ਮੌਜੂਦਾ ਸਾਲ ’ਚ ਕਰੋਨਾ ’ਤੇ ਜਿੱਤ ਪਾ ਲਈ ਜਾਵੇਗੀ: ਗੈਬ੍ਰਿਸਸ

ਜਨੇਵਾ (ਸਮਾਜ ਵੀਕਲੀ):  ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਦੇ ਮੁਖੀ ਟੈਡਰੋਸ ਐਡਹਾਨਮ ਗੈਬ੍ਰਿਸਸ ਨੇ ਕਿਹਾ ਹੈ ਕਿ ਜੇਕਰ ਸਾਰੇ ਮੁਲਕ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਇਕੱਠਿਆਂ ਕੰਮ ਕਰਨ ਤਾਂ ਉਨ੍ਹਾਂ ਨੂੰ ਆਸ ਹੈ ਕਿ ਇਸ ਮਹਾਮਾਰੀ ’ਤੇ ਸਾਲ 2022 ਵਿੱਚ ਜਿੱਤ ਹਾਸਲ ਕਰ ਲਈ ਜਾਵੇਗੀ। ਬੀਬੀਸੀ ਦੀਆਂ ਰਿਪੋਰਟਾਂ ਮੁਤਾਬਕ ਉਨ੍ਹਾਂ ਤੰਗ ਸੋਚ ਵਾਲੇ ਰਾਸ਼ਟਰਵਾਦ ਅਤੇ ਵੈਕਸੀਨ ਜਮ੍ਹਾਂ ਕਰਨ ਖ਼ਿਲਾਫ਼ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਵੈਕਸੀਨ ਦੀ ਵੰਡ ਵਿੱਚ ਲਗਾਤਾਰ ਨਾ-ਬਰਾਬਰੀ ਨਾਲ ਇਸ ਵਾਇਰਸ ਦੇ ਵਧਣ ਦਾ ਜ਼ੋਖਮ ਵੀ ਵਧ ਰਿਹਾ ਹੈ। ਉਨ੍ਹਾਂ ਕਿਹਾ,‘ਕੁਝ ਮੁਲਕਾਂ ਦੀ ਤੰਗ ਰਾਸ਼ਟਰਵਾਦ ਅਤੇ ਵੈਕਸੀਨ ਇਕੱਠੀ ਕਰਨ ਦੀ ਹੋੜ ਵਾਲੀ ਸੋਚ ਕਾਰਨ ਵੈਕਸੀਨ ਦੀ ਬਰਾਬਰ ਵੰਡ ’ਚ ਦਿੱਕਤ ਆ ਰਹੀ ਹੈ ਤੇ ਇਸ ਨੇ ਓਮੀਕਰੋਨ ਵੇਰੀਐਂਟ ਪੈਦਾ ਕਰਨ ਲਈ ਸਥਿਤੀਆਂ ਪੈਦਾ ਕੀਤੀਆਂ ਹਨ। ਜਿੰਨੀ ਦੇਰ ਤੱਕ ਵੈਕਸੀਨ ਦੀ ਵੰਡ ਵਿੱਚ ਨਾ-ਬਰਾਬਰੀ ਚੱਲਦੀ ਰਹੇਗੀ, ਓਨਾ ਚਿਰ ਇਸ ਵਾਇਰਸ ਦੇ ਵਿਸਥਾਰ ਦਾ ਖ਼ਤਰਾ ਵਧਦਾ ਹੀ ਰਹੇਗਾ, ਜਿਸ ਨੂੰ ਨਾ ਤਾਂ ਅਸੀਂ ਰੋਕ ਸਕਾਂਗੇ ਤੇ ਨਾ ਹੀ ਇਸ ਬਾਰੇ ਕੋਈ ਭਵਿੱਖਬਾਣੀ ਹੀ ਕਰ ਸਕਾਂਗੇ।’ ਉਨ੍ਹਾਂ ਕਿਹਾ,‘ਜੇਕਰ ਅਸੀਂ ਇਹ ਨਾ-ਬਰਾਬਰੀ ਖ਼ਤਮ ਕਰ ਦਿੰਦੇ ਹਾਂ ਤਾਂ ਅਸੀਂ ਮਹਾਮਾਰੀ ਖ਼ਤਮ ਕਰ ਦੇਵਾਂਗੇ।’

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ- 19 ਦੇ ਕੁੱਲ 22,775 ਕੇਸ ਸਾਹਮਣੇ ਆਏ ਹਨ। ਇਸੇ ਤਰ੍ਹਾਂ ਇਸ ਅੰਤਰਾਲ ਵਿੱਚ 406 ਕਰੋਨਾ ਮਰੀਜ਼ਾਂ ਦੀ ਮੌਤ ਵੀ ਹੋ ਗਈ ਹੈ ਜਿਸ ਨਾਲ ਇਸ ਮਹਾਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ 4,81,486 ਹੋ ਗਈ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਦੇਸ਼ ਤੋਂ ਫੰਡ ਨਹੀਂ ਲੈ ਸਕਣਗੀਆਂ 5,789 ਸੰਸਥਾਵਾਂ
Next articleਭਿਵਾਨੀ ’ਚ ਪਹਾੜ ਖਿਸਕਣ ਨਾਲ ਚਾਰ ਮੌਤਾਂ