ਦੂਜੀ ਲਹਿਰ ਦੇ ਮੁਕਾਬਲੇ ਮੌਜੂਦਾ ਸਮੇਂ ਤੇਜ਼ੀ ਨਾਲ ਫੈਲ ਰਿਹੈ ਕਰੋਨਾ

ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਦੇਸ਼ ਮੌਜੂਦਾ ਸਮੇਂ ਕਰੋਨਾ ਦੀ ਵੱਡੀ ਲਹਿਰ ਵੱਲ ਵੱਧ ਰਿਹਾ ਹੈ ਕਿਉਂਕਿ ਇਸ ਸਮੇਂ ਵਾਇਰਸ ਦਾ ਰੀਪ੍ਰੋਡਟਿਵ ਪੱਧਰ ਕਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਵੀ ਉੱਚਾ ਹੈ। ਆਈਸੀਐੱਮਆਰ ਮੁਖੀ ਬਲਰਾਮ ਭਾਰਗਵ ਅਨੁਸਾਰ ਓਮੀਕਰੋਨ ਕਾਰਨ ਮੌਜੂਦਾ ਸਮੇਂ ਕੋਵਿਡ-19 ਦਾ ਰੀਪ੍ਰੋਡਟਿਵ ਪੱਧਰ 2.69 ਹੈ ਜਦੋਂ ਕਿ ਦੂਸਰੀ ਲਹਿਰ ਦੌਰਾਨ ਜਦੋਂ ਕਰੋਨਾ ਕੇਸ ਸਿਖਰ ’ਤੇ ਸਨ ਤਾਂ ਵਾਇਰਸ ਦਾ ਰੀਪ੍ਰੋਡਟਿਵ ਪੱਧਰ 1.69 ਸੀ। ਉਨ੍ਹਾਂ ਕਿਹਾ ਕਿ ਕਰੋਨਾ ਦਾ ਰੋਜ਼ਾਨਾ ਪਾਜ਼ੇਟਿਵੀਟੀ ਰੇਟ ਜੋ ਕਿ ਦਸੰਬਰ ਮਹੀਨੇ ਵਿੱਚ 1.1 ਫੀਸਦ ਸੀ, ਉਹ ਅੱਜ ਵੱਧ ਕੇ 5 ਫੀਸਦ ਹੋ ਗਿਆ ਹੈ। ਕਰੋਨਾ ਦੇ ਨਵੇਂ ਕੇਸ ਤੇਜ਼ੀ ਨਾਲ ਵਧ ਰਹੇ ਹਨ ਤੇ 31 ਦਸੰਬਰ ਨੂੰ ਦੇਸ਼ ਵਿੱਚ ਵਾਇਰਸ ਦੇ 30 ਹਜ਼ਾਰ ਕੇਸ ਸਾਹਮਣੇ ਆਏ ਸਨ ਜੋ ਕਿ ਅੱਜ ਵਧ ਕੇ 58 ਹਜ਼ਾਰ ਹੋ ਗਏ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਨੀ ਨੇ ਫੋਨ ਨਹੀ ਚੁੱਕਿਆ, ਸਗੋਂ ਲੋਕਾਂ ਨੂੰ ਰੈਲੀ ’ਚ ਜਾਣ ਤੋਂ ਰੋਕਣ ਲਈ ਪੁਲੀਸ ਨੂੰ ਨਿਰਦੇਸ਼ ਦਿੱਤੇ: ਨੱਢਾ
Next articleਮੋਦੀ ਨੇ ਪਹਿਲਾਂ ਹਵਾਈ ਯਾਤਰਾ ਰਾਹੀਂ ਫ਼ਿਰੋਜ਼ਪੁਰ ਜਾਣਾ ਸੀ ਪਰ ਐਨ ਮੌਕੇ ਯੋਜਨਾ ਬਦਲੀ: ਚੰਨੀ