ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਵਿੱਚ ਇੱਕੋ ਦਿਨ ਕਰੋਨਾ ਲਾਗ ਦੇ 35,342 ਨਵੇਂ ਆਉਣ ਨਾਲ ਕੇਸਾਂ ਦੀ ਕੁੱਲ ਗਿਣਤੀ 3,12,93,062 ਹੋ ਗਈ ਹੈ ਜਦਕਿ 483 ਹੋਰ ਮੌਤਾਂ ਨਾਲ ਲਾਗ ਕਾਰਨ ਮ੍ਰਿਤਕਾਂ ਦਾ ਅੰਕੜਾ ਵਧ ਕੇ 4,19,470 ਹੋ ਗਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 4,05,513 ਰਹਿ ਗਈ ਹੈ, ਜੋ ਕੁੱਲ ਕੇਸਾਂ ਦਾ 1.3 ਫ਼ੀਸਦੀ ਬਣਦੀ ਹੈ ਜਦਕਿ ਕਰੋਨਾ ਦੀ ਸਿਹਤਯਾਬੀ ਦਰ 97.36 ਫ਼ੀਸਦੀ ਦਰਜ ਕੀਤੀ ਗਈ। ਅੰਕੜਿਆਂ ਮੁਤਾਬਕ ਲੰਘੇ ਦਿਨ ਦੇ ਮੁਕਾਬਲੇ 24 ਘੰਟਿਆਂ ਦੇ ਵਕਫੇ ਦੌਰਾਨ 3,881 ਕੇਸ ਘੱਟ ਦਰਜ ਹੋਏ ਹਨ। ਹਫ਼ਤਾਵਾਰੀ ਪਾਜ਼ੇਟਿਵ ਦਰ 2.14 ਦਰਜ ਕੀਤੀ ਗਈ ਹੈ ਜਦਕਿ ਰੋਜ਼ਾਨਾ ਪਾਜ਼ੇਟਿਵਿਟੀ ਦਰ 2.12 ਫ਼ੀਸਦੀ ਦਰਜ ਕੀਤੀ ਗਈ, ਜੋ ਕਿ ਪਿਛਲੇ 32 ਦਿਨਾਂ ਤੋਂ ਲਗਾਤਾਰ 3 ਫ਼ੀਸਦੀ ਹੇਠਾਂ ਚੱਲ ਰਹੀ ਹੈ। ਅੰਕੜਿਆਂ ਅਨੁਸਾਰ ਹੁਣ ਤੱਕ 3,04,68,079 ਮਰੀਜ਼ ਇਸ ਲਾਗ ਤੋਂ ਉੱਭਰ ਚੁੱਕੇ ਹਨ ਜਦਕਿ ਮੌਤ ਦਰ 1.34 ਫ਼ੀਸਦੀ ’ਤੇ ਟਿਕੀ ਹੋਈ ਹੈ। ਦੇਸ਼ ’ਚ ਲੰਘੇ 24 ਘੰਟਿਆਂ ’ਚ ਹੋਈਆਂ 483 ਮੌਤਾਂ ਵਿੱਚੋਂ 122 ਕੇਰਲਾ ਜਦਕਿ 120 ਮਹਾਰਾਸ਼ਟਰ ’ਚ ਹੋਈਆਂ ਹਨ। ਦੇਸ਼ ਵਿੱਚ ਹੁਣ ਤੱਕ 45,29,39,545 ਕਰੋਨਾ ਟੈਸਟ ਕੀਤੇ ਜਾ ਚੁੱਕੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly