ਕਰੋਨਾ: ਭਾਰਤ ਵਿੱਚ 3,47,254 ਨਵੇਂ ਮਾਮਲੇ ਆਏ; 703 ਮੌਤਾਂ

ਨਵੀਂ ਦਿੱਲੀ (ਸਮਾਜ ਵੀਕਲੀ):  ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 3,47,254 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਸ ਮਹਾਮਾਰੀ ਤੋਂ ਪੀੜਤਾਂ ਦੀ ਕੁੱਲ ਗਿਣਤੀ 3,85,66,027 ਹੋ ਗਈ ਹੈ। ਇਨ੍ਹਾਂ ਵਿੱਚ ਓਮੀਕਰੋਨ ਦੇ 9,692 ਕੇਸ ਵੀ ਸ਼ਾਮਲ ਹਨ। ਸਰਗਰਮ ਕੇਸਾਂ ਦੀ ਗਿਣਤੀ ਵਧ ਕੇ 20,18,825 ਹੋ ਗਈ ਹੈ, ਜੋ 235 ਦਿਨਾਂ ਵਿੱਚ ਸਭ ਤੋਂ ਵੱਧ ਹੈ। ਇਸ ਮਹਾਮਾਰੀ ਨੇ ਬੀਤੇ ਇੱਕ ਦਿਨ ਵਿੱਚ 703 ਲੋਕਾਂ ਦੀ ਜਾਨ ਲੈ ਲਈ, ਜਿਸ ਨਾਲ ਕਰੋਨਾ ਮ੍ਰਿਤਕਾਂ ਦਾ ਕੁੱਲ ਅੰਕੜਾ 4,88,396 ਹੋ ਗਿਆ ਹੈ। ਇਹ ਅੰਕੜੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਤੱਕ ਅਪਡੇਟ ਕੀਤੀ ਰਿਪੋਰਟ ’ਤੇ ਆਧਾਰਿਤ ਹਨ। ਕਰੋਨਾ ਤੋਂ ਹੁਣ ਤੱਕ 3,60,58,806 ਲੋਕ ਉਭਰ ਚੁੱਕੇ ਹਨ ਅਤੇ ਦੇਸ਼ ਵਿੱਚ ਸਿਹਤਯਾਬੀ ਦਰ ਘਟ ਕੇ 93.50 ਫ਼ੀਸਦੀ ਰਹਿ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 94,774 ਸਰਗਰਮ ਕੇਸ ਵਧੇ ਹਨ। ਸਿਹਤ ਮੰਤਰਾਲੇ ਮੁਤਾਬਕ, ਕਰੋਨਾ ਦੀ ਰੋਜ਼ਾਨਾ ਪਾਜ਼ੇਟਿਵਿਟੀ ਦਰ 17.94 ਫ਼ੀਸਦੀ ਅਤੇ ਹਫ਼ਤਾਵਾਰੀ ਪਾਜ਼ੇਟਿਵਿਟੀ ਦਰ 16.56 ਫ਼ੀਸਦੀ ਰਹੀ। ਟੀਕਾਕਰਨ ਮੁਹਿੰਮ ਤਹਿਤ 160.43 ਕਰੋੜ ਕਰੋਨਾ ਰੋਕੂ ਵੈਕਸੀਨ ਦਿੱਤੀ ਜਾ ਚੁੱਕੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਬੂਧਾਬੀ ਡਰੋਨ ਹਮਲੇ ’ਚ ਮਾਰੇ ਗਏ ਦੋ ਪੰਜਾਬੀਆਂ ਦੀਆਂ ਦੇਹਾਂ ਪਿੰਡ ਪੁੱਜੀਆਂ
Next articleUK pensioners heavily underpaid: official report