ਦੇ ਅਧਾਰ ਤੇ।
ਬੀਜੀਪੀ, ਬੀਬੀ ਬਣੀ ਫਿਰਦੀ , ਅੰਦਰਖਾਤੇ ਕਰਦੀ ਮਾਰ,
ਸਮਾਂ ਆਉਣ ਤੇ ਹੀ ਪਤਾ ਲੱਗੇਗਾ, ਕੌਣ ਭ੍ਰਿਸ਼ਟ ਕੌਣ ਇਮਾਨਦਾਰ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleTurkish FM says holding talks with warring sides in Sudan for ceasefire