ਕਰੋਨਾ ਕਾਰਨ ਦੇਸ਼ ’ਚ ਦੋ ਮਹੀਨਿਆਂ ਦੌਰਾਨ ਇਕ ਦਿਨ ’ਚ ਸਭ ਤੋਂ ਘੱਟ ਮੌਤਾਂ

ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਵਿੱਚ ਇੱਕ ਦਿਨ ਦੌਰਾਨ ਕੋਵਿਡ-19 ਦੇ 62,480 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 2,97,62,793 ਹੋ ਗਈ ਹੈ। ਇਸ ਦੌਰਾਨ ਕਰੋਨਾ ਕਾਰਨ 1587 ਹੋਰ ਲੋਕਾਂ ਦੀ ਮੌਤ ਹੋ ਗਈ। ਬੀਤੇ 61 ਦਿਨਾਂ ਵਿੱਚ ਪਹਿਲੀ ਵਾਰ ਇਕ ਦਿਨ ਵਿੱਚ ਸਭ ਤੋਂ ਘੱਟ ਮੌਤਾਂ ਦਰਜ ਕੀਤੀਆਂ ਗਈਆਂ ਹਨ। ਹੁਣ ਦੇਸ਼ ਵਿੱਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3,83,490 ਹੋ ਗਈ। ਪੰਜਾਬ ’ਚ ਹੁਣ ਤੱਕ ਇਸ ਮਹਾਮਾਰੀ ਕਾਰਨ 15738 ਜਾਨਾਂ ਜਾ ਚੁੱਕੀਆਂ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਲਤਾਨਵਿੰਡ ਰੋਡ ਤੇ ਆਰਵ ਪ੍ਰੋਡਕਸ਼ਨ ਅਤੇ ਕਲਾਕਾਰ ਸੰਗੀਤ ਐਕਟਿੰਗ ਅਕੈਡਮੀ ਦਾ ਉਦਘਾਟਨ ਕੀਤਾ
Next articleਗਾਜ਼ੀਆਬਾਦ ਪੁਲੀਸ ਨੇ ਟਵਿੱਟਰ ਇੰਡੀਆ ਦੇ ਐੱਮਡੀ ਨੂੰ ਤਲਬ ਕੀਤਾ